ਗਾਇਕ ਸਿੰਗਾ ਨੇ ਪਿਤਾ ਦੇ ਜਨਮਦਿਨ ''ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਲੱਗਾ ਵਧਾਈਆਂ ਦਾ ਤਾਂਤਾ

Wednesday, Jun 23, 2021 - 02:08 PM (IST)

ਗਾਇਕ ਸਿੰਗਾ ਨੇ ਪਿਤਾ ਦੇ ਜਨਮਦਿਨ ''ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਲੱਗਾ ਵਧਾਈਆਂ ਦਾ ਤਾਂਤਾ

ਚੰਡੀਗੜ੍ਹ (ਬਿਊਰੋ) - ਗੀਤਾਂ 'ਚ 'ਸਿੰਗਾ ਬੋਲਦਾ' ਦੀ ਲਾਈਨ ਮਸ਼ਹੂਰ ਕਰਨ ਵਾਲੇ ਗਾਇਕ ਸਿੰਗਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਬਹੁਤ ਹੀ ਘੱਟ ਮੌਕੇ ਹੁੰਦੇ ਹਨ ਜਦੋਂ ਗਾਇਕ ਆਪਣੀਆਂ ਪਰਿਵਾਰਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਹਨ। ਜੀ ਹਾਂ ਗਾਇਕ ਸਿੰਗਾ ਨੇ ਵੀ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ। ਇਹ ਪਹਿਲੀ ਵਾਰ ਹੈ ਜਦੋਂ ਸਿੰਗਾ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਹੋਵੇ।

PunjabKesari

ਦਰਅਸਲ, ਬੀਤੇ ਕੁਝ ਦਿਨ ਪਹਿਲਾਂ ਦੁਨੀਆ ਭਰ 'ਚ 'ਫਾਦਰਸ ਡੇਅ' ਮਨਾਇਆ ਗਿਆ ਸੀ। ਇਸੇ ਹੀ ਦਿਨ ਗਾਇਕ ਸਿੰਗਾ ਦੇ ਪਿਤਾ ਦਾ ਜਨਮਦਿਨ ਸੀ। ਉਨ੍ਹਾਂ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ, ''ਹੈਪੀ ਬਰਥਡੇਅ ਬਾਪੂ ਜੀ ਤੇ ਹੈਪੀ ਫਾਦਰਸ ਡੇਅ..ਲਵ ਯੂ ਅਤੇ ਰੱਬ ਮੇਰੀ ਉਮਰ ਵੀ ਲਾ ਦੇਵੇ ਤੁਹਾਨੂੰ...।' ਤਸਵੀਰ 'ਚ ਉਨ੍ਹਾਂ ਦੇ ਪਿਤਾ ਨੇ ਗੁਲਾਬੀ ਪੱਗ ਨਾਲ ਕੁੜਤਾ ਪਜਾਮਾ ਪਾਇਆ ਹੋਇਆ ਹੈ ਅਤੇ ਸਿੰਗਾ ਕਾਲੇ ਰੰਗ ਦੀ ਟੀ-ਸ਼ਰਟ 'ਚ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਵੱਡੀ ਗਿਣਤੀ 'ਚ ਲੋਕਾਂ ਵਲੋਂ ਲਾਈਕ ਕੀਤਾ ਗਿਆ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਸਿੰਗਾ ਦੇ ਪਿਤਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

 
 
 
 
 
 
 
 
 
 
 
 
 
 
 

A post shared by Singga (@singga_official)

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹੈ। ਉਨ੍ਹਾਂ ਦੇ ਜ਼ਿਆਦਾਤਰ ਗੀਤ ਚੱਕਵੀਂ ਬੀਟ ਵਾਲੇ ਹੀ ਹੁੰਦੇ ਹਨ। ਉਹ 'ਦਿਲ ਸਾਂਭ ਲੈ', 'ਜੱਟ ਦੀ ਕਲਿੱਪ', 'ਜ਼ਹਿਰ', 'ਮੁੱਛ', 'ਫੋਟੋ' ਵਰਗੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅਦਾਕਾਰੀ ਖ਼ੇਤਰ 'ਚ ਕੰਮ ਕਰ ਰਹੇ ਹਨ।


author

sunita

Content Editor

Related News