ਟੀ. ਆਰ. ਪੀ. ਦੇ ਮਾਮਲੇ ''ਚ ਬਹੁਤ ਪਿੱਛੇ ਰਿਹੈ ''ਬਿੱਗ ਬੌਸ 14'', ਜਾਣੋ ਟੌਪ 5 ਸੀਰੀਅਲਸ ਦੇ ਨਾਂ

12/25/2020 11:25:21 AM

ਮੁੰਬਈ (ਬਿਊਰੋ) : ਰਿਐਲਿਟੀ 'ਬਿੱਗ ਬੌਸ 14' ਇਸ ਵਾਰ ਵੀ ਟਾਪ 5 ਸ਼ੋਅਜ਼ ਦੀ ਲਿਸਟ 'ਚ ਐਂਟਰੀ ਨਹੀਂ ਲੈ ਸਕਿਆ। ਸਲਮਾਨ ਖ਼ਾਨ ਦੀ ਮੇਜ਼ਬਾਨੀ ਵਾਲਾ ਸ਼ੋਅ ਲਗਾਤਾਰ ਟੀ. ਆਰ. ਪੀ. ਦੀ ਰੇਸ 'ਚ ਪਿੱਛੇ ਰਿਹਾ ਹੈ। ਫਿਨਾਲੇ ਤੋਂ ਬਾਅਦ ਸ਼ੋਅ 'ਚ ਨਵੇਂ ਕੰਟੈਸਟੈਂਟ ਦੀ ਐਂਟਰੀ ਹੋ ਚੁੱਕੀ ਹੈ, ਜਿਸ 'ਚ ਰਾਖੀ ਸਾਵੰਤ ਵੀ ਸ਼ਾਮਲ ਹੈ। ਅਲੀ ਗੋਨੀ, ਨਿੱਕੀ ਤੰਬੋਲੀ ਤੇ ਰਾਹੁਲ ਵੈਦਿਆ ਦੀ ਵਾਪਸੀ ਹੋ ਚੁੱਕੀ ਹੈ। ਸ਼ੋਅ ਅਜੇ ਵੀ ਪਹਿਲਾਂ ਵਰਗੇ ਤੇਵਰ ਨਹੀਂ ਦਿਖਾ ਰਿਹਾ। ਇਸ ਵਾਰ ਹਰਮਨ ਪਿਆਰਾ ਸ਼ੋਅ 'ਤਾਰਕ ਮੇਹਤਾ ਦਾ ਉਲਟਾ ਚਸ਼ਮਾ' ਨੇ ਟਾਪ 5 'ਚ ਵਾਪਸੀ ਕਰ ਲਈ ਹੈ।
ਬਾਰਕ ਦੁਆਰਾ ਜਾਰੀ 50ਵੇਂ ਹਫ਼ਤੇ ਲਈ ਜਾਰੀ ਰੇਟਿੰਗਸ ਅਨੁਸਾਰ ਸ਼ਹਿਰੀ ਇਲਾਕਿਆਂ 'ਚ ਸਟਾਰ ਪਲੱਸ ਦੇ ਸ਼ੋਅ 'ਅਨੁਪਮਾ' ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜੀ. ਟੀ. ਵੀ. ਦਾ ਸ਼ੋਅ 'ਕੁੰਡਲੀ' ਪਲੱਸ ਦੇ ਸ਼ੋਅ 'ਗੁਮ ਹੈ ਕਿਸੇ ਕੇ ਪਿਆਰ' 'ਚ ਦਾ ਨਾਂ ਰਿਹਾ। ਇਹ ਚਾਰੇ ਪਹਿਲੇ ਵਾਲੇ ਵੀਕ 'ਚ ਵੀ ਪਹਿਲੇ ਅਤੇ ਟਾਪ 4 ਪੋਜ਼ੀਸ਼ਨ 'ਤੇ ਰਿਹਾ ਸੀ। ਇਸ ਵਾਰ ਪੰਜਵੇਂ ਸਥਾਨ 'ਤੇ 'ਤਾਰਕ ਮੇਹਤਾ ਦਾ ਉਲਟਾ ਚਸ਼ਮਾ' ਨੇ ਵਾਪਸੀ ਕੀਤੀ ਹੈ।

ਹੁਣ ਜੇ ਗ੍ਰਾਮੀਣ ਖ਼ੇਤਰ ਦੇ ਦਰਸ਼ਕਾਂ ਦੀ ਗੱਲ ਕਰੀਏ ਤਾਂ ਇੱਥੇ 5 ਲਿਸਟ 'ਚ ਕੁਝ ਬਦਲਾਅ ਨਜ਼ਰ ਆ ਰਹੇ ਹਨ। ਪਹਿਲੇ ਸਥਾਨ 'ਤੇ ਸਟਾਰ ਉਤਸਵ ਦਾ ਸ਼ੇਅ 'ਸਾਥ ਨਿਭਾਨਾ ਸਾਥੀਆ' ਰਿਹਾ। ਜਦਕਿ ਦੂਸਰੇ ਸਥਾਨ 'ਤੇ ਜ਼ੀ ਅਨਮੋਲ ਦਾ ਸ਼ੋਅ 'ਕੁੰਡਲੀ ਭਾਗਿਆ' ਆਇਆ।

- ਸਾਥ ਨਿਭਾਨਾ ਸਾਥੀਆ

PunjabKesari

- ਕੁੰਡਲੀ ਭਾਗਿਆ

PunjabKesari

- ਅਨੁਪਮਾ

PunjabKesari

- ਕੁਮਕੁਮ ਭਾਗਿਆ

PunjabKesari

- ਇਮਲੀ।

PunjabKesari


sunita

Content Editor sunita