ਫਿਲਮ ''ਹਾਊਸਫੁੱਲ 3'' ''ਚ ਲੱਤ ਚੁੱਕ ਕੇ ਡਾਂਸ ਕਰਦੀ ਨਜ਼ਰ ਆਵੇਗੀ ਇਹ ਅਦਾਕਾਰਾ

Saturday, May 07, 2016 - 12:54 PM (IST)

ਮੁੰਬਈ—ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਡੀਜ਼ ਫਿਲਮ ''ਹਾਊਸਫੁੱਲ 3'' ''ਚ ਲੱਤ ਚੱਕ ਕੇ ਗਾਣੇ ਦੇ ਲਈ ਟੈਪ ਡਾਂਸ ਕਰਦੀ ਦਿਖਾਈ ਦੇਵੇਗੀ। ਇਸ ਗਾਣੇ ਦੇ ਕੋਰਿਓਗ੍ਰਾਫਰ ਗਣੇਸ਼ ਅਚਾਰੀਆਂ ਹਨ। ਇਸ ਗਾਣੇ ''ਚ ਫਿਲਮ ਦੇ ਹੋਰ ਵੀ ਸਿਤਾਰੇ ਨਚਦੇ ਨਜ਼ਰ ਆਉਣਗੇ। ਜੈਕਲੀਨ ਨੇ ਕਿਹਾ,''ਇਹ ਮਜੇਦਾਰ ਅਤੇ ਪੈਰ ਹਿਲਾਉਣ ਵਾਲਾ ਗਾਣਾ ਹੈ। ਇਹ ਪਹਿਲੀ ਵਾਰ ਹੈ ਕਿ ਜਦ ਮੈਂ ਟੈਪ ਡਾਂਸ ਕਰ ਰਹੀ ਹਾਂ। ਸਾਡੇ ਕੋਰਿਉਗ੍ਰਾਫਰ ਗਣੇਸ਼ ਸਰ ਦਾ ਕਹਿਣਾ ਹੈ ਕਿ ਇਹ ਗਾਣਾ ''ਹਾਊਸਫੁੱਲ 3'' ਦੇ ਫੈਨ ਨੂੰ ਜਰੂਰ ਪੰਸਦ ਆਵੇਗਾ।''
ਜ਼ਿਕਰਯੋਗ ਹੈ ਕਿ ਇਸ ਫਿਲਮ ''ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਅਭਿਸ਼ੇਕ ਬੱਚਨ, ਜੈਕਲੀਨ, ਨਰਗਿਸ ਫਾਖਰੀ ਅਤੇ ਲੀਸਾ ਹੈਡਨ ਕਈ ਸਿਤਾਰੇ ਨਜ਼ਰ ਆਉਣਗੇ। ਇਹ ਫਿਲਮ 3 ਜੂਨ ਨੂੰ ਰਿਲੀਜ਼ ਹੋਵੇਗੀ।


Related News