ਗਰਭਵਤੀ ਦੀਆ ਮਿਰਜ਼ਾ ਦੇ ਚਿਹਰੇ ਅਤੇ ਬੁੱਲ੍ਹ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਦੇਖ ਘਬਰਾਏ ਪ੍ਰਸ਼ੰਸਕ

Saturday, May 22, 2021 - 12:15 PM (IST)

ਗਰਭਵਤੀ ਦੀਆ ਮਿਰਜ਼ਾ ਦੇ ਚਿਹਰੇ ਅਤੇ ਬੁੱਲ੍ਹ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਦੇਖ ਘਬਰਾਏ ਪ੍ਰਸ਼ੰਸਕ

ਮੁੰਬਈ: ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਇਨੀਂ ਦਿਨੀਂ ਆਪਣੇ ਪਹਿਲੇ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਪ੍ਰੈਗਨੈਂਸੀ ਪੀਰੀਅਡ ’ਚ ਦੀਆ ਮਿਰਜ਼ਾ ਆਪਣਾ ਪੂਰਾ ਧਿਆਨ ਰੱਖ ਰਹੀ ਹੈ। ਉਨ੍ਹਾਂ ਨੂੰ ਹਮੇਸ਼ਾ ਰੈਗੂਲਰ ਚੈਕਅੱਪ ਲਈ ਕਲੀਨਿਕ ਦੇ ਬਾਹਰ ਦੇਖਿਆ ਜਾਂਦਾ ਹੈ। ਇਸ ਦੌਰਾਨ ਗਰਭਵਤੀ ਦੀਆ ਮਿਰਜ਼ਾ ਦੀ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਅਤੇ ਚਿੰਤਿਤ ਹੋ ਗਿਆ ਹੈ।

PunjabKesari

ਉਂਝ ਦੀਆ ਨੇ ਜੋ ਤਸਵੀਰ ਸਾਂਝੀ ਕੀਤੀ ਹੈ ਉਸ ’ਚ ਉਹ ਬਰਫੀਲੀ ਵਾਦੀਆਂ ’ਚ ਨਦੀ ਕਿਨਾਰੇ ਅੱਖਾਂ ਬੰਦ ਕਰਕੇ ਬੈਠੀ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਦੀ ਇਸ ਤਸਵੀਰ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦਰਅਸਲ ਸਾਂਝੀ ਕੀਤੀ ਇਸ ਤਸਵੀਰ ’ਚ ਦੀਆ ਦੇ ਚਿਹਰੇ, ਬੁੱਲ੍ਹ ਅਤੇ ਹੱਥਾਂ ’ਤੇ ਸੱਟਾਂ ਲੱਗੀਆਂ ਨਜ਼ਰ ਆ ਰਹੀਆਂ ਹਨ ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕੁਮੈਂਟ ਕਰਦੇ ਹੋਏ ਉਨ੍ਹਾਂ ਦਾ ਹਾਲ ਪੁੱਛ ਰਹੇ ਹਨ। ਦੀਆ ਮਿਰਜ਼ਾ ਦੀ ਇਸ ਤਸਵੀਰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਲੱਗਿਆ ਕਿ ਅਦਾਕਾਰਾ ਨੂੰ ਸੱਟ ਲੱਗ ਗਈ ਹੈ। ਅਜਿਹੇ ’ਚ ਟੈਨਸ਼ਨ ’ਚ ਆ ਕੇ ਅਦਾਕਾਰਾ ਦੇ ਪ੍ਰਸ਼ੰਸਕ ਉਨ੍ਹਾਂ ਦਾ ਹਾਲ ਪੁੱਛਣ ਲੱਗੇ। ਤਸਵੀਰ ਸਾਂਝੀ ਕਰਦੇ ਹੋਏ ਦੀਆ ਨੇ ਕੈਪਸ਼ਨ ’ਚ ਲਿਖਿਆ ਕਿ ‘ਮੈਡੀਟੇਸ਼ਨ ਬਹੁਤ ਹੀ ਸ਼ਕਤੀਸਾਂਲੀ ਹੈ। ਕਾਸ਼ ਹਰ ਵਿਅਕਤੀ ਇਸ ਦੀ ਤਾਕਤ ਨੂੰ ਸਮਝ ਪਾਉਂਦਾ। ਇਹ ਜ਼ਿੰਦਗੀ ਬਦਲ ਦੇਣ ਵਾਲਾ ਹੈ। 

PunjabKesari
ਚਾਹੇ ਮੈਂ ਘਰ ’ਚ ਰਹਾਂ ਜਾਂ ਕੰਮ ’ਤੇ ਮੈਡੀਟੇਸ਼ਨ ਹਰ ਜਗ੍ਹਾ ਮੇਰੀ ਰੂਟੀਨ ਦਾ ਹਿੱਸਾ ਹੈ’।ਅਦਾਕਾਰਾ ਦੀ ਕੈਪਸ਼ਨ ’ਤੋਂ ਸਾਫ਼ ਹੈ ਕਿ ਉਨ੍ਹਾਂ ਦੀ ਸੱਟ ਅਸਲੀ ਨਹੀਂ ਹੈ। ਇਹ ਦੀਆ ਮਿਰਜ਼ਾ ਦੀ ਬੀ.ਟੀ.ਐੱਸ. ਭਾਵ ਬਿਹਾਇੰਡ ਦਿ ਸੀਨ ਤਸਵੀਰ ਹੈ ਜੋ ਉਨ੍ਹਾਂ ਦੀ ਵੈੱਬ ਸੀਰੀਜ਼ ਕਾਫਿਰ ਦੇ ਸੈੱਟ ’ਤੇ ਹੈ। ਇਸ ਤਸਵੀਰ ਨੂੰ ਦੀਆ ਮੈਡੀਟੇਸ਼ਨ ਡੇ ਦੇ ਮੌਕੇ ’ਤੇ ਸਾਂਝੀ ਕੀਤਾ।
ਦੱਸ ਦੇਈਏ ਕਿ ਦੀਆ ਮਿਰਜ਼ਾ ਨੇ ਫਰਵਰੀ ’ਚ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਕੀਤਾ ਸੀ। ਵਿਆਹ ਦੀ ਡੇਢ ਮਹੀਨੇ ਬਾਅਦ ਉਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਸਾਂਝੀ ਕੀਤੀ ਸੀ।

PunjabKesari

ਉੱਧਰ ਹਮੇਸ਼ਾ ਉਹ ਆਪਣੀ ਪਰਿਵਾਰ ਦੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਅਤੇ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਵੀ ਹੈ। ਦੀਆ ਆਖ਼ਿਰੀ ਵਾਰ ਫ਼ਿਲਮ ‘ਥੱਪੜ’ ’ਚ ਨਜ਼ਰ ਆਈ ਸੀ ਜਿਸ ’ਚ ਤਾਪਸੀ ਪੱਨੂੰ ਨੇ ਲੀਡ ਰੋਲ ਪਲੇਅ ਕੀਤਾ ਸੀ।


author

Aarti dhillon

Content Editor

Related News