'WWE ਦੇ ਪਹਿਲਵਾਨ ਵਾਂਗ ਕੁੱਟਿਆ, ਸਾਰਾ ਪੈਸਾ ਤੇ ਘਰ ਖੋਹ ਲਿਆ'; ਮਸ਼ਹੂਰ Singer ਨੇ ਮੰਗੇਤਰ 'ਤੇ ਲਾਏ ਗੰਭੀਰ ਦੋਸ਼

Thursday, Aug 28, 2025 - 10:11 AM (IST)

'WWE ਦੇ ਪਹਿਲਵਾਨ ਵਾਂਗ ਕੁੱਟਿਆ, ਸਾਰਾ ਪੈਸਾ ਤੇ ਘਰ ਖੋਹ ਲਿਆ'; ਮਸ਼ਹੂਰ Singer ਨੇ ਮੰਗੇਤਰ 'ਤੇ ਲਾਏ ਗੰਭੀਰ ਦੋਸ਼

ਐਂਟਰਟੇਨਮੈਂਟ ਡੈਸਕ- ਗਾਇਕਾ ਅਤੇ ਸਾਬਕਾ ਰੇਡੀਓ ਜੌਕੀ ਸੁਚਿਤਰਾ ਇਕ ਵਾਰ ਫਿਰ ਚਰਚਾ ਵਿੱਚ ਹੈ। ਉਸ ਨੇ ਹਾਲ ਹੀ ਵਿੱਚ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਸ ਨੇ ਆਪਣੇ ਮੰਗੇਤਰ ਅਤੇ ਚੇਨਈ ਹਾਈਕੋਰਟ ਦੇ ਵਕੀਲ ਸ਼ੁਨਮੁਗਰਾਜ ‘ਤੇ ਗੰਭੀਰ ਦੋਸ਼ ਲਗਾਏ ਹਨ। ਸੁਚਿਤਰਾ ਦਾ ਕਹਿਣਾ ਹੈ ਕਿ ਸ਼ੁਨਮੁਗਰਾਜ ਨੇ ਸਿਰਫ਼ ਉਸ ਨਾਲ ਸਰੀਰਕ ਹਿੰਸਾ ਹੀ ਨਹੀਂ ਕੀਤੀ, ਸਗੋਂ ਆਰਥਿਕ ਧੋਖਾਧੜੀ ਕਰਕੇ ਉਨ੍ਹਾਂ ਦੇ ਚੇਨਈ ਵਾਲੇ ਘਰ ‘ਤੇ ਵੀ ਕਬਜ਼ਾ ਕਰ ਲਿਆ ਹੈ।

ਇਹ ਵੀ ਪੜ੍ਹੋ: ਤਲਾਕ ਦੀਆਂ ਅਫਵਾਹਾਂ 'ਤੇ ਲੱਗੀ ਰੋਕ ! ਇਕੱਠਿਆਂ ਦਿਖੀ ਬਾਲੀਵੁੱਡ ਦੀ ਇਹ ਬੇਹੱਦ ਮਸ਼ਹੂਰ ਜੋੜੀ

ਵੀਡੀਓ ਵਿੱਚ ਸੁਚਿਤਰਾ ਰੋਂਦਿਆਂ ਦੱਸ ਰਹੀ ਹੈ ਕਿ ਉਸਦਾ ਮੰਗੇਤਰ ਉਸਨੂੰ WWE ਦੇ ਪਹਿਲਵਾਨ ਵਾਂਗ ਮਾਰਦਾ ਸੀ। ਉਹ ਬਾਰ-ਬਾਰ ਰੋਕਦੀ ਪਰ ਉਹ ਨਹੀਂ ਮੰਨਦਾ ਸੀ। ਸੁਚਿਤਰਾ ਦਾ ਦੋਸ਼ ਹੈ ਕਿ ਉਹ ਇਸ ਰਿਸ਼ਤੇ ਵਿੱਚ ਸਾਲਾਂ ਤੋਂ ਪੀੜਾ ਝੱਲ ਰਹੀ ਹੈ ਅਤੇ ਕਈ ਮੌਕੇ ਦੇਣ ਦੇ ਬਾਵਜੂਦ ਵੀ ਸ਼ੁਨਮੁਗਰਾਜ ਦੀ ਹਿੰਸਾ ਨਹੀਂ ਰੁਕੀ। ਹੁਣ ਉਸ ਨੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਹੈ।

ਇਹ ਵੀ ਪੜ੍ਹੋ: ਵੀਡੀਓ ਬਣਾਉਂਦੇ-ਬਣਾਉਂਦੇ ਪਾਣੀ 'ਚ ਰੁੜ੍ਹ ਗਿਆ YouTuber, ਜਾਨ ਬਚਾਉਣ ਲਈ ਹੱਥ ਜੋੜ ਕਰਦਾ ਰਿਹਾ ਮਿੰਨਤਾਂ

 

 
 
 
 
 
 
 
 
 
 
 
 
 
 
 
 

A post shared by Suchi (@suchislife_official)

ਵੀਡੀਓ ਨਾਲ ਸੁਚਿਤਰਾ ਨੇ ਇੱਕ ਲੰਮਾ ਕੈਪਸ਼ਨ ਵੀ ਲਿਖਿਆ, ਜਿਸ ਵਿੱਚ ਉਸਨੇ ਦੱਸਿਆ ਕਿ ਸ਼ੁਨਮੁਗਰਾਜ ਨੇ ਉਸਦੀ ਮਿਹਨਤ ਦੀ ਕਮਾਈ ਚੋਰੀ ਕਰ ਲਈ ਹੈ, ਜੋ ਉਸ ਨੇ ਗਾਇਕੀ ਰਾਹੀਂ ਕਮਾਈ ਸੀ। ਸੁਚਿਤਰਾ ਨੇ ਲਿਖਿਆ ਕਿ ਹੁਣ ਜਦੋਂ ਉਹ ਸ਼ਾਰੀਰਕ ਤੌਰ ‘ਤੇ ਉਸ ਤੋਂ ਦੂਰ ਹੈ, ਤਾਂ ਹਰ ਡਿਜ਼ਿਟਲ ਸਾਧਨ ਵਰਤ ਕੇ ਉਸਦੇ ਖ਼ਿਲਾਫ਼ ਲੜਾਈ ਲੜੇਗੀ ਅਤੇ ਇੱਕ-ਇੱਕ ਪੈਸਾ ਵਾਪਸ ਲਵੇਗੀ।

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਤੇ ਦੀਪਿਕਾ ਪਾਦੁਕੋਣ ਖ਼ਿਲਾਫ਼ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ

ਉਸਨੇ ਆਪਣੇ ਕੈਪਸ਼ਨ ਵਿੱਚ ਸ਼ੁਨਮੁਗਰਾਜ ਨੂੰ “ਬੇਰੋਜ਼ਗਾਰ ਅਤੇ ਆਲਸੀ ਵਕੀਲ” ਕਹਿੰਦੇ ਹੋਏ ਲਿਖਿਆ ਕਿ ਉਹ ਉਸ ਦਿਨ ਨੂੰ ਪਛਤਾਵੇਗਾ ਜਦੋਂ ਉਸਨੇ ਉਸਦੇ ਨਾਲ ਪੰਗਾ ਲੈਣ ਦੀ ਸੋਚੀ। ਸੁਚਿਤਰਾ ਨੇ ਇਹ ਵੀ ਖੁਲਾਸਾ ਕੀਤਾ ਕਿ ਮੰਗੇਤਰ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ, ਜਿਸ ਤੋਂ ਬਾਅਦ ਉਹ ਮੁੰਬਈ ਆ ਕੇ ਕੰਮ ਕਰਨ ਲੱਗੀ।

ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਸਿੰਗਰ ਦਾ ਕਤਲ ਕਰਨ ਆਏ ਸ਼ੂਟਰਾਂ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਚਿਤਰਾ ਨੇ ਆਪਣੇ ਮੰਗੇਤਰ ਖਿਲਾਫ ਕੁੱਟਮਾਰ ਦੇ ਸੰਕੇਤ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਉਹ ਸੋਸ਼ਲ ਮੀਡੀਆ ‘ਤੇ ਕੁਝ ਪੋਸਟਾਂ ਅਤੇ ਵੀਡੀਓਜ਼ ਸਾਂਝੀਆਂ ਕਰ ਚੁੱਕੀ ਹੈ, ਪਰ ਬਾਅਦ ਵਿੱਚ ਉਸ ਨੇ ਇਨ੍ਹਾਂ ਨੂੰ ਡਿਲੀਟ ਕਰ ਦਿੱਤਾ ਸੀ ਪਰ ਹੁਣ, ਹਾਲੀਆ ਵੀਡੀਓ ਵਿੱਚ ਉਸਨੇ ਪਹਿਲੀ ਵਾਰ ਸ਼ੁਨਮੁਗਰਾਜ ਦਾ ਨਾਮ ਲੈ ਕੇ ਦੋਸ਼ ਲਗਾਏ ਹਨ, ਜਿਸ ਕਰਕੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਗੋਲੀਆਂ ਨਾਲ ਭੁੰਨ'ਤਾ ਮਸ਼ਹੂਰ ਕਾਮੇਡੀਅਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News