ਕੋਰੋਨਾ ’ਤੇ ਬਣ ਰਹੀ ਪਹਿਲੀ ਪੰਜਾਬੀ ਫ਼ਿਲਮ ‘ਫਿਕਰ ਕਰੋ-ਨਾ’ ਦੀ ਸ਼ੂਟਿੰਗ ਹੋਈ ਸ਼ੁਰੂ

04/15/2021 1:29:49 PM

ਚੰਡੀਗੜ੍ਹ (ਬਿਊਰੋ)– ਕੋਰੋਨਾ ਵਾਇਰਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਕੇ ਰੱਖ ਦਿੱਤਾ ਹੈ, ਇਸ ਤੋਂ ਸਾਰੇ ਜਾਣੂ ਹਨ। ਕੋਰੋਨਾ ਤੋਂ ਪਹਿਲਾਂ ਕਿਵੇਂ ਦੀ ਜ਼ਿੰਦਗੀ ਸੀ ਤੇ ਕੋਰੋਨਾ ਤੋਂ ਬਾਅਦ ਕਿਵੇਂ ਦੀ ਜ਼ਿੰਦਗੀ ਚੱਲ ਰਹੀ ਹੈ, ਇਹ ਗੱਲ ਲੋਕ ਕਦੇ ਨਹੀਂ ਭੁੱਲਣਗੇ। ਇਸੇ ਵਿਸ਼ੇ ਨੂੰ ਲੈ ਕੇ ਹੁਣ ਇਕ ਪੰਜਾਬੀ ਫ਼ਿਲਮ ਬਣਨ ਜਾ ਰਹੀ ਹੈ, ਜਿਸ ਦਾ ਨਾਂ ਹੈ ‘ਫਿਕਰ ਕਰੋ-ਨਾ’।

ਇਸ ਫ਼ਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਯੂ. ਕੇ. ’ਚ ਸ਼ੁਰੂ ਹੋ ਗਈ ਹੈ। ਫ਼ਿਲਮ ਨੂੰ ਲਵਤਾਰ ਸਿੰਘ ਸੰਧੂ ਡਾਇਰੈਕਟ ਕਰ ਰਹੇ ਹਨ, ਜੋ ਪਹਿਲਾਂ ‘ਉਨੀ-ਇੱਕੀ’ ਫ਼ਿਲਮ ਬਣਾ ਚੁੱਕੇ ਹਨ। ਫ਼ਿਲਮ ਨੂੰ ਪ੍ਰੋਡਿਊਸ ਗੁਰਪ੍ਰੀਤ ਧਾਲੀਵਾਲ ਤੇ ਮੋਹਾਨ ਨਡਾਰ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ, ਜੋ ਪਹਿਲਾਂ ਵੀ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਦੀ ਕਹਾਣੀ ਲਿਖ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਜੱਸੀ ਗਿੱਲ ਨਹੀਂ, ਇਹ ਹੈ ਉਸ ਦਾ ਹਮਸ਼ਕਲ, ਇਕ ਵਾਰ ਦੇਖ ਤੁਸੀਂ ਵੀ ਖਾ ਜਾਓਗੇ ਭੁਲੇਖਾ

ਫ਼ਿਲਮ ’ਚ ਹੈਰੀ ਸਿੱਧੂ ਮੁੱਖ ਭੂਮਿਕਾ ਨਿਭਾਅ ਰਹੇ ਹਨ। ਮੁੱਖ ਅਦਾਕਾਰ ਵਜੋਂ ਹੈਰੀ ਦੀ ਇਹ ਪਹਿਲੀ ਫ਼ਿਲਮ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਸ ਨੇ ਥਿਏਟਰ ਦੀ ਐੱਮ. ਏ. ਕੀਤੀ ਹੈ ਤੇ ਕਈ ਸਾਲ ਥਿਏਟਰ ਵੀ ਕਰ ਚੁੱਕਾ ਹੈ। ਇਸ ਤੋਂ ਬਾਅਦ ਉਹ ਯੂ. ਕੇ. ’ਚ ਰਹਿਣ ਲੱਗੇ। ਹੁਣ ਲੰਮੇ ਸਮੇਂ ਬਾਅਦ ਉਹ ਇੰਡਸਟਰੀ ’ਚ ਵਾਪਸੀ ਕਰ ਰਹੇ ਹਨ।

PunjabKesari

ਫ਼ਿਲਮ ’ਚ ਸਵੀਤਾਜ ਬਰਾੜ ਹੈਰੀ ਸਿੱਧੂ ਦੇ ਆਪੋਜ਼ਿਟ ਨਜ਼ਰ ਆਵੇਗੀ। ਸਵੀਤਾਜ ਬਰਾੜ ਸਵਰਗੀ ਰਾਜ ਬਰਾੜ ਦੀ ਧੀ ਹੈ। ਸਵੀਤਾਜ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਨਾਲ ਇਕ ਫ਼ਿਲਮ ਦੀ ਸ਼ੂਟਿੰਗ ਕਰ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਸੁਨੰਦਾ ਸ਼ਰਮਾ ਦੇ ਪ੍ਰਸ਼ੰਸਕ ਦਾ ਕਰੇਜ਼, ਬਾਂਹ 'ਤੇ ਬਣਾਇਆ ਤਸਵੀਰ ਦਾ ਟੈਟੂ, ਅਦਾਕਾਰਾ ਨੇ ਦਿੱਤੀ ਇਹ ਪ੍ਰਤੀਕਿਰਿਆ

ਫ਼ਿਲਮ ’ਚ ਬੀ. ਐੱਨ. ਸ਼ਰਮਾ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ, ਮਨਜੀਤ, ਕਾਕਾ ਕੋਤਕੀ ਸਮੇਤ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਕੋਰੋਨਾ ਤੋਂ ਪਹਿਲਾਂ ਤੇ ਕੋਰੋਨਾ ਤੋਂ ਬਾਅਦ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਪਹਿਲੀ ਫ਼ਿਲਮ ਹੈ ਜੋ ਇਸ ਹਾਲਾਤ ’ਤੇ ਬਣ ਰਹੀ ਹੈ। ਇਹ ਇਕ ਕਾਮੇਡੀ ਤੇ ਡਰਾਮਾ ਫ਼ਿਲਮ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News