ਇਸ ਮਸ਼ਹੂਰ ਡਾਇਰੈਕਟਰ ਦੇ ਘਰ INcome Tax ਵਿਭਾਗ ਨੇ ਕੀਤੀ ਛਾਪੇਮਾਰੀ
Tuesday, Jan 21, 2025 - 11:10 AM (IST)
ਮੁੰਬਈ- ਰਾਮ ਚਰਨ ਦੀ 'ਗੇਮ ਚੇਂਜਰ' ਸਾਲ ਦੀ ਸ਼ੁਰੂਆਤ ਤੋਂ ਹੀ ਖ਼ਬਰਾਂ 'ਚ ਹੈ। ਉਸ ਦੀ ਫਿਲਮ 10 ਜਨਵਰੀ ਨੂੰ ਰਿਲੀਜ਼ ਹੋਈ ਹੈ। 450 ਕਰੋੜ ਰੁਪਏ ਦੇ ਬਜਟ 'ਚ ਬਣੀ ਇਸ ਫਿਲਮ ਦਾ ਨਿਰਦੇਸ਼ਨ ਸ਼ੰਕਰ ਨੇ ਕੀਤਾ ਹੈ ਅਤੇ ਦਿਲ ਰਾਜੂ ਨੇ ਇਸ ਦਾ ਨਿਰਮਾਣ ਕੀਤਾ ਹੈ। ਇਸ ਦੌਰਾਨ ਖ਼ਬਰ ਆਈ ਕਿ ਇਨਕਮ ਟੈਕਸ ਨੇ ਨਿਰਮਾਤਾ ਦਿਲ ਰਾਜੂ ਦੇ ਘਰ ਅਤੇ ਦਫ਼ਤਰ 'ਤੇ ਛਾਪਾ ਮਾਰਿਆ ਹੈ। ਘਰ ਅਤੇ ਦਫ਼ਤਰ ਤੋਂ ਇਲਾਵਾ, ਦਿਲ ਰਾਜੂ ਦੇ ਭਰਾ ਸਿਰੀਸ਼ ਅਤੇ ਉਸ ਦੀ ਧੀ ਹਰਸ਼ਿਤਾ ਰੈੱਡੀ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।ਦਰਅਸਲ ਦਿਲ ਰਾਜੂ ਦੇ ਪ੍ਰੋਡਕਸ਼ਨ ਹਾਊਸ ਦਾ ਨਾਮ ਸ਼੍ਰੀ ਵੈਂਕਟੇਸ਼ਵਰ ਕ੍ਰਿਏਸ਼ਨਜ਼ ਹੈ। ਉਹ ਫਿਲਮਾਂ ਬਣਾਉਣ ਤੋਂ ਇਲਾਵਾ ਉਨ੍ਹਾਂ ਨੂੰ ਵੰਡਦਾ ਵੀ ਹੈ। ਇਸ ਤੋਂ ਇਲਾਵਾ ਇਨਕਮ ਟੈਕਸ ਨੇ ਫਿਲਮ 'ਸੰਕ੍ਰਾਂਤੀਕੀ ਵਸਤੂਨਮ' ਦੇ ਨਿਰਦੇਸ਼ਕ ਅਨਿਲ ਰਵੀਪੁਡੀ ਦੇ ਦਫ਼ਤਰ 'ਤੇ ਵੀ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ ਦਿਲ ਰਾਜੂ ਦੇ ਕਾਰੋਬਾਰੀ ਭਾਈਵਾਲਾਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਹਸਤੀ ਦਾ ਦਿਹਾਂਤ
ਕਿਉਂ ਆਮਦਨ ਕਰ ਵਿਭਾਗ ਨੇ ਕੀਤੀ ਛਾਪੇਮਾਰੀ
ਆਮਦਨ ਕਰ ਵਿਭਾਗ ਦੀਆਂ 65 ਟੀਮਾਂ ਇੱਕੋ ਸਮੇਂ ਕਈ ਥਾਵਾਂ 'ਤੇ ਤਲਾਸ਼ੀ ਲੈ ਰਹੀਆਂ ਹਨ। ਦਰਅਸਲ, ਸੰਕ੍ਰਾਂਤੀ ਦੇ ਮੌਕੇ 'ਤੇ, ਦਿਲ ਰਾਜੂ ਦੀਆਂ ਦੋ ਵੱਡੇ ਬਜਟ ਦੀਆਂ ਫਿਲਮਾਂ ਰਿਲੀਜ਼ ਹੋਈਆਂ ਹਨ। ਜਿੱਥੇ ਰਾਮ ਚਰਨ ਦੀ ਗੇਮ ਚੇਂਜਰ ਦਾ ਬਜਟ 450 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ਪਰ ਫਿਲਮ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਦੂਜੇ ਪਾਸੇ, 'ਸੰਕ੍ਰਾਂਤੀਕੀ ਵਸਤੂਨਮ' ਨੇ ਹੁਣ ਤੱਕ ਦੁਨੀਆ ਭਰ ਤੋਂ 161 ਕਰੋੜ ਰੁਪਏ ਕਮਾ ਲਏ ਹਨ। ਇਹ ਦੋਵੇਂ ਦਿਲ ਰਾਜੂ ਦੀਆਂ ਫ਼ਿਲਮਾਂ ਹਨ। ਇਸ ਦੇ ਨਾਲ ਹੀ, ਇੱਕ ਹੋਰ ਫਿਲਮ ਜੋ ਇਸ ਸਮੇਂ ਬਾਕਸ ਆਫਿਸ 'ਤੇ ਬਹੁਤ ਕਮਾਈ ਕਰ ਰਹੀ ਹੈ, ਉਹ ਹੈ ਨੰਦਾਮੁਰੀ ਬਾਲਕ੍ਰਿਸ਼ਨ ਦੀ ਡਾਕੂ ਮਹਾਰਾਜ। ਇਸ ਫਿਲਮ ਨੂੰ ਦਿਲ ਰਾਜੂ ਦੀ ਕੰਪਨੀ ਨੇ ਵੰਡਿਆ ਹੈ। ਦਰਅਸਲ ਇਹ ਜਾਣਕਾਰੀ ਇਕ ਨਿਜੀ ਚੈਨਲ ਨੇ ਦਿੱਤੀ ਹੈ, ਜਿਸ ਅਨੁਸਾਰ ਅਜੇ ਵੀ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-TV ’ਤੇ ਤਸਵੀਰ ਦੇਖਣ ਤੋਂ ਬਾਅਦ ਘਬਰਾ ਗਿਆ ਸੀ ਸੈਫ ’ਤੇ ਹਮਲਾ ਕਰਨ ਵਾਲਾ ਮੁਲਜ਼ਮ
ਇਸ ਤੋਂ ਇਲਾਵਾ, ਆਮਦਨ ਕਰ ਵਿਭਾਗ ਨੇ ਮੈਂਗੋ ਮੀਡੀਆ ਕੰਪਨੀਆਂ ਦੇ ਨਾਲ-ਨਾਲ ਗਾਇਕਾ ਸੁਨੀਤਾ ਦੇ ਪਤੀ ਨਾਲ ਜੁੜੇ ਕਈ ਲੋਕਾਂ ਦੇ ਘਰਾਂ ਅਤੇ ਦਫਤਰਾਂ 'ਤੇ ਛਾਪੇਮਾਰੀ ਕੀਤੀ ਹੈ। ਹਾਲਾਂਕਿ, ਹੁਣ ਤੱਕ ਜੋ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਨਿਰਮਾਤਾਵਾਂ ਨੇ ਦੋ ਤੋਂ ਵੱਧ ਫਿਲਮਾਂ 'ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਹੈ। ਇਸ ਦੇ ਨਾਲ ਹੀ ਕਈ ਫਿਲਮਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ। ਜਿਸ ਕਾਰਨ ਬਹੁਤ ਜ਼ਿਆਦਾ ਆਮਦਨ ਹੋਈ ਹੈ। ਅਜਿਹੀ ਸਥਿਤੀ 'ਚ, ਲੋਕ ਇਹ ਜਾਣਨ ਲਈ ਵੀ ਇੰਤਜ਼ਾਰ ਕਰ ਰਹੇ ਹਨ ਕਿ ਇਸ ਪਿੱਛੇ ਅਸਲ ਕਾਰਨ ਕੀ ਹੈ ਪਰ ਪਤਾ ਲੱਗਾ ਹੈ ਕਿ ਆਮਦਨ ਕਰ ਵਿਭਾਗ ਗੇਮ ਚੇਂਜਰ ਦੀ ਰਿਲੀਜ਼ ਦੀ ਉਡੀਕ ਕਰ ਰਿਹਾ ਸੀ, ਜਿਸ ਤੋਂ ਬਾਅਦ ਦਿਲ ਰਾਜੂ ਦੇ ਘਰ ਛਾਪਾ ਮਾਰਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8