‘ਗਦਰ 2’ ਦੇ ਅਦਾਕਾਰ ਨਾਲ ਹੋਈ ਹਜ਼ਾਰਾਂ ਦੀ ਠੱਗੀ, ਫੌਜੀ ਬਣ ਲਗਾਇਆ ਚੂਨਾ
Tuesday, Jan 02, 2024 - 11:18 AM (IST)
ਮੁੰਬਈ (ਬਿਊਰੋ)– ਟੀ. ਵੀ. ਤੇ ਫ਼ਿਲਮਾਂ ’ਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰਾਕੇਸ਼ ਬੇਦੀ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ। ਉਸ ਨਾਲ 100-200 ਰੁਪਏ ਦੀ ਨਹੀਂ, ਸਗੋਂ 75 ਹਜ਼ਾਰ ਰੁਪਏ ਦੀ ਠੱਗੀ ਹੋਈ ਹੈ। ਹਾਲਾਂਕਿ ਅਦਾਕਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਹੈ। ਉਥੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਦਾਕਾਰ ਨੇ ਇਕ ਇੰਟਰਵਿਊ ’ਚ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਸ ਵਿਅਕਤੀ ਨੇ ਫੌਜੀ ਅਫਸਰ ਬਣ ਕੇ ਉਸ ਤੋਂ ਹਜ਼ਾਰਾਂ ਰੁਪਏ ਦੀ ਵਸੂਲੀ ਕੀਤੀ।
ਰਾਕੇਸ਼ ਬੇਦੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਧੋਖਾਧੜੀ ਦੀ ਸ਼ਿਕਾਇਤ ਓਸ਼ੀਵਾਰਾ ਪੁਲਸ ਸਟੇਸ਼ਨ ’ਚ ਦਿੱਤੀ ਹੈ। ਹਾਲਾਂਕਿ ਅਦਾਕਾਰ ਨੇ ਮੰਨਿਆ ਕਿ ਉਹ ਵੱਡੇ ਨੁਕਸਾਨ ਤੋਂ ਬਚ ਗਿਆ ਹੈ। ਉਹ ਚਾਹੁੰਦਾ ਹੈ ਕਿ ਲੋਕ ਅਜਿਹੇ ਧੋਖੇਬਾਜ਼ਾਂ ਤੋਂ ਬਚਣ, ਜੋ ਇਸ ਤਰ੍ਹਾਂ ਲੋਕਾਂ ਨਾਲ ਧੋਖਾ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਧਮਾਕੇਦਾਰ ਰਹੇਗਾ ਜਨਵਰੀ, 12 ਜਨਵਰੀ ਨੂੰ 6 ਫ਼ਿਲਮਾਂ ਇਕ-ਦੂਜੇ ਨਾਲ ਲੈਣਗੀਆਂ ਟੱਕਰ
ਰਾਕੇਸ਼ ਬੇਦੀ ਨੂੰ ਆਇਆ ਸੀ ਫੋਨ
ਰਾਕੇਸ਼ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ। ਵਿਅਕਤੀ ਨੇ ਆਪਣੇ ਆਪ ਨੂੰ ਆਰਮੀ ਅਫਸਰ ਦੱਸਿਆ ਸੀ। ਉਸ ਨੇ ਰਾਕੇਸ਼ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪੁਣੇ ਫਲੈਟ ’ਚ ਦਿਲਚਸਪੀ ਰੱਖਦਾ ਸੀ। ਹਾਲਾਂਕਿ ਜਦੋਂ ਤੱਕ ਅਦਾਕਾਰ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਉਹ ਇਕ ਧੋਖਾਧੜੀ ਸੀ, ਉਦੋਂ ਤੱਕ ਵਿਅਕਤੀ ਨੇ ਉਨ੍ਹਾਂ ਦੇ ਖ਼ਾਤੇ ’ਚੋਂ 75 ਹਜ਼ਾਰ ਰੁਪਏ ਆਪਣੇ ਹੀ ਬੈਂਕ ਖ਼ਾਤੇ ’ਚ ਟਰਾਂਸਫਰ ਕਰ ਲਏ ਸਨ।
ਰਾਕੇਸ਼ ਬੇਦੀ ਨੇ ਪੁਲਸ ਨੂੰ ਦਿੱਤੇ ਵੇਰਵੇ
ਰਾਕੇਸ਼ ਬੇਦੀ ਨੇ ਦੱਸਿਆ ਕਿ ਲੋਕ ਅਕਸਰ ਰਾਤ ਨੂੰ ਇਹ ਸਭ ਕੁਝ ਕਰਦੇ ਹਨ, ਤਾਂ ਜੋ ਜੇਕਰ ਕੋਈ ਇਸ ਦਾ ਸ਼ਿਕਾਰ ਹੋ ਕੇ ਸ਼ਿਕਾਇਤ ਕਰਨ ਬਾਰੇ ਸੋਚਦਾ ਹੈ ਤਾਂ ਉਹ ਅਜਿਹਾ ਨਹੀਂ ਕਰ ਸਕੇਗਾ ਤੇ ਜਦੋਂ ਉਹ ਅਗਲੇ ਦਿਨ ਸਟੇਸ਼ਨ ਪਹੁੰਚਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਰਾਕੇਸ਼ ਬੇਦੀ ਨੇ ਦੱਸਿਆ ਕਿ ਉਸ ਨੇ ਆਪਣੇ ਖ਼ਾਤੇ ਨਾਲ ਸਬੰਧਤ ਸਾਰੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਹੈ। ਉਸ ਵਿਅਕਤੀ ਦੇ ਖ਼ਾਤਾ ਨੰਬਰ ਦਾ ਵੀ ਖ਼ੁਲਾਸਾ ਕੀਤਾ ਗਿਆ ਹੈ। ਪੁਲਸ ਨੇ ਉਨ੍ਹਾਂ ਨੂੰ ਦੱਸਿਆ ਕਿ ਅਜਿਹੇ ਮਾਮਲੇ ਲੰਬੇ ਸਮੇਂ ਤੋਂ ਹੋ ਰਹੇ ਹਨ। ਇਹ ਚੰਗਾ ਹੈ ਕਿ ਉਨ੍ਹਾਂ ਨੇ ਜ਼ਿਆਦਾ ਪੈਸਾ ਨਹੀਂ ਗੁਆਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।