ਮਸ਼ਹੂਰ ਫਿਲਮ Producer ਖਿਲਾਫ ਦਰਜ ਹੋਈ FIR, ਮਾਡਲ ਨੇ ਲਾਏ 'ਗੰਭੀਰ' ਇਲਜ਼ਾਮ
Saturday, Jul 26, 2025 - 11:47 AM (IST)

ਮੁੰਬਈ (ਏਜੰਸੀ)- ਹਿੰਦੀ ਫ਼ਿਲਮ 'So Long Valley' ਦੇ ਨਿਰਮਾਤਾ ਕਰਨ ਸਿੰਘ ਖ਼ਿਲਾਫ਼ ਮਾਡਲ ਰੁਚੀ ਗੁੱਜਰ ਵੱਲੋਂ ਧੋਖਾਧੜੀ ਦੇ ਦੋਸ਼ਾਂ ਹੇਠ FIR ਦਰਜ ਕਰਵਾਈ ਗਈ ਹੈ। ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: Intimate ਸੀਨ ਦੌਰਾਨ ਬੇਕਾਬੂ ਹੋਇਆ ਅਦਾਕਾਰ, 'ਕੱਟ' ਕਹਿਣ ਦੇ ਬਾਵਜੂਦ ਜਾਰੀ ਰੱਖਿਆ ਕਿਸਿੰਗ ਸੀਨ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਰੁਚੀ ਗੁੱਜਰ ਨੂੰ ਫ਼ਿਲਮ ਦੇ ਪ੍ਰੀਮੀਅਰ ਸਮਾਗਮ ਦੌਰਾਨ ਕਰਨ ਸਿੰਘ ਨੂੰ ਥੱਪੜ ਮਾਰਦੇ ਹੋਏ ਵੇਖਿਆ ਗਿਆ ਹੈ। ਇਹ ਸਮਾਗਮ ਸ਼ੁੱਕਰਵਾਰ ਰਾਤ ਨੂੰ ਹੋਇਆ ਸੀ। ਓਸ਼ੀਵਾਰਾ ਥਾਣੇ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਾਡਲ ਵੱਲੋਂ ਵੀਰਵਾਰ ਨੂੰ ਦਰਜ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਕਰਣ ਸਿੰਘ ਉਤੇ IPC ਦੀਆਂ ਵੱਖ-ਵੱਖ ਧਾਰਾਵਾਂ ਹੇਠ FIR ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸ਼ਹੀਦੀ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਪਾਇਆ ਭੰਗੜਾ, ਵੀਡੀਓ ਵਾਇਰਲ ਹੁੰਦੇ ਹੀ...
ਮਾਡਲ ਰੁਚੀ ਗੁੱਜਰ ਨੇ ਦੋਸ਼ ਲਾਇਆ ਹੈ ਕਿ ਕਰਣ ਸਿੰਘ ਨੇ ਉਨ੍ਹਾਂ ਕੋਲੋਂ 23 ਲੱਖ ਰੁਪਏ ਲਏ ਸਨ ਅਤੇ ਦੱਸਿਆ ਸੀ ਕਿ ਇਹ ਰਕਮ ਇੱਕ ਟੈਲੀਵਿਜ਼ਨ ਚੈਨਲ ਲਈ ਨਵਾਂ ਫ਼ਿਲਮ ਪ੍ਰੋਜੈਕਟ ਲਾਂਚ ਕਰਨ ਵਿੱਚ ਲਗੇਗੀ। ਉਨ੍ਹਾਂ ਨੂੰ ਮੁਨਾਫੇ 'ਚ ਹਿੱਸਾ ਅਤੇ ਆਨ-ਸਕਰੀਨ ਕਰੈਡਿਟ ਦਾ ਭਰੋਸਾ ਦਿੱਤਾ ਗਿਆ ਸੀ। ਪਰ ਰੁਚੀ ਦੇ ਅਨੁਸਾਰ, ਇਹ ਪ੍ਰੋਜੈਕਟ ਕਦੇ ਵੀ ਅਸਲੀਅਤ 'ਚ ਨਹੀਂ ਬਣਿਆ ਅਤੇ ਉਨ੍ਹਾਂ ਦੀ ਰਕਮ ਵੀ ਵਾਪਸ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: ਰਾਜ ਸਭਾ 'ਚ ਆਵਾਜ਼ ਬੁਲੰਦ ਕਰੇਗਾ ਇਹ ਕਲਾਕਾਰ ! ਮਾਂ ਬੋਲੀ 'ਚ ਚੁੱਕੀ ਸਹੁੰ
ਰੁਚੀ ਗੁੱਜਰ ਦੇ ਵਕੀਲ ਨੇ ਦੱਸਿਆ ਕਿ ਕਰਨ ਸਿੰਘ ਵੱਲੋਂ ਹਿੰਸਾ ਦੀ ਘਟਨਾ ਲਈ ਅੰਬੋਲੀ ਥਾਣੇ 'ਚ ਇੱਕ ਵੱਖਰੀ FIR ਵੀ ਦਰਜ ਕਰਵਾਈ ਜਾਵੇਗੀ। ਫ਼ਿਲਮ 'So Long Valley' ਇੱਕ ਹਿੰਦੀ ਭਾਸ਼ਾ ਵਾਲੀ ਕ੍ਰਾਈਮ ਥ੍ਰਿਲਰ ਹੈ ਜਿਸ ਵਿੱਚ ਤ੍ਰਿਧਾ ਚੌਧਰੀ ਅਤੇ ਵਿਕ੍ਰਮ ਕੋਚਰ ਮੁੱਖ ਭੂਮਿਕਾਵਾਂ ਵਿੱਚ ਹਨ।
ਇਹ ਵੀ ਪੜ੍ਹੋ: ਵੱਡੀ ਖਬਰ ; ਮਸ਼ਹੂਰ ਗਾਇਕ 'ਤੇ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8