ਸਿਨੇਮਾ ਘਰਾਂ ’ਚ 13 ਫਰਵਰੀ ਨੂੰ ਰਿਲੀਜ਼ ਹੋਵੇਗੀ ਫਿਲਮ ‘ਸਵਇਮਭੂ’
Wednesday, Nov 26, 2025 - 11:16 AM (IST)
ਐਂਟਰਟੇਨਮੈਂਟ ਡੈਸਕ- ਫਿਲਮ ‘ਕਾਰਤੀਕੇਅ-2’ ਤੋਂ ਬਾਅਦ ਨਿਖਿਲ ਸਿਧਾਰਥ ਹੁਣ ਵੱਖ ਹੀ ਅੰਦਾਜ਼ ਦੀ ਇਤਿਹਾਸਕ ਮਹਾਗਾਥਾ ‘ਸਵਇਮਭੂ’ ਨਾਲ ਪਰਤ ਰਹੇ ਹਨ, ਜੋ ਸ਼ਿਵਰਾਤਰੀ ਯਾਨੀ 13 ਫਰਵਰੀ ਨੂੰ ਦੁਨੀਆ ਭਰ ਦੇ ਥੀਏਟਰਸ ਵਿਚ ਰਿਲੀਜ਼ ਹੋਵੇਗੀ, ਜਿਸ ਦਾ ਨਿਰਦੇਸ਼ਨ ਭਰਤ ਕ੍ਰਿਸ਼ਨਮਾਚਾਰੀ ਨੇ ਕੀਤਾ ਹੈ। ਮੇਕਰਸ ਨੇ ਵੱਡੇ ਅਪਡੇਟ ਦਿੰਦੇ ਹੋਏ ਦੱਸਿਆ ਕਿ ਦੋ ਸਾਲ ਦੀ ਮਿਹਨਤ ਅਤੇ 170 ਦਿਨਾਂ ਦੀ ਲੰਬੀ ਸ਼ੂਟਿੰਗ ਤੋਂ ਬਾਅਦ ਮਾਣ ਨਾਲ ਫਿਲਮ ਦੀ ਸਮਾਪਤੀ ਦਾ ਐਲਾਨ ਕੀਤਾ ਹੈ।
ਐਂਟਰਟੇਨਮੈਂਟ ਇੰਡਸਟਰੀ ਦੇ ਕੁਝ ਚੰਗੇਰੇ ਟੈਕਨੀਸ਼ਿਅਨ ਅਤੇ ਕ੍ਰਿਏਟਰਸ ਡਾਇਰੈਕਟਰ ਭਰਤ ਕ੍ਰਿਸ਼ਨਮਾਚਾਰੀ, ‘ਕੇ.ਜੀ.ਐੱਫ.’ ਅਤੇ ‘ਸਲਾਰ’ ਦੇ ਮਿਊਜ਼ਿਕ ਡਾਇਰੈਕਟਰ ਰਵੀ ਬਸਰੂਰ, ‘ਬਾਾਹੂਬਲੀ’ ਅਤੇ ‘ਆਰ.ਆਰ.ਆਰ.’ ਦੇ ਸਿਨੇਮੈਟੋਗ੍ਰਾਫਰ ਕੇ.ਕੇ. ਸੇਂਟਿਲ ਕੁਮਾਰ, ‘ਬਾਹੂਬਲੀ’ ਦੇ ਐਡਿਟਰ ਤੰਮੀਰਾਜੂ ਨੇ ਮਿਲ ਕੇ ਫਿਲਮ ‘ਸਵਇਮਭੂ’ ਨੂੰ ਬਣਾਇਆ ਹੈ।
