21 ਫਰਵਰੀ ਨੂੰ ਵਿਆਹ ਕਰਵਾਉਣਗੇ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ, ਪਿਤਾ ਜਾਵੇਦ ਅਖ਼ਤਰ ਨੇ ਕੀਤੀ ਪੁਸ਼ਟੀ
Friday, Feb 04, 2022 - 12:34 PM (IST)

ਮੁੰਬਈ (ਬਿਊਰੋ)– ਬਾਲੀਵੁੱਡ ’ਚ ਵੈਡਿੰਗ ਸੀਜ਼ਨ ਦੀ ਧੂਮ ਮਚੀ ਹੈ। ਕਈ ਸਿਤਾਰੇ ਆਪਣੇ ਪਾਰਟਨਰ ਨਾਲ ਵਿਆਹ ਦੇ ਬੰਧਨ ’ਚ ਬੱਝ ਰਹੇ ਹਨ। ਕੋਰੋਨਾ ਦੇ ਮਾਮਲੇ ਘੱਟ ਹੁੰਦੇ ਦੇਖ ਸਿਤਾਰੇ ਤੁਰੰਤ ਵਿਆਹ ਕਰਵਾਉਣਾ ਚਾਹੁੰਦੇ ਹਨ।
ਇਸ ਲਿਸਟ ’ਚ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦਾ ਨਾਂ ਸ਼ਾਮਲ ਹੈ। ਕੱਪਲ ਦੇ ਵਿਆਹ ਦੀ ਪੁਸ਼ਟੀ ਹੁਣ ਜਾਵੇਦ ਅਖ਼ਤਰ ਨੇ ਕਰ ਦਿੱਤੀ ਹੈ।
ਖ਼ਬਰਾਂ ਸਨ ਕਿ ਫਰਹਾਨ ਤੇ ਸ਼ਿਬਾਨੀ 21 ਫਰਵਰੀ ਨੂੰ ਰਜਿਸਟਰਡ ਮੈਰਿਜ ਕਰਨਗੇ। ਵਿਆਹ ਇੰਟੀਮੇਟ ਸੈਰੇਮਨੀ ਹੋਵੇਗੀ, ਜੋ ਕਿ ਜਾਵੇਦ ਅਖ਼ਤਰ ਦੇ ਖੰਡਾਲਾ ਵਾਲੇ ਘਰ ’ਤੇ ਹੋਵੇਗੀ। ਬੰਬੇ ਟਾਈਮਜ਼ ਨਾਲ ਗੱਲਬਾਤ ਕਰਦਿਆਂ ਜਾਵੇਦ ਅਖ਼ਤਰ ਨੇ ਪੁੱਤਰ ਫਰਹਾਨ ਦੇ ਵਿਆਹ ’ਤੇ ਮੋਹਰ ਲਗਾ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਜਾਵੇਦ ਅਖ਼ਤਰ ਨੇ ਕਿਹਾ, ‘ਹਾਂ ਵਿਆਹ ਹੋ ਰਿਹਾ ਹੈ। ਵਿਆਹ ਦੀਆਂ ਜੋ ਤਿਆਰੀਆਂ ਹਨ, ਉਨ੍ਹਾਂ ਨੂੰ ਵੈਡਿੰਗ ਪਲਾਨਰਜ਼ ਦੇਖ ਰਹੇ ਹਨ। ਕੋਰੋਨਾ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਅਸੀਂ ਵਿਆਹ ਸਮਾਰੋਹ ਵੱਡੇ ਪੱਧਰ ’ਤੇ ਨਹੀਂ ਕਰ ਸਕਦੇ ਹਾਂ। ਇਸ ਲਈ ਅਸੀਂ ਘੱਟ ਲੋਕਾਂ ਨੂੰ ਹੀ ਸੱਦਾ ਦਿੱਤਾ ਹੈ।’
ਫਰਹਾਨ ਅਖ਼ਤਰ ਦੀ ਹੋਣ ਵਾਲੀ ਲਾੜੀ ਦੀ ਤਾਰੀਫ਼ ਕਰਦਿਆਂ ਜਾਵੇਦ ਅਖ਼ਤਰ ਨੇ ਕਿਹਾ, ‘ਉਹ ਬਹੁਤ ਚੰਗੀ ਕੁੜੀ ਹੈ। ਅਸੀਂ ਸਾਰੇ ਸ਼ਿਬਾਨੀ ਨੂੰ ਕਾਫੀ ਪਸੰਦ ਕਰਦੇ ਹਾਂ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਫਰਹਾਨ ਤੇ ਸ਼ਿਬਾਨੀ ਇਕੱਠਿਆਂ ਚੰਗੀ ਬਣਦੀ ਹੈ, ਜੋ ਕਿ ਸ਼ਾਨਦਾਰ ਗੱਲ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।