ਜਲਦ ਰਿਲੀਜ਼ ਹੋਵੇਗਾ ਗਾਇਕ ਫਤਿਹ ਸ਼ੇਰਗਿੱਲ ਦਾ ''ਡੈਡ ਐਂਡ'', ਪੋਸਟਰ ਕੀਤਾ ਸਾਂਝਾ
Friday, Aug 07, 2020 - 03:35 PM (IST)

ਜਲੰਧਰ (ਬਿਊਰੋ) — ਪੰਜਾਬੀ ਗਾਇਕ ਫਤਿਹ ਸ਼ੇਰਗਿੱਲ ਬਹੁਤ ਜਲਦ ਆਪਣੇ ਨਵੇਂ ਗੀਤ 'ਡੈਡ ਐਂਡ' ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਫਤਿਹ ਸ਼ੇਰਗਿੱਲ ਨੇ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਗੀਤ 'ਚ ਉਨ੍ਹਾਂ ਦਾ ਪ੍ਰਭ ਗਰੇਵਾਲ, ਫਤਿਹ ਸਿਆਨ, ਸੂਫੀ ਜਜ਼ਬਾਤ ਨੇ ਦਿੱਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਸਾਰੇ ਕਲਾਕਾਰਾਂ ਨੇ ਮਿਲ ਕੇ 'ਡੈਡ ਐਂਡ' ਗੀਤ ਦੇ ਬੋਲ ਲਿਖੇ ਹਨ, ਜਿਸ ਨੂੰ ਹਾਮੀ ਮਾਂਗਟ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਕੁਲਵਿੰਦਰ ਸਿੰਘ ਹਨ। ਫਤਿਹ ਸ਼ੇਰਗਿੱਲ ਦਾ ਗੀਤ 'ਡੈਡ ਐਂਡ' ਨੂੰ 'Folk Rakaat' ਤੇ 'Kulwinder Singh' ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਫਤਿਹ ਸ਼ੇਰਗਿੱਲ ਦਾ ਗੀਤ 'ਡੈਡ ਐਂਡ' ਕਿਸ ਦਿਨ ਰਿਲੀਜ਼ ਹੋਵੇਗਾ, ਇਸ ਦਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਫਿਲਹਾਲ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਫਤਿਹ ਸ਼ੇਰਗਿੱਲ ਦਾ ਗੀਤ ਵੀ ਸਰੋਤਿਆਂ ਦੀ ਪਸੰਦ 'ਤੇ ਖਰਾ ਉਤਰੇਗਾ।