ਜ਼ੀ ਸਟੂਡੀਓ ਦੀ ‘ਗਦਰ-2’ ਦੇ ਗੀਤ ‘ਉੜ ਜਾ....’ ’ਚ ਫਿਰ ਦਿਸੀ ਸੰਨੀ-ਅਮੀਸ਼ਾ ਦੀ ਕੈਮਿਸਟਰੀ

Friday, Jun 30, 2023 - 02:36 PM (IST)

ਜ਼ੀ ਸਟੂਡੀਓ ਦੀ ‘ਗਦਰ-2’ ਦੇ ਗੀਤ ‘ਉੜ ਜਾ....’ ’ਚ ਫਿਰ ਦਿਸੀ ਸੰਨੀ-ਅਮੀਸ਼ਾ ਦੀ ਕੈਮਿਸਟਰੀ

ਮੁੰਬਈ (ਬਿਊਰੋ) - ਫ਼ਿਲਮ ‘ਗਦਰ’ ਦੇ ਗੀਤ ‘ਉੜ ਜਾ ਕਾਲੇ ਕਾਵਾਂ’ ਦੇ ਟੀਜ਼ਰ ਨੇ ਇਕ ਵਾਰ ਫਿਰ ਪ੍ਰਸ਼ੰਸਕਾਂ ’ਚ ਉਤਸੁਕਤਾ ਪੈਦਾ ਕਰ ਦਿੱਤੀ ਹੈ। ਇਕ ਵਾਰ ਫਿਰ, ਤਾਰਾ ਤੇ ਸਕੀਨਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਪ੍ਰੇਮ ਕਹਾਣੀ ’ਚ ਡੁੱਬਣ ਲਈ ਉਤਸ਼ਾਹਿਤ ਹਨ। ਇਹ ਗੀਤ ਅਜੇ ਵੀ ਭਾਰਤੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਮਸ਼ਹੂਰ ਗੀਤਾਂ ’ਚੋਂ ਇਕ ਹੈ। 

ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਜਾਦੂਈ ਗੀਤ ਨੂੰ ਰੀਕ੍ਰਿਏਟ ਕੀਤਾ ਹੈ ਤੇ ਇਸ ਦਾ ਟੀਜ਼ਰ ਲਾਂਚ ਕੀਤਾ ਹੈ। ਇਸ ਗੀਤ ਦੇ ਟੀਜ਼ਰ ’ਚ ਤਾਰਾ ਤੇ ਸਕੀਨਾ ਦੀ ਖੂਬਸੂਰਤ ਕੈਮਿਸਟਰੀ 22 ਸਾਲ ਬਾਅਦ ਫਿਰ ਦੇਖਣ ਨੂੰ ਮਿਲੇਗੀ।

ਫ਼ਿਲਮ ਦਾ ਮੂਲ ਗੀਤ ਸੰਗੀਤ ਸਮਰਾਟ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਦੁਆਰਾ ਤਿਆਰ ਕੀਤਾ ਗਿਆ ਸੀ ਤੇ ਗੀਤ ਦੇ ਬੋਲ ਆਨੰਦ ਬਖਸ਼ੀ ਦੁਆਰਾ ਲਿਖੇ ਗਏ ਸਨ ਪਰ ਗੀਤ ਦੇ ਇਸ ਨਵੇਂ ਵਰਜ਼ਨ ਨੂੰ ਮਿਥੁਨ ਨੇ ਫਿਰ ਤੋਂ ਤਿਆਰ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News