ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਮਸ਼ਹੂਰ ਡਾਇਰੈਕਟਰ ਖਿਲਾਫ FIR ਦਰਜ

Tuesday, Aug 27, 2024 - 02:46 PM (IST)

ਨਵੀਂ ਦਿੱਲੀ- ਜਿਨਸੀ ਸ਼ੋਸ਼ਣ ਦੇ ਖੁਲਾਸੇ ਨੇ ਮਲਿਆਲਮ ਫਿਲਮ ਇੰਡਸਟਰੀ 'ਚ ਖਲਬਲੀ ਮਚਾ ਦਿੱਤੀ ਹੈ। ਇੱਕ-ਇੱਕ ਕਰਕੇ ਨਿਰਦੇਸ਼ਕ, ਨਿਰਮਾਤਾ ਅਤੇ ਅਦਾਕਾਰ ਸਾਹਮਣੇ ਆ ਰਹੇ ਹਨ। ਅਦਾਕਾਰਾਂ ਅਤੇ ਹੋਰ ਔਰਤਾਂ ਨੇ ਫਿਲਮ ਇੰਡਸਟਰੀ ਦੀਆਂ ਕੁਝ ਮਸ਼ਹੂਰ ਹਸਤੀਆਂ ਦੇ ਖਿਲਾਫ ਔਰਤਾਂ ਦੇ ਸ਼ੋਸ਼ਣ ਅਤੇ ਮਾੜੇ ਵਿਵਹਾਰ ਬਾਰੇ ਗੱਲ ਕੀਤੀ ਹੈ, ਜਿਨ੍ਹਾਂ ਨੇ ਆਪਣੀਆਂ ਬਿਹਤਰੀਨ ਫਿਲਮਾਂ ਨਾਲ ਲੋਕਾਂ ਵਿੱਚ ਜਗ੍ਹਾ ਬਣਾਈ ਹੈ।ਹੇਮਾ ਕਮੇਟੀ ਦੀ ਰਿਪੋਰਟ ਨੇ ਪੂਰੀ ਫਿਲਮ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਹੈ। ਐਸੋਸੀਏਸ਼ਨ ਆਫ ਮਲਿਆਲਮ ਮੂਵੀਜ਼ ਆਰਟਿਸਟਸ (ਏ.ਐੱਮ.ਐੱਮ.ਏ.) ਦੇ ਸੀਨੀਅਰ ਮੈਂਬਰਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਇਸ ਦੌਰਾਨ ਕੇਰਲ ਪੁਲਸ ਨੇ ਇਸ ਮਾਮਲੇ 'ਚ ਪਹਿਲਾ ਮਾਮਲਾ ਦਰਜ ਕਰ ਲਿਆ ਹੈ। ਧਾਰਾ 354 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਜਾਂਚ ਕਰੇਗੀ।

ਇਹ ਖ਼ਬਰ ਵੀ ਪੜ੍ਹੋ - ਫਿਲਮ 'ਐਮਰਜੈਂਸੀ' ਬਣਾ ਕੇ ਵਿਵਾਦਾਂ 'ਚ ਕੰਗਨਾ, ਨੋਟਿਸ ਹੋਇਆ ਜਾਰੀ

ਰਿਪੋਰਟ ਮੁਤਾਬਕ, ਜਿਸ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਹ ਨਿਰਦੇਸ਼ਕ ਰੰਜੀਤ ਹੈ, ਜਿਸ ਨੇ ਹਾਲ ਹੀ 'ਚ ਕੇਰਲ ਰਾਜ ਫ਼ਿਲਮ ਅਕੈਡਮੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਦਾਕਾਰਾ ਸ਼੍ਰੀਲੇਖਾ ਮਿੱਤਰਾ ਵੱਲੋਂ ਈ-ਮੇਲ ਰਾਹੀਂ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਸੋਮਵਾਰ ਨੂੰ ਰੰਜੀਤ ਖਿਲਾਫ ਮਾਮਲਾ ਦਰਜ ਕੀਤਾ ਹੈ।ਕੋਚੀ ਦੇ ਪੁਲਸ ਕਮਿਸ਼ਨਰ ਨੂੰ ਭੇਜੀ ਗਈ ਈਮੇਲ 'ਚ ਅਦਾਕਾਰਾ ਨੇ 2009 'ਚ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੀ ਜਾਣਕਾਰੀ ਦਿੱਤੀ।ਉਸ ਨੇ ਦੱਸਿਆ ਕਿ ਉਹ ਫਿਲਮ ਦੇ ਨਿਰਦੇਸ਼ਕ ਰੰਜੀਤ ਨਾਲ ਫਿਲਮ 'ਪਲੇਰੀਮਨੀਕਮ' ਨੂੰ ਲੈ ਕੇ ਮਿਲੀ ਸੀ। ਫਿਰ ਚਰਚਾ ਦੌਰਾਨ, ਸੀਨ ਨੂੰ ਸਮਝਾਉਂਦੇ ਹੋਏ, ਰਣਜੀਤ ਨੇ ਉਸ ਨੂੰ ਇਸ ਤਰੀਕੇ ਨਾਲ ਛੂਹਿਆ ਜੋ ਉਸ ਨੂੰ ਪਸੰਦ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ -ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ

ਸ਼੍ਰੀਲੇਖਾ ਨੇ ਕਿਹਾ ਕਿ ਉਸ ਨੂੰ ਲੱਗਾ ਕਿ ਉਸ ਨੂੰ ਅਣਉਚਿਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਿਰਦੇਸ਼ਕ ਦੇ ਇਰਾਦੇ ਚੰਗੇ ਨਹੀਂ ਸਨ। ਉਹ ਤੁਰੰਤ ਉੱਥੋਂ ਰਵਾਨਾ ਹੋ ਕੇ ਆਪਣੇ ਹੋਟਲ ਪਹੁੰਚ ਗਈ ਜਿੱਥੇ ਉਹ ਠਹਿਰੀ ਹੋਈ ਸੀ ਅਤੇ ਅਗਲੇ ਦਿਨ ਸਕ੍ਰਿਪਟ ਰਾਈਟਰ ਜੋਸ਼ੀ ਜੋਸੇਫ ਨੂੰ ਇਸ ਬਾਰੇ ਦੱਸਿਆ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਕੇਰਲ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਨੂੰ ਸੌਂਪੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ -"ਸੋਸ਼ਣ ਹੁੰਦਾ ਹੈ, ਮਜ਼ਬੂਰ ਕੀਤਾ ਜਾਂਦਾ ਹੈ", ਅਦਾਕਾਰ ਨੇ ਖੋਲ੍ਹੀ ਇੰਡਸਟਰੀ ਦੀ ਪੋਲ੍ਹ

ਉਸਨੇ ਸ਼ਿਕਾਇਤ ਵਿੱਚ ਇਹ ਵੀ ਕਿਹਾ, “ਉਸ ਦੇ ਨੋਟਿਸ ਵਿੱਚ ਕੁਝ ਜਨਤਕ ਕਾਰਜਕਰਤਾਵਾਂ ਦੀਆਂ ਟਿੱਪਣੀਆਂ ਸਨ, ਜਿਸ ਦੇ ਜਵਾਬ 'ਚ ਕਿਹਾ ਗਿਆ ਸੀ ਕਿ ਇਸ ਅਪਰਾਧ ਨੂੰ ਦਰਜ ਕਰਨ ਲਈ ਲਿਖਤੀ ਸ਼ਿਕਾਇਤ ਜ਼ਰੂਰੀ ਹੈ। ਕੇਰਲ ਰਾਜ 'ਚ ਸਰਕਾਰੀ ਅਧਿਕਾਰੀਆਂ ਦੁਆਰਾ ਅਪਣਾਏ ਗਏ ਜਨਤਕ ਰੁਖ ਦੇ ਮੱਦੇਨਜ਼ਰ ਕਿ ਲਿਖਤੀ ਸ਼ਿਕਾਇਤ ਲਾਜ਼ਮੀ ਹੈ, ਮੈਂ ਈਮੇਲ ਰਾਹੀਂ ਸ਼ਿਕਾਇਤ ਦਰਜ ਕਰ ਰਹੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News