ਸ਼ਾਹਿਦ ਕਪੂਰ ਦੀ ਫਿਲਮ ''ਦੇਵਾ'' ਦਾ ਪਹਿਲਾ ਪੋਸਟਰ ਹੋਇਆ ਰਿਲੀਜ਼
Wednesday, Jan 01, 2025 - 06:54 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਚਾਕਲੇਟ ਬੁਆਏ ਯਾਨੀ ਸ਼ਾਹਿਦ ਕਪੂਰ ਜਲਦ ਹੀ ਪਰਦੇ 'ਤੇ ਹਲਚਲ ਮਚਾਉਣ ਜਾ ਰਹੇ ਹਨ। ਉਨ੍ਹਾਂ ਦੀ ਐਕਸ਼ਨ ਅਤੇ ਸਸਪੈਂਸ ਨਾਲ ਭਰਪੂਰ ਫਿਲਮ ਦੇਵਾ ਇਸ ਮਹੀਨੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੇਕਰਸ ਨੇ ਇਸ ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ ਜਿਸ 'ਚ ਅਦਾਕਾਰ ਦੀ ਡੈਸ਼ਿੰਗ ਲੁੱਕ ਨਜ਼ਰ ਆ ਰਹੀ ਹੈ।
ਫਿਲਮ 'ਦੇਵਾ' ਦੇ ਪੋਸਟਰ ਵਿੱਚ ਸ਼ਾਹਿਦ ਕਪੂਰ ਇੱਕ ਸ਼ਾਨਦਾਰ ਲੁੱਕ ਵਿੱਚ ਦਿਖਾਈ ਦੇ ਰਹੇ ਹਨ, ਚਿੱਟੇ ਰੰਗ ਦੀ ਕਮੀਜ਼, ਖੁੱਲ੍ਹੇ ਬਟਨ, ਗਲੇ ਵਿੱਚ ਚੇਨ ਅਤੇ ਬੁੱਲ੍ਹਾਂ ਵਿੱਚ ਸਿਗਰੇਟ ਪਾਈ ਹੋਈ ਹੈ। ਮੋਸ਼ਨ ਪੋਸਟਰ 'ਚ ਸਿਗਰੇਟ 'ਚੋਂ ਨਿਕਲਦਾ ਧੂੰਆਂ ਉਸ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ। ਪੋਸਟਰ 'ਚ ਸ਼ਾਹਿਦ ਦੇ ਪਿੱਛੇ ਅਮਿਤਾਭ ਬੱਚਨ ਦਾ ਲੁੱਕ ਲੁਕਿਆ ਹੈ ਜੋ ਉਨ੍ਹਾਂ ਦੀ ਫਿਲਮ ਦੀਵਾਰ 'ਚ ਦੇਖਣ ਨੂੰ ਮਿਲਿਆ ਸੀ।
'ਦੇਵਾ' ਦੇ ਪੋਸਟਰ 'ਚ ਅਮਿਤਾਭ ਬੱਚਨ ਦਾ ਦੀਵਾਰ ਲੁੱਕ ਨਜ਼ਰ ਆ ਰਿਹਾ ਹੈ, ਜਿਸ 'ਚ ਉਹ ਸਿਗਰੇਟ ਪੀਂਦੇ ਨਜ਼ਰ ਆ ਰਹੇ ਹਨ। ਹੁਣ ਸਵਾਲ ਇਹ ਹੈ ਕਿ ਕੀ ਨਿਰਮਾਤਾਵਾਂ ਨੇ ਇਸ਼ਾਰਾ ਕੀਤਾ ਹੈ ਕਿ ਸ਼ਾਹਿਦ ਦਾ ਰੋਲ 1975 ਦੀ ਫਿਲਮ ਦੀਵਾਰ ਦੇ ਕਿਰਦਾਰ ਵਰਗਾ ਹੋ ਸਕਦਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਸ਼ਾਹਿਦ ਕਪੂਰ ਬਾਕਸ ਆਫਿਸ 'ਤੇ ਹਲਚਲ ਮਚਾ ਦੇਣਗੇ।