ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਡਾਇਰੈਕਟਰ ਖਿਲਾਫ ਦਰਜ ਹੋਈ FIR, ਫਿਲਮ ਦੇ ਇਸ ਸੀਨ ਨੂੰ ਲੈ ਕੇ ਖੜ੍ਹਾ ਹੋਇਆ ਬਖੇੜਾ

Monday, Aug 18, 2025 - 01:32 PM (IST)

ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਡਾਇਰੈਕਟਰ ਖਿਲਾਫ ਦਰਜ ਹੋਈ FIR, ਫਿਲਮ ਦੇ ਇਸ ਸੀਨ ਨੂੰ ਲੈ ਕੇ ਖੜ੍ਹਾ ਹੋਇਆ ਬਖੇੜਾ

ਐਂਟਰਟੇਨਮੈਂਟ ਡੈਸਕ - ਫ਼ਿਲਮ ‘ਦਿ ਬੰਗਾਲ ਫ਼ਾਇਲਜ਼’ ਆਪਣੇ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਹਾਲ ਹੀ ਜਾਰੀ ਹੋਏ ਟ੍ਰੇਲਰ ਵਿੱਚ 1946 ਦੇ ਦੰਗਿਆਂ ਨੂੰ ਰੋਕਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਬੰਗਾਲੀ ਯੋਧਾ ਗੋਪਾਲ ਮੁਖਰਜੀ ਦੇ ਕਿਰਦਾਰ ਨੂੰ “ਏਕ ਥਾ ਕਸਾਈ ਗੋਪਾਲ ਪਾਠਾ” ਵਜੋਂ ਦਿਖਾਇਆ ਗਿਆ ਹੈ। ਇਸਨੂੰ ਲੈ ਕੇ ਉਨ੍ਹਾਂ ਦੇ ਪੋਤੇ ਸ਼ਾਂਤਨੁ ਮੁਖਰਜੀ ਨੇ ਨਿਰਦੇਸ਼ਕ ਵਿਵੇਕ ਰੰਜਨ ਅਗਨਿਹੋਤਰੀ ਖ਼ਿਲਾਫ਼ FIR ਦਰਜ ਕਰਾਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੂੰ ਮਿਲੀ ਦਰਦਨਾਕ ਮੌਤ, 30 ਸਾਲ ਦੀ ਉਮਰ 'ਚ ਛੱਡੀ ਦੁਨੀਆ

PunjabKesari

ਸ਼ਾਂਤਨੁ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਾਦਾ ਪੇਸ਼ੇ ਤੋਂ ਕਸਾਈ ਨਹੀਂ ਸਨ, ਸਗੋਂ ਇੱਕ ਪਹਿਲਵਾਨ ਅਤੇ ਅਨੁਸ਼ੀਲਨ ਕਮੇਟੀ ਦੇ ਮਹੱਤਵਪੂਰਨ ਮੈਂਬਰ ਸਨ, ਜਿਨ੍ਹਾਂ ਨੇ 1946 ਵਿੱਚ ਮੁਸਲਿਮ ਲੀਗ ਦੇ ਦੰਗੇ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਟ੍ਰੇਲਰ ਵਿੱਚ ਦਿਖਾਇਆ ਗਿਆ ਰੂਪ ਨਾ ਸਿਰਫ਼ ਗਲਤ ਹੈ, ਸਗੋਂ ਪਰਿਵਾਰ ਅਤੇ ਭਾਈਚਾਰੇ ਲਈ ਵੀ ਦੁਖਦਾਈ ਹੈ।

ਇਹ ਵੀ ਪੜ੍ਹੋ: ਪਰਾਗ ਤਿਆਗੀ ਦੇ ਹਮੇਸ਼ਾ ਦਿਲ ਦੇ ਨੇੜੇ ਰਹੇਗੀ ਸ਼ੈਫਾਲੀ ਜਰੀਵਾਲਾ, ਪਤੀ ਨੇ ਬਣਵਾਇਆ 'ਕਾਂਟਾ ਲਗਾ' ਗਰਲ ਦਾ ਟੈਟੂ

ਸ਼ਾਂਤਨੁ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਦਾਦਾ ਦੀ ਵਿਚਾਰਧਾਰਾ ਸੁਭਾਸ਼ ਚੰਦਰ ਬੋਸ ਨਾਲ ਮਿਲਦੀ ਸੀ ਅਤੇ ਉਨ੍ਹਾਂ ਨੇ ਕਈ ਹੋਰ ਕ੍ਰਾਂਤੀਕਾਰੀਆਂ ਦੇ ਨਾਲ ਕੰਮ ਕੀਤਾ। ਉਨ੍ਹਾਂ ਨੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ FIR ਵੀ ਦਰਜ ਕਰਾਈ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬਿਨਾਂ ਪਰਿਵਾਰ ਨਾਲ ਸੰਪਰਕ ਕੀਤੇ ਗਲਤ ਜਾਣਕਾਰੀ ਪੇਸ਼ ਕੀਤੀ ਗਈ। ਇਸ ਲਈ ਇਸ ਇਸ ਦਾ ਵਿਰੋਧ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ।

ਇਹ ਵੀ ਪੜ੍ਹੋ: ਫ਼ਿਲਮਾਂ ਹੋਈਆਂ Flop ਤਾਂ ਮਜਬੂਰੀ 'ਚ 'ਗੰਦਾ ਧੰਦਾ' ਕਰਨ ਲੱਗੀ ਮਸ਼ਹੂਰ ਅਦਾਕਾਰਾ ! ਆਖ਼ਰੀ ਸਮੇਂ ਸਰੀਰ 'ਚ ਪੈ ਗਏ ਕੀੜੇ

ਫ਼ਿਲਮ ‘ਦਿ ਬੰਗਾਲ ਫ਼ਾਇਲਜ਼’ ਦੀ ਕਹਾਣੀ ਭਾਰਤ-ਪਾਕਿਸਤਾਨ ਵੰਡ ਦੇ ਦੌਰ ਦੇ ਹਿੰਦੂ-ਮੁਸਲਿਮ ਦੰਗਿਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਟ੍ਰੇਲਰ ਵਿੱਚ ਗਾਂਧੀ ਅਤੇ ਜਿਨਾਹ ਦੇ ਵਿਚਕਾਰ ਬੰਗਾਲ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਿਖਾਈ ਗਈ ਹੈ। ਇਹ ਫ਼ਿਲਮ 5 ਸਤੰਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: YouTuber ਐਲਵਿਸ਼ ਯਾਦਵ ਦੇ ਘਰ 'ਤੇ ਫਾਇਰਿੰਗ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News