ਤੁਨਿਸ਼ਾ ਮਾਮਲਾ : ਟੀ. ਵੀ. ਸ਼ੋਅ ਦੇ ਸੈੱਟ ’ਤੇ ਪਹੁੰਚੀ ਫੋਰੈਂਸਿਕ ਟੀਮ, ਕੱਪੜੇ ਤੇ ਸਾਮਾਨ ਜ਼ਬਤ

Thursday, Dec 29, 2022 - 11:04 AM (IST)

ਤੁਨਿਸ਼ਾ ਮਾਮਲਾ : ਟੀ. ਵੀ. ਸ਼ੋਅ ਦੇ ਸੈੱਟ ’ਤੇ ਪਹੁੰਚੀ ਫੋਰੈਂਸਿਕ ਟੀਮ, ਕੱਪੜੇ ਤੇ ਸਾਮਾਨ ਜ਼ਬਤ

ਮੁੰਬਈ (ਅਨਸ)– ਮੁੰਬਈ ਦੀ ਇਕ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੀ ਫੋਰੈਂਸਿਕ ਟੀਮ ਪਾਲਘਰ ਜ਼ਿਲੇ ’ਚ ਟੈਲੀਵਿਜ਼ਨ ਸੀਰੀਅਲ ਸੈੱਟ ’ਤੇ ਪਹੁੰਚੀ, ਜਿਥੇ ਅਦਾਕਾਰਾ ਤੁਨਿਸ਼ਾ ਸ਼ਰਮਾ ਸ਼ਨੀਵਾਰ ਨੂੰ ਮ੍ਰਿਤਕ ਮਿਲੀ ਸੀ।

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਤੁਨਿਸ਼ਾ ਵਲੋਂ ਕਥਿਤ ਤੌਰ ’ਤੇ ਫਾਂਸੀ ਲਈ ਵਰਤੀ ਗਈ ਕ੍ਰੈਪ ਬੈਂਡੇਜ ਸਮੇਤ ਹੋਰ ਸਮੱਗਰੀ ਜ਼ਬਤ ਕੀਤੀ। ਕਲੀਨਾ ਪ੍ਰਯੋਗਸ਼ਾਲਾ ਦੀ ਟੀਮ ਨੇ ਸੈੱਟ ਦਾ ਮੁਆਇਨਾ ਕੀਤਾ ਤੇ ਉਨ੍ਹਾਂ ਕੱਪੜਿਆਂ ਤੇ ਗਹਿਣਿਆਂ ਨੂੰ ਵੀ ਜ਼ਬਤ ਕਰ ਲਿਆ, ਜੋ ਤੁਨਿਸ਼ਾ (21) ਨੇ ਸ਼ਨੀਵਾਰ ਨੂੰ ਘਟਨਾ ਵਾਲੇ ਦਿਨ ਪਹਿਨੇ ਸਨ।

ਇਹ ਖ਼ਬਰ ਵੀ ਪੜ੍ਹੋ : ਪੱਛਮੀ ਬੰਗਾਲ ’ਚ ਅਦਾਕਾਰਾ ਰੀਆ ਕੁਮਾਰੀ ਦੀ ਗੋਲੀ ਮਾਰ ਕੇ ਹੱਤਿਆ, ਲੁੱਟ ਦਾ ਕੀਤਾ ਸੀ ਵਿਰੋਧ

ਉਨ੍ਹਾਂ ਨੇ ਇਹ ਦੱਸਿਆ ਕਿ ਪੁਲਸ ਨੇ ਤੁਨਿਸ਼ਾ ਦੇ ਸਾਥੀ ਕਲਾਕਾਰ ਸ਼ੀਜ਼ਾਨ ਖ਼ਾਨ ਦਾ ਮੋਬਾਇਲ ਤੇ ਕੱਪੜੇ ਵੀ ਜ਼ਬਤ ਕਰ ਲਏ ਹਨ, ਜੋ ਉਸ ਨੇ ਘਟਨਾ ਵਾਲੇ ਦਿਨ ਪਹਿਨੇ ਹੋਏ ਸਨ।

ਦੱਸ ਦੇਈਏ ਕਿ ਤੁਨਿਸ਼ਾ ਦਾ ਸਹਿ-ਕਲਾਕਾਰ ਸ਼ੀਜ਼ਾਨ ਖ਼ਾਨ ਪੁਲਸ ਹਿਰਾਸਤ ’ਚ ਹੈ। ਸ਼ੀਜ਼ਾਨ ਖ਼ਾਨ ਨਾਲ ਤੁਨਿਸ਼ਾ ਦਾ ਆਤਮ ਹੱਤਿਆ ਤੋਂ 15 ਦਿਨ ਪਹਿਲਾਂ ਬ੍ਰੇਕਅੱਪ ਹੋਇਆ ਸੀ। ਪੁਲਸ ਇਸ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤੁਨਿਸ਼ਾ ਨੇ ਆਤਮ ਹੱਤਿਆ ਕਿਸ ਕਾਰਨ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News