ਸ਼ਾਹਿਦ ਤੇ ਵਿਜੇ ਸੇਥੁਪਤੀ ਸਟਾਰਰ ਵੈੱਬ ਸੀਰੀਜ਼ ‘ਫਰਜ਼ੀ’ 10 ਫਰਵਰੀ ਨੂੰ ਹੋਵੇਗੀ ਰਿਲੀਜ਼
Saturday, Jan 07, 2023 - 02:52 PM (IST)
ਮੁੰਬਈ (ਬਿਊਰੋ)– ਨਵੇਂ ਸਾਲ ਦੀ ਸ਼ੁਰੂਆਤ ਵੱਡੇ ਪੱਧਰ ’ਤੇ ਕਰਦਿਆਂ ਪ੍ਰਾਈਮ ਵੀਡੀਓ ਨੇ ਆਪਣੀ ਬਹੁ-ਉਡੀਕੀ ਜਾਣ ਵਾਲੀ ਆਰੀਜਨਲ ‘ਫਰਜ਼ੀ’ ਦੇ ਪ੍ਰੀਮੀਅਰ ਦਾ ਐਲਾਨ ਕਰ ਦਿੱਤਾ ਹੈ। ਇਸ ਦਾ 10 ਫਰਵਰੀ ਨੂੰ ਭਾਰਤ ਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਪ੍ਰੀਮੀਅਰ ਹੋਵੇਗਾ।
‘ਫਰਜ਼ੀ’ ਬਲਾਕਬਸਟਰ ਸੀਰੀਜ਼ ‘ਦਿ ਫੈਮਿਲੀ ਮੈਨ’ ਦੇ ਮੰਨੇ-ਪ੍ਰਮੰਨੇ ਨਿਰਮਾਤਾਵਾਂ ਦੀ ਅਗਲੀ ਸੀਰੀਜ਼ ਹੈ। ਇਸ ਦਾ ਨਿਰਮਾਣ ਰਾਜ ਤੇ ਡੀ. ਕੇ. ਵਲੋਂ D2R ਫ਼ਿਲਮਜ਼ ਦੇ ਬੈਨਰ ਹੇਠ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਦੀ ਤੁਨਿਸ਼ਾ ਸ਼ਰਮਾ ਨਾਲ ਪੁਰਾਣੀ ਲਾਈਵ ਵੀਡੀਓ ਵਾਇਰਲ, ਕੀਤੀ ਸੀ ਰੱਜ ਕੇ ਤਾਰੀਫ਼ (ਵੀਡੀਓ)
ਇਹ ਸ਼ੋਅ ਬਾਲੀਵੁੱਡ ਦੇ ਦਿਲਕਸ਼ ਸ਼ਾਹਿਦ ਕਪੂਰ ਤੇ ਕਾਲੀਵੁੱਡ ਦੇ ਸਭ ਤੋਂ ਪਿਆਰੇ ਸਟਾਰ ਵਿਜੇ ਸੇਥੁਪਤੀ ਦੇ ਡਿਜੀਟਲ ਡੈਬਿਊ ਦੀ ਨਿਸ਼ਾਨਦੇਹੀ ਕਰੇਗਾ। 8 ਐਪੀਸੋਡਜ਼ ’ਚ ‘ਫਰਜ਼ੀ’ ਇਕ ਵਿਲੱਖਣ ਕ੍ਰਾਈਮ ਥ੍ਰਿਲਰ ਹੈ, ਜਿਸ ’ਚ ਨਿਰਦੇਸ਼ਕ ਜੋੜੀ ਦੇ ਟ੍ਰੇਡਮਾਰਕ ਹਿਯੂਮਰ ਹੈ।
ਅਪਰਨਾ ਪੁਰੋਹਿਤ, ਹੈੱਡ ਆਰੀਜਨਲਜ਼, ਪ੍ਰਾਈਮ ਵੀਡੀਓ ਇੰਡੀਆ ਨੇ ਕਿਹਾ, “2023 ਦੀ ਸ਼ੁਰੂਆਤ ਇਸ ਤੋਂ ਬਿਹਤਰ ਨਹੀਂ ਹੋ ਸਕਦੀ ਸੀ।’’
ਰਚਨਾਕਾਰ ਜੋੜੀ ਰਾਜ ਤੇ ਡੀ. ਕੇ. ਨੇ ਕਿਹਾ, “ਅਸੀਂ ਆਪਣੀ ਅਗਲੀ ਨਵੀਂ ਸੀਰੀਜ਼ ਨਾਲ ਵਾਪਸ ਆਉਣ ਲਈ ਰੋਮਾਂਚਿਤ ਹਾਂ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।