ਹੁਣ ਗੇਜਾ ਬਣ ਗਿੱਪੀ ਗਰੇਵਾਲ ਪਾਉਣਗੇ ਧੱਕ, ਦੇਖੋ ''Warning'' ਦੀ ਪਹਿਲੀ ਝਲਕ

07/31/2020 10:04:15 AM

ਜਲੰਧਰ (ਬਿਊਰੋ) : ਪੰਜਾਬ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਨਵੀਂ ਆਉਣ ਵਾਲੀ ਫ਼ਿਲਮ ਦਾ ਫਸਟ ਲੁਕ ਅੱਜ ਜਾਰੀ ਹੋ ਗਿਆ ਹੈ। ਇਸ ਫ਼ਿਸਮ 'ਚ ਗਿੱਪੀ ਗਰੇਵਾਲ ਇੱਕ ਅਹਿਮ ਭੂਮੀਕਾ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਟਾਈਟਲ ਹੈ 'Warning'। ਗਿੱਪੀ ਗਰੇਵਾਲ ਇਸ ਫ਼ਿਲਮ 'ਚ ਗੇਜਾ ਦੇ ਕਿਰਦਾਰ 'ਚ ਨਜ਼ਰ ਆਉਣਗੇ।

ਇਹ ਫ਼ਿਲਮ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਫ਼ਿਲਮ ਪ੍ਰੋਡਿਊਸ ਅਤੇ ਲਿਖਿਆ ਗਿੱਪੀ ਗਰੇਵਾਲ ਨੇ ਹੈ। ਇਸ ਫ਼ਿਲਮ ਦਾ ਸੰਗੀਤ 'Humble Music' ਦਾ ਹੈ ਅਤੇ ਇਹ ਫ਼ਿਲਮ 'Humble Motion Pictures' ਦੇ ਬੈਨਰ ਹੇਠ ਬਣੀ ਹੈ।

ਫ਼ਿਲਹਾਲ ਤਾਂ ਤਾਲਾਬੰਦੀ ਕਾਰਨ ਸਿਨੇਮਾ ਘਰ ਬੰਦ ਹਨ। ਇਸ ਲਈ ਇਸ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫ਼ਿਲਮ ਸਿਨੇਮਾ ਘਰ 'ਚ ਰਿਲੀਜ਼ ਹੋਵੇਗੀ ਜਾਂ ਡਿਜਿਟਲੀ ਇਸ ਬਾਰੇ ਵੀ ਹਾਲੇ ਕੁਝ ਵੀ ਕਹਿਣਾ ਮੁਸ਼ਕਿਲ ਹੈ।


sunita

Content Editor

Related News