ਬਲੈਕ ਬੋਰਡ ’ਤੇ ‘ਊੜਾ ਆੜਾ’ ਲਿਖ ਜਦੋਂ ਇਸ ਲੜਕੇ ਨੇ ਬਣਾਇਆ ਸਤਿੰਦਰ ਸਰਤਾਜ ਦਾ ਸਕੈੱਚ

Friday, Apr 16, 2021 - 02:34 PM (IST)

ਬਲੈਕ ਬੋਰਡ ’ਤੇ ‘ਊੜਾ ਆੜਾ’ ਲਿਖ ਜਦੋਂ ਇਸ ਲੜਕੇ ਨੇ ਬਣਾਇਆ ਸਤਿੰਦਰ ਸਰਤਾਜ ਦਾ ਸਕੈੱਚ

ਚੰਡੀਗੜ੍ਹ (ਬਿਊਰੋ)– ਪੰਜਾਬੀ ਗੀਤਕਾਰ, ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਸਤਿੰਦਰ ਸਰਤਾਜ ਜਿਥੇ ਆਪਣੀ ਮਿੱਠੀ ਆਵਾਜ਼ ਤੇ ਖ਼ੂਬਸੂਰਤ ਬੋਲਾਂ ਕਰਕੇ ਲੋਕਾਂ ਦੇ ਦਿਲਾਂ ’ਚ ਵੱਸਦੇ ਹਨ, ਉਥੇ ਹੁਣ ਉਹ ਪੰਜਾਬੀ ਫ਼ਿਲਮਾਂ ’ਚ ਵੀ ਨਜ਼ਰ ਆਉਣ ਲੱਗੇ ਹਨ।

ਸਰਤਾਜ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਲਈ ਅਕਸਰ ਕੁਝ ਨਾ ਕੁਝ ਵੱਖਰਾ ਕਰਦੇ ਰਹਿੰਦੇ ਹਨ। ਹਾਲ ਹੀ ’ਚ ਅਜਿਹੀ ਹੀ ਸਤਿੰਦਰ ਸਰਤਾਜ ਦੇ ਇਕ ਚਾਹੁਣ ਵਾਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)

ਇਸ ਵੀਡੀਓ ’ਚ ਇਕ ਲੜਕਾ ਬਲੈਕ ਬੋਰਡ ’ਤੇ ‘ਊੜਾ ਆੜਾ’ ਲਿਖਣ ਤੋਂ ਬਾਅਦ ਸਤਿੰਦਰ ਸਰਤਾਜ ਦਾ ਸਕੈੱਚ ਬਣਾ ਰਿਹਾ ਹੈ। ਸਤਿੰਦਰ ਸਰਤਾਜ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝਾ ਕੀਤਾ ਹੈ।

ਵੀਡੀਓ ਸਾਂਝੀ ਕਰਦਿਆਂ ਸਰਤਾਜ ਲਿਖਦੇ ਹਨ, ‘ਜੀਓ..🤲🏽 ਸਦਕ਼ੇ ਪਿਆਰਿਆਂ ਦੇ #ਗੁਰਮੁਖੀ ਦੇ ਬੇਟੇ ਨੂੰ ਅਦਬ ਦੀ ਦੁਨੀਆਂ ‘ਚ ਸ਼ਾਮਿਲ ਕਰਨ ਲਈ.. ਇਨ੍ਹਾਂ ਇੱਜ਼ਤਾਂ-ਨਵਾਜ਼ਿਸ਼ਾਂ ਦੇ ਸ਼ੁਕਰਾਨੇ..🙏🏻- ਡਾ. ਸਤਿੰਦਰ ਸਰਤਾਜ।’

 
 
 
 
 
 
 
 
 
 
 
 
 
 
 
 

A post shared by Satinder Sartaaj (@satindersartaaj)

ਦੱਸਣਯੋਗ ਹੈ ਕਿ ਹਾਲ ਹੀ ’ਚ ਸਤਿੰਦਰ ਸਰਤਾਜ ਦਾ ਗੀਤ ‘ਯੱਕਾ’ ਰਿਲੀਜ਼ ਹੋਇਆ ਹੈ। ਇਹ ਗੀਤ ਉਨ੍ਹਾਂ ਦੀ ਐਲਬਮ ‘ਤਹਿਰੀਕ’ ਦਾ ਹੈ। ਗੀਤ ਨੂੰ ਸਤਿੰਦਰ ਸਰਤਾਜ ਨੂੰ ਚਾਹੁਣ ਵਾਲਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News