ਬੱਬੂ ਮਾਨ ਦੇ ਚੱਲਦੇ ਸ਼ੋਅ ’ਚ ਗੁਆਚਿਆ ਮੁੰਡੇ ਦਾ ਫੋਨ, ਅੱਗੋਂ ਬੱਬੂ ਮਾਨ ਨੇ ਦਿੱਤਾ ਇਹ ਜਵਾਬ

Wednesday, Jan 10, 2024 - 04:47 PM (IST)

ਬੱਬੂ ਮਾਨ ਦੇ ਚੱਲਦੇ ਸ਼ੋਅ ’ਚ ਗੁਆਚਿਆ ਮੁੰਡੇ ਦਾ ਫੋਨ, ਅੱਗੋਂ ਬੱਬੂ ਮਾਨ ਨੇ ਦਿੱਤਾ ਇਹ ਜਵਾਬ

ਐਂਟਰਟੇਨਮੈਂਟ ਡੈਸਕ– ਬੱਬੂ ਮਾਨ ਦੇ ਲਾਈਵ ਸ਼ੋਅਜ਼ ਦਾ ਕ੍ਰੇਜ਼ ਉਨ੍ਹਾਂ ਦੇ ਚਾਹੁਣ ਵਾਲਿਆਂ ’ਚ ਬੇਸ਼ੁਮਾਰ ਹੁੰਦਾ ਹੈ। ਖ਼ਾਸ ਗੱਲ ਉਦੋਂ, ਜਦੋਂ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਹੋਵੇ।

ਇਸੇ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਬੱਬੂ ਮਾਨ ਦੇ ਪੰਚਕੂਲਾ ਸ਼ੋਅ ’ਚ। ਇਸ ਸ਼ੋਅ ’ਚ ਹਜ਼ਾਰਾਂ ਦੀ ਗਿਣਤੀ ’ਚ ਬੱਬੂ ਮਾਨ ਦੇ ਪ੍ਰਸ਼ੰਸਕ ਇਕੱਠੇ ਹੋਏ ਤੇ ਉਨ੍ਹਾਂ ਦੇ ਗੀਤਾਂ ਦਾ ਆਨੰਦ ਮਾਣਿਆ।

ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ

ਹਾਲਾਂਕਿ ਬੱਬੂ ਮਾਨ ਦੇ ਚੱਲਦੇ ਸ਼ੋਅ ਦੌਰਾਨ ਇਕ ਮੁੰਡੇ ਦਾ ਫੋਨ ਗੁਆਚ ਗਿਆ। ਜਦੋਂ ਇਹ ਗੱਲ ਬੱਬੂ ਮਾਨ ਤਕ ਪਹੁੰਚੀ ਤਾਂ ਬੱਬੂ ਮਾਨ ਨੇ ਆਪਣੇ ਅੰਦਾਜ਼ ’ਚ ਮੁੰਡੇ ਨੂੰ ਸਮਝਾਇਆ।

ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਅਖਾੜੇ ’ਚ ਫੋਨ ਦਾ ਕੋਈ ਕੰਮ ਨਹੀਂ ਹੈ। ਤੁਸੀਂ ਸਿਰਫ਼ ਖਾਲੀ ਜੇਬ ਆਉਣਾ ਹੈ ਤੇ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ।

ਇਸ ਤੋਂ ਬਾਅਦ ਬੱਬੂ ਮਾਨ ਨੇ ਕਿਹਾ ਕਿ ਜੇਕਰ ਸਤਿਯੁੱਗ ਹੁੰਦਾ ਤਾਂ ਉਸ ਦਾ ਫੋਨ ਵਾਪਸ ਮਿਲ ਜਾਣਾ ਸੀ। ਸਵਾ ਲੱਖ ਰੁਪਏ ਦਾ ਫੋਨ ਕਿਸੇ ਨੇ ਵਾਪਸ ਨਹੀਂ ਦੇਣਾ, ਇੰਨੇ ’ਚ ਤਾਂ ਪੁਰਾਣਾ ਟਰੈਕਟਰ ਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News