ਸੋਨੂੰ ਸੂਦ ਤੋਂ ਪਿੰਡ ਵਾਲਿਆਂ ਨੇ ਲਗਾਈ ਅਜੀਬੋ-ਗਰੀਬ ਮਦਦ ਦੀ ਗੁਹਾਰ, ਅਦਾਕਾਰ ਨੇ ਵੀ ਕੀਤੀ ਹਾਂ...

Tuesday, Feb 09, 2021 - 12:41 PM (IST)

ਸੋਨੂੰ ਸੂਦ ਤੋਂ ਪਿੰਡ ਵਾਲਿਆਂ ਨੇ ਲਗਾਈ ਅਜੀਬੋ-ਗਰੀਬ ਮਦਦ ਦੀ ਗੁਹਾਰ, ਅਦਾਕਾਰ ਨੇ ਵੀ ਕੀਤੀ ਹਾਂ...

ਮੁੰਬਈ: ਅਦਾਕਾਰ ਸੋਨੂੰ ਸੁੂਦ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਜੋ ਵੀ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਮਦਦ ਦੀ ਗੁਹਾਰ ਲਗਾਉਂਦਾ ਹੈ ਅਦਾਕਾਰ ਤੁਰੰਤ ਉਸ ਦੀ ਮਦਦ ਲਈ ਪਹੰੁਚ ਜਾਂਦੇ ਹਨ ਪਰ ਸੋਸ਼ਲ ਮੀਡੀਆ ’ਤੇ ਕੁਝ ਅਜਿਹੇ ਵੀ ਲੋਕ ਹਨ ਜੋ ਸੋਨੂੰ ਸੂਦ ਤੋਂ ਅਜੀਬੋ-ਗਰੀਬ ਮਦਦ ਦੀ ਮੰਗ ਕਰ ਰਹੇ ਹਨ। ਹਾਲ ਹੀ ਇਕ ਸ਼ਖ਼ਸ ਨੇ ਟਵੀਟ ਕਰਕੇ ਕੁਝ ਅਜਿਹੀ ਹੀ ਅਜੀਬ ਜਿਹੀ ਮੰਗ ਰੱਖ ਦਿੱਤੀ ਜਿਸ ਲਈ ਸੋਨੂੰ ਨੇ ਵੀ ਹਾਂ ਕਰ ਦਿੱਤੀ। 

PunjabKesari
ਬਾਸੁ ਗੁਪਤਾ ਨਾਂ ਦੇ ਇਕ ਸ਼ਖ਼ਸ ਨੇ ਟਵੀਟ ਕਰਕੇ ਲਿਖਿਆ ਹੈ ਕਿ ਸੋਨੂੰ ਸੂਦ ਸਾਡੇ ਪਿੰਡ ’ਚ ਇਕ (ਲੰਗੂਰ) ਬਾਂਦਰ ਦੇ ਆਂਤਕ ਕਾਰਨ ਦਰਜਨਾਂ ਲੋਕ ਜ਼ਖਮੀ ਹੋ ਚੁੱਕੇ ਹਨ। ਅੰਤ: ਤੁਹਾਨੂੰ ਬੇਨਤੀ ਹੈ ਕਿ ਬਾਂਦਰ ਨੂੰ ਸਾਡੇ ਪਿੰਡ ’ਚੋਂ ਕਿਤੇ ਦੂਰ ਜੰਗਲ ’ਚ ਛੱਡਵਾ ਦਿਓ। ਇਸ ਟਵੀਟ ਦਾ ਰਿਪਲਾਈ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਬਸ ਹੁਣ ਬਾਂਦਰ ਫੜਨਾ ਹੀ ਬਾਕੀ ਰਹਿ ਗਿਆ ਸੀ ਦੋਸਤ’। ਪਤਾ ਭੇਜੋ, ਇਹ ਵੀ ਕਰਕੇ ਦੇਖ ਲੈਂਦੇ ਹਾਂ। ਅਦਾਕਾਰ ਸੋਨੂੰ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। 

PunjabKesari
ਦੱਸ ਦੇਈਏ ਕਿ ਸੋਨੂੰ ਆਪਣੇ ਨੇਕ ਕੰਮਾਂ ਦੀ ਵਜ੍ਹਾ ਨਾਲ ਹੁਣ ਤੱਕ ਲੱਖਾਂ ਲੋਕਾਂ ਦੀ ਜ਼ਿੰਦਗੀ ’ਚ ਖੁਸ਼ੀਆਂ ਲਿਆ ਚੁੱਕੇ ਹਨ। ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਬਹੁਤ ਜਲਦ ਫ਼ਿਲਮ ‘ਪਿ੍ਰਥਵੀਰਾਜ’ ’ਚ ਨਜ਼ਰ ਆਉਣ ਵਾਲੇ ਹਨ। ਇਸ ’ਚ ਸੋਨੂੰ ਦੇ ਨਾਲ ਅਕਸ਼ੈ ਕੁਮਾਰ, ਮਾਨੁਸ਼ੀ ਛਿੱਲਰ ਅਤੇ ਸੰਜੇ ਦੱਤ ਵੀ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਸੋਨੂੰ ਨੇ ਫ਼ਿਲਮ ‘ਕਿਸਾਨ’ ਲਈ ਵੀ ਸਾਈਨ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਈ ਨਿਵਾਸ ਡਾਇਰੈਕਟ ਕਰ ਰਹੇ ਹਨ। 

PunjabKesari


author

Aarti dhillon

Content Editor

Related News