YouTuber ਐਲਵਿਸ਼ ਦੇ ਘਰ ''ਤੇ ਅੰਨ੍ਹੇਵਾਹ ਫਾਇਰਿੰਗ, ਇਸ ਗੈਂਗ ਨੇ ਲਈ ਜ਼ਿੰਮੇਵਾਰੀ

Sunday, Aug 17, 2025 - 12:36 PM (IST)

YouTuber ਐਲਵਿਸ਼ ਦੇ ਘਰ ''ਤੇ ਅੰਨ੍ਹੇਵਾਹ ਫਾਇਰਿੰਗ, ਇਸ ਗੈਂਗ ਨੇ ਲਈ ਜ਼ਿੰਮੇਵਾਰੀ

ਐਂਟਰਟੇਨਮੈਂਟ ਡੈਸਕ- ਹਰਿਆਣਾ ਦੇ ਯੂਟਿਊਬਰ ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਸੈਕਟਰ 57 ਸਥਿਤ ਘਰ 'ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਭਾਉ ਗੈਂਗ ਦੇ ਗੈਂਗਸਟਰ ਨੀਰਜ ਫਰੀਦਪੁਰ ਅਤੇ ਭਾਉ ਰਿਤੋਲੀਆ ਨੇ ਸੋਸ਼ਲ ਮੀਡੀਆ ਰਾਹੀਂ ਲਈ ਹੈ। ਗੈਂਗ ਨੇ ਦਾਅਵਾ ਕੀਤਾ ਕਿ ਐਲਵਿਸ਼ ਨੇ ਬੇਟਿੰਗ ਐਪ ਦਾ ਪ੍ਰਚਾਰ ਕਰਕੇ ਕਈ ਘਰ ਬਰਬਾਦ ਕੀਤੇ ਹਨ, ਇਸ ਲਈ ਉਸਨੂੰ ਨਿਸ਼ਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ: ਰਵੀ ਦੁਬੇ ਅਤੇ ਸਰਗੁਨ ਮਹਿਤਾ ਨੇ ਸੁਣਾਈ ਖੁਸ਼ਖਬਰੀ, Fans ਦੇ ਰਹੇ ਵਧਾਈਆਂ

ਗੈਂਗ ਵੱਲੋਂ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਕਿ ਐਲਵਿਸ਼ ਦੇ ਘਰ ‘ਤੇ ਜੋ ਗੋਲੀਆਂ ਚਲਾਈਆਂ ਗਈਆਂ ਉਹ ਨੀਰਜ ਫਰੀਦਪੁਰ ਅਤੇ ਰਿਤੋਲੀਆ ਨੇ ਚਲਾਈਆਂ ਹਨ। ਨਾਲ ਹੀ ਚੇਤਾਵਨੀ ਦਿੱਤੀ ਕਿ ਜੋ ਵੀ ਸੋਸ਼ਲ ਮੀਡੀਆ ‘ਤੇ ਸੱਟੇ ਦਾ ਪ੍ਰਚਾਰ ਕਰੇਗਾ, ਉਸਨੂੰ ਕਦੇ ਵੀ ਕਾਲ ਜਾਂ ਗੋਲੀ ਆ ਸਕਦੀ ਹੈ। ਹਾਲਾਂਕਿ, ਇਸ ਪੋਸਟ ਦੀ ਅਧਿਕਾਰਿਕ ਪੁਸ਼ਟੀ ਅਜੇ ਤੱਕ ਨਹੀਂ ਹੋਈ।

ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਟੁੱਟਿਆ ਇਕ ਹੋਰ ਚਮਕਦਾ ਸਿਤਾਰਾ

PunjabKesari

ਫਾਇਰਿੰਗ ਵੇਲੇ ਐਲਵਿਸ਼ ਯਾਦਵ ਘਰ ‘ਚ ਮੌਜੂਦ ਨਹੀਂ ਸਨ, ਉਹ ਉਸ ਵੇਲੇ ਵਿਦੇਸ਼ ‘ਚ ਸਨ। ਘਰ ਵਿੱਚ ਸਿਰਫ ਉਨ੍ਹਾਂ ਦੀ ਮਾਤਾ ਅਤੇ ਕੇਅਰ ਟੇਕਰ ਮੌਜੂਦ ਸਨ। ਐਲਵਿਸ਼ ਦੇ ਪਿਤਾ ਦੇ ਮੁਤਾਬਕ ਘਟਨਾ ਦੌਰਾਨ ਲਗਭਗ 25-30 ਰਾਊਂਡ ਗੋਲੀਆਂ ਚਲਾਈਆਂ ਗਈਆਂ। ਪੁਲਸ ਦੇ ਅਨੁਸਾਰ ਇਹ ਘਟਨਾ ਸਵੇਰੇ 5:30 ਵਜੇ ਦੀ ਹੈ। ਤਿੰਨ ਬਦਮਾਸ਼ ਬਾਈਕ ‘ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਵਿੱਚੋਂ 2 ਨੇ ਗੋਲੀਆਂ ਚਲਾਈਆਂ। ਗੋਲੀਬਾਰੀ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਗਾਇਕ ਫ਼ਾਜ਼ਿਲਪੁਰੀਆ ਅਤੇ ਉਨ੍ਹਾਂ ਦੇ ਫਾਇਨੈਂਸਰ ਦੇ ਘਰ ‘ਤੇ ਭਾਉ ਗੈਂਗ ਵੱਲੋਂ ਫਾਇਰਿੰਗ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਲੀਹੋਂ ਲੱਥੀ ਯਾਤਰੀ ਟਰੇਨ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News