‘ਫਾਈਟਰ’ ਫ਼ਿਲਮ ਲਈ ਰਿਤਿਕ-ਦੀਪਿਕਾ ਨੂੰ ਮਿਲੇ ਇੰਨੇ ਪੈਸੇ, ਵਿਲੇਨ ਦੀ ਫੀਸ ਜਾਣ ਰਹਿ ਜਾਓਗੇ ਹੈਰਾਨ
Thursday, Jan 18, 2024 - 05:58 PM (IST)
ਮੁੰਬਈ (ਬਿਊਰੋ)– ਉਹ ਕਿਹੜਾ ਨਾਇਕ ਹੈ, ਜੋ ਖਲਨਾਇਕ ਨਾਲ ਲੜੇ ਬਿਨਾਂ ਜਿੱਤ ਜਾਂਦਾ ਹੈ? ਜਦੋਂ ਹੀਰੋ ਕੁਝ ਮੁੱਕੇ ਤੇ ਲੱਤਾਂ ਮਾਰ ਕੇ ਜਿੱਤਦਾ ਹੈ ਤਾਂ ਸਿਨੇਮਾਘਰਾਂ ’ਚ ਸੀਟੀਆਂ ਵੱਜਦੀਆਂ ਹਨ। ਹਾਲਾਂਕਿ ਇਕ ਸਮਾਂ ਸੀ, ਜਦੋਂ ਲੋਕ ਨਾਇਕਾਂ ਨੂੰ ਰੱਬ ਤੇ ਖਲਨਾਇਕ ਨੂੰ ਦੁਸ਼ਮਣ ਸਮਝਦੇ ਸਨ ਪਰ ਪਿਛਲੇ ਕੁਝ ਸਾਲਾਂ ’ਚ ਇਹ ਸੋਚ ਬਹੁਤ ਬਦਲ ਗਈ ਹੈ। ‘ਐਨੀਮਲ’ ਨੂੰ ਹੀ ਲੈ ਲਓ, ਜਿਸ ’ਚ ਰਣਬੀਰ ਤੋਂ ਜ਼ਿਆਦਾ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਬੌਬੀ ਦਿਓਲ ਨੂੰ ਤਾਰੀਫ਼ ਮਿਲੀ। ਹੁਣ ‘ਫਾਈਟਰ’ ਦੀ ਵਾਰੀ ਆ ਗਈ ਹੈ। ਜਦੋਂ ਟਰੇਲਰ ਆਇਆ ਤਾਂ ਰਿਤਿਕ ਰੌਸ਼ਨ ਤੋਂ ਜ਼ਿਆਦਾ ਜਿਸ ਅਦਾਕਾਰ ਦੀ ਗੱਲ ਕੀਤੀ ਜਾ ਰਹੀ ਸੀ, ਉਹ ਫ਼ਿਲਮ ਦਾ ਖਲਨਾਇਕ ਸੀ ਰਿਸ਼ਭ ਸਾਹਨੀ।
ਲਾਲ ਅੱਖਾਂ, ਹੱਥਾਂ ’ਚ ਬੰਦੂਕ ਤੇ ਗੋਲੀਬਾਰੀ ਵਾਲਾ ਇਹ ਖਲਨਾਇਕ ਟਰੇਲਰ ’ਚ ਕਾਫੀ ਭਿਆਨਕ ਨਜ਼ਰ ਆ ਰਿਹਾ ਹੈ। ਤੁਸੀਂ ਅੰਦਾਜ਼ਾ ਲਗਾਓ ਕਿ ਉਹ ਫ਼ਿਲਮ ’ਚ ਕੀ ਕਰੇਗਾ। ਟਰੇਲਰ ਦੇ ਸਾਹਮਣੇ ਆਉਣ ਤੋਂ ਬਾਅਦ ਸਾਰਿਆਂ ਨੂੰ ਗੂਗਲ ਬਾਬਾ ਤੋਂ ਰਿਸ਼ਭ ਬਾਰੇ ਕਾਫੀ ਜਾਣਕਾਰੀ ਮਿਲੀ ਹੋਵੇਗੀ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਨੂੰ ਇਸ ਰੋਲ ਲਈ ਕਿੰਨੇ ਪੈਸੇ ਮਿਲ ਰਹੇ ਹਨ?
ਰਿਤਿਕ ਨਾਲ ਲੜਨ ਲਈ ਰਿਸ਼ਭ ਨੇ ਲਈ ਇੰਨੀ ਫੀਸ
ਜਦੋਂ ਤੋਂ ‘ਫਾਈਟਰ’ ਦੀ ਰਿਲੀਜ਼ ਬਾਰੇ ਪਤਾ ਲੱਗਾ ਹੈ, ਉਦੋਂ ਤੋਂ ਹੀ ਦੋ-ਤਿੰਨ ਨਾਂ ਸੁਣਨ ਨੂੰ ਮਿਲ ਰਹੇ ਹਨ। ਪਹਿਲਾ ਰਿਤਿਕ, ਦੂਜਾ ਦੀਪਿਕਾ ਤੇ ਤੀਜਾ ਅਨਿਲ ਕਪੂਰ। ਇੰਨੀ ਵੱਡੀ ਸਟਾਰ ਕਾਸਟ ਦੇ ਸਾਹਮਣੇ ਕੋਈ ਦੂਜਿਆਂ ਦੀ ਗੱਲ ਕਿਉਂ ਕਰੇਗਾ? ਪਰ ਜਿਵੇਂ ਹੀ ਟਰੇਲਰ ਆਇਆ ਤਾਂ ਖਲਨਾਇਕ ਰਿਸ਼ਭ ਸਾਹਨੀ ਦੀ ਚਰਚਾ ਸ਼ੁਰੂ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ਦਾ ਟਰੇਲਰ ਦੇਖ ਭੜਕੇ ਪਾਕਿਸਤਾਨੀ ਕਲਾਕਾਰ, ਦੋਵਾਂ ਦੇਸ਼ਾਂ ਵਿਚਾਲੇ ਨਫ਼ਰਤ ਫੈਲਾਉਣ ਦੀ ਆਖੀ ਗੱਲ
ਇਸ ਅਦਾਕਾਰ ਨੇ ਇਸ ਤੋਂ ਪਹਿਲਾਂ ਕਿਸੇ ਵੀ ਫ਼ਿਲਮ ’ਚ ਕੰਮ ਨਹੀਂ ਕੀਤਾ ਹੈ। ਇਹ ਉਸ ਦੀ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਕੁਝ ਵੈੱਬ ਸੀਰੀਜ਼ ’ਚ ਨਜ਼ਰ ਆ ਚੁੱਕਾ ਹੈ। ਉਹ ‘ਦਿ ਐਂਪਾਇਰ’ ’ਚ ਬਾਬਰ ਦੇ ਭਰਾ ਮਹਿਮੂਦ ਦੀ ਭੂਮਿਕਾ ’ਚ ਨਜ਼ਰ ਆਇਆ ਸੀ। ਉਹ ਦੋ ਵੈੱਬ ਸੀਰੀਜ਼ ’ਚ ਵੀ ਕਰਿਊ ਦਾ ਹਿੱਸਾ ਰਹਿ ਚੁੱਕਾ ਹੈ। ਹੁਣ ਜੇਕਰ ਇਸ ਤਸਵੀਰ ’ਚ ਉਸ ਦੀ ਫੀਸ ਦੀ ਗੱਲ ਕਰੀਏ ਤਾਂ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ। ਕੁਝ ਕਹਿੰਦੇ ਹਨ ਕਿ ਰਿਸ਼ਭ ਨੂੰ 20-25 ਲੱਖ ਫੀਸ ਮਿਲ ਰਹੀ ਹੈ, ਜਦਕਿ ਕੁਝ ਦਾ ਕਹਿਣਾ ਹੈ ਕਿ ਉਸ ਨੂੰ 12-15 ਲੱਖ ਰੁਪਏ ਦੇ ਕਰੀਬ ਪੈਸੇ ਮਿਲ ਰਹੇ ਹਨ।
ਕਿੰਨੀ ਹੈ ਰਿਤਿਕ-ਦੀਪਿਕਾ ਦੀ ਫੀਸ?
‘ਫਾਈਟਰ’ ਦਾ ਬਜਟ 250 ਕਰੋੜ ਰੁਪਏ ਦੱਸਿਆ ਜਾਂਦਾ ਹੈ। ਜਿਥੇ ਰਿਤਿਕ ਰੌਸ਼ਨ ਨੂੰ ਫ਼ਿਲਮ ਲਈ 50 ਕਰੋੜ ਰੁਪਏ ਮਿਲ ਰਹੇ ਹਨ, ਉਥੇ ਹੀ ਦੀਪਿਕਾ ਪਾਦੂਕੋਣ ਨੂੰ 16 ਕਰੋੜ ਰੁਪਏ ਮਿਲ ਰਹੇ ਹਨ। ਅਨਿਲ ਕਪੂਰ ਨੂੰ ‘ਐਨੀਮਲ’ ਦੇ ਪਿਤਾ ਬਣਨ ਦਾ ਪੂਰਾ ਫ਼ਾਇਦਾ ਮਿਲਿਆ। ਅਨਿਲ ਦੀ ਫੀਸ ’ਚ ਭਾਰੀ ਵਾਧਾ ਹੋਇਆ ਸੀ। ਪਤਾ ਲੱਗਾ ਹੈ ਕਿ ਉਹ 7 ਤੋਂ 10 ਕਰੋੜ ਰੁਪਏ ਲੈ ਰਹੇ ਹਨ, ਜਦਕਿ ਬਾਕੀ ਸਿਤਾਰਿਆਂ ਦੀ ਫੀਸ ਲਗਭਗ 1 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਰਿਤਿਕ ਰੌਸ਼ਨ ਦੀ ਫ਼ਿਲਮ ‘ਫਾਈਟਰ’ 25 ਜਨਵਰੀ ਨੂੰ ਸਿਨੇਮਾਘਰਾਂ ’ਚ ਦਸਤਕ ਦੇ ਰਹੀ ਹੈ। ਇਸ ਦਾ ਟਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਸਿਧਾਰਥ ਆਨੰਦ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ। ਦੇਸ਼ ਭਗਤੀ ਦਾ ਜਨੂੰਨ, ਰਿਤਿਕ-ਦੀਪਿਕਾ ਦੀ ਨਵੀਂ ਜੋੜੀ, ਖਲਨਾਇਕ ਦੀ ਜ਼ਬਰਦਸਤ ਐਂਟਰੀ, ਟਰੇਲਰ ’ਚ ਸਭ ਕੁਝ ਸ਼ਾਨਦਾਰ ਹੈ। ਇਸ ਕਾਰਨ ਇਹ ਟਰੇਲਰ ਸਾਰੇ ਪਲੇਟਫਾਰਮਜ਼ ’ਤੇ ਪਹਿਲੇ ਨੰਬਰ ’ਤੇ ਵੀ ਟਰੈਂਡ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।