ਰੇਪ ਕੇਸ ''ਚ ਫਸੇ ਮਸ਼ਹੂਰ ਰੈਪਰ ਨੂੰ ਲੈ ਕੇ ਵੱਡੀ ਖ਼ਬਰ, ਕੋਰਟ ਨੇ ਸੁਣਾਇਆ ਫ਼ੈਸਲਾ
Wednesday, Aug 27, 2025 - 11:44 AM (IST)

ਕੋਚੀ- ਕੇਰਲ ਹਾਈ ਕੋਰਟ ਨੇ ਬੁੱਧਵਾਰ ਨੂੰ ਰੈਪਰ ਹੀਰਾਦਾਸ ਮੁਰਲੀ ਉਰਫ਼ ਵੇਦਾਨ ਨੂੰ ਜਬਰ ਜ਼ਿਨਾਹ ਦੇ ਇਕ ਮਾਮਲੇ 'ਚ ਅਗਾਊਂ ਜ਼ਮਾਨਤ ਦੇ ਦਿੱਤੀ। ਕੋਰਟ ਨੇ ਕਿਹਾ ਕਿ ਉਸ ਖ਼ਿਲਾਫ਼ ਦੋਸ਼ ਗੰਭੀਰ ਹਨ ਪਰ ਹਿਰਾਸਤ 'ਚ ਪੁੱਛ-ਗਿੱਛ ਜ਼ਰੂਰੀ ਨਹੀਂ ਹੈ। ਜੱਜ ਬੇਚੂ ਕੁਰੀਅਨ ਥਾਮਸ ਨੇ ਰੈਪਰ ਨੂੰ ਇਹ ਰਾਹਤ ਦਿੱਤੀ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਮਹਿਲਾ ਡਾਕਟਰ ਨੇ ਉਸ 'ਤੇ ਵਿਆਹ ਦਾ ਵਾਅਦਾ ਕਰ ਕੇ ਸੰਬੰਧ ਬਣਾਉਣ ਅਤੇ ਬਾਅਦ 'ਚ ਉਸ ਤੋਂ ਮੁਕਰ ਜਾਣ ਦਾ ਦੋਸ਼ ਲਗਾਇਆ ਸੀ। ਔਰਤ ਨੇ ਉਸ 'ਤੇ 2021 ਤੋਂ 2023 ਦਰਮਿਆਨ ਕਈ ਵਾਰ ਸ਼ੋਸ਼ਣ ਕਰਨ ਦਾ ਵੀ ਦੋਸ਼ ਲਗਾਇਆ ਹੈ। ਵੇਦਾਨ ਨੂੰ ਰਾਹਤ ਦੇਣ ਵਾਲਾ ਪੂਰਾ ਆਦੇਸ਼ ਅਜੇ ਉਪਲੱਬਧ ਨਹੀਂ ਕਰਵਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8