ਫ਼ਿਲਮ ‘ਫਰਰੇ’ ਦਾ ਟਾਈਟਲ ਟ੍ਰੈਕ ਰਿਲੀਜ਼

11/19/2023 11:36:57 AM

ਮੁੰਬਈ (ਬਿਊਰੋ)– ਨੈਸ਼ਨਲ ਐੈਵਾਰਡ ਜੇਤੂ ਸੌਮੇਂਦਰ ਪਾਧੀ ਵਲੋਂ ਨਿਰਦੇਸ਼ਿਤ ‘ਫਰਰੇ’ ਦਾ ਟਾਈਟਲ ਟ੍ਰੈਕ ਰਿਲੀਜ਼ ਹੋ ਗਿਆ ਹੈ। ਇਹ ਗੀਤ ਐੱਮ. ਸੀ. ਸਟੈਨ, ਸਚਿਨ-ਜਿਗਰ ਤੇ ਮਾਨੁਨੀ ਦੇਸਾਈ ਵਰਗੀਆਂ ਪ੍ਰਤਿਭਾਵਾਂ ਨੂੰ ਇਕੱਠਾ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਲਾਡੀ ਚਾਹਲ ਨੇ ਵਿਆਹ ਮਗਰੋਂ ਪਤਨੀ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਬੇਹੱਦ ਖ਼ਾਸ ਹੈ ਕੈਪਸ਼ਨ

ਸਚਿਨ-ਜਿਗਰ ਵਲੋਂ ਰਚਿਤ ਤੇ ਅਭਿਸ਼ੇਕ ਦੂਬੇ ਵਲੋਂ ਲਿਖੇ ਗਏ ਗੀਤ ਫ਼ਿਲਮ ‘ਫਰਰੇ’ ’ਚ ਦਰਸ਼ਕਾਂ ਨੂੰ ਇਮਤਿਹਾਨਾਂ ਦੇ ਨਾਲ ਆਉਣ ਵਾਲੀ ਤੀਬਰਤਾ, ਦਬਾਅ ਤੇ ਨਿਰਾਸ਼ਾ ਦੇ ਰੂ-ਬ-ਰੂ ਕਰਵਾਉਂਦੇ ਹਨ, ਜੋ ਫ਼ਿਲਮ ਦਾ ਕੇਂਦਰੀ ਵਿਸ਼ਾ ਹੈ।

ਫ਼ਿਲਮ ’ਚ ਅਲੀਜ਼ੇਹ, ਜੇਨ ਸ਼ਾਅ, ਸਾਹਿਲ ਮਹਿਤਾ, ਪ੍ਰਸੰਨਾ ਬਿਸ਼ਟ, ਰੋਨਿਤ ਬੀ. ਰਾਏ ਤੇ ਜੂਹੀ ਬੱਬਰ ਸੋਨੀ ਮੁੱਖ ਭੂਮਿਕਾਵਾਂ ’ਚ ਹਨ। ਇਹ ਹਾਈ-ਸਕੂਲ ਥ੍ਰਿਲਰ ਡਰਾਮਾ ਅਨਵੀਨ ਯੇਰਨੇਨੀ, ਵਾਈ ਰਵੀ ਸ਼ੰਕਰ, ਸੁਨੀਰ ਖੇਤਰਪਾਲ, ਅਤੁਲ ਅਗਨੀਹੋਤਰੀ, ਅਲਵੀਰਾ ਖ਼ਾਨ ਅਗਨੀਹੋਤਰੀ, ਨਿਖਿਲ ਨਮਿਤ ਵਲੋਂ ਤਿਆਰ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News