ਭਾਰਤੀ ਟੀ.ਵੀ ਸ਼ੋਅ ''ਤੇ ਬੇੱਹਦ ਮਾਣ ਮਹਿਸੂਸ ਕਰਦੀ ਹੈ: ਸੌਮਿਆ ਸੇਠ
Monday, May 02, 2016 - 12:54 PM (IST)
ਮੁੰਬਈ— ਟੀ.ਵੀ ਸੀਰੀਅਲ ਨਵਿਆ ''ਨਈ ਧੜਕਣ ਨਏ ਸਵਾਲ'' ''ਚ ਨਵਿਆ ਦੇ ਕਿਰਦਾਰ ''ਚ ਨਜ਼ਰ ਆਉਣ ਵਾਲੀ ਸੌਮਿਆ ਸੇਠ ਦਾ ਕਹਿਣਾ ਹੈ ਕਿ ਭਾਰਤੀ ਟੀ.ਵੀ ਉਦਯੋਗ ਨੂੰ ਮਹਿਲਾ ਕੇਦਰਿਤ ਮੰਨਿਆ ਜਾਂਦਾ ਹੈ। ਟੀ.ਵੀ ਦੇ ਸ਼ੋਅ ਜ਼ਿਆਦਾਤਰ ''ਸੱਸ ਅਤੇ ਨੰਹ''ੂ ''ਤੇ ਆਧਾਰਿਤ ਹੁੰਦੇ ਹਨ। ਸੌਮਿਆ ਨੇ ਕਿਹਾ, ਭਾਰਤੀ ਟੀ.ਵੀ ਸ਼ੋਅ ਹੁਣ ਕੇਵਲ ''ਸੱਸ ਨੰਹੂ'' ਦੇ ਵਿਸ਼ੇ ''ਤੇ ਕੇਦਰਿਤ ਨਹੀਂ ਹੈ। ਮੈਂ ਬੇੱਹਦ ਖੁਸ਼ ਹਾਂ ਕਿ ਭਾਰਤੀ ਟੀ.ਵੀ ''ਚ ਕਾਫੀ ਬਦਲਾਵ ਆ ਗਿਆ ਹੈ। ਮੈਨੂੰ ਇਹ ਦੇਖ ਕੇ ਬੇੱਹਦ ਵਧੀਆ ਲੱਗ ਰਿਹਾ ਹੈ।''
ਜਾਣਕਾਰੀ ਅਨੁਸਾਰ ਸੌਮਿਆ ਸੇਠ ਸੀਰੀਅਲ ''ਨਵਿਆ ਨਈ ਧੜਕਨ ਨਵੇਂ ਸਵਾਲ'' ''ਚ ਮੁੱਖ ਭੂਮਿਕਾ ''ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ''ਧੇ ਹੈ ਆਸ਼ਿਕੀ'' ''ਚ ਕੰਮ ਕੀਤਾ ਹੈ। ਸੌਮਿਆ ਨੇ ਕਿਹਾ,''ਮੈਨੂੰ ਇਸ ਬਾਰੇ ਦੱਸਦੇ ਹੋਏ ਬੇੱਹਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਮਰੀਕਾ ''ਚ ਵੀ ਭਾਰਤੀ ਇਨ੍ਹਾਂ ਦਿਨ੍ਹਾਂ ''ਚ ਪ੍ਰਸਾਰਿਤ ਟੀ.ਵੀ ਪ੍ਰੋਗਰਾਮ ਦੇ ਬਾਰੇ ''ਚ ਜਾਣਦੇ ਹਨ।''
