ਸੋਨੂੰ ਸੂਦ ਨੂੰ ਫ਼ਿਲਮ ’ਚ ਕੁੱਟ ਖਾਂਦਾ ਦੇਖ ਨਿੱਕੇ ਪ੍ਰਸ਼ੰਸਕ ਨੇ ਤੋੜਿਆ ਟੀ. ਵੀ., ਅਦਾਕਾਰ ਨੇ ਦੇਖੋ ਕੀ ਕਿਹਾ

07/14/2021 12:31:45 PM

ਮੁੰਬਈ (ਬਿਊਰੋ)– ਕੋਰੋਨਾ ਕਾਲ ’ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ। ਲੋੜਵੰਦਾਂ ਦੀ ਮਦਦ ਕਰਕੇ ਉਹ ਲੱਖਾਂ ਲੋਕਾਂ ਲਈ ਫ਼ਰਿਸ਼ਤਾ ਬਣ ਚੁੱਕੇ ਹਨ। ਪ੍ਰਸ਼ੰਸਕਾਂ ਵਿਚਾਲੇ ਸੋਨੂੰ ਸੂਦ ਨੂੰ ਭਗਵਾਨ ਦਾ ਦਰਜਾ ਹਾਸਲ ਹੋ ਚੁੱਕਾ ਹੈ। ਇਸੇ ਲਈ ਆਪਣੇ ਚਹੇਤੇ ਅਦਾਕਾਰ ਦੇ ਖ਼ਿਲਾਫ਼ ਨਾ ਉਹ ਕੁਝ ਦੇਖਣਾ ਪਸੰਦ ਕਰਦੇ ਹਨ ਤੇ ਨਾ ਹੀ ਕੁਝ ਸੁਣਨਾ।

ਹੁਣ ਸੋਨੂੰ ਸੂਦ ਦੇ ਇਕ 7 ਸਾਲ ਦੇ ਪ੍ਰਸ਼ੰਸਕ ਨੇ ਆਪਣਾ ਕਾਰਨਾਮਾ ਕਰ ਦਿਖਾਇਆ ਹੈ। ਉਸ ਨੇ ਟੀ. ਵੀ. ’ਤੇ ਸੋਨੂੰ ਸੂਦ ਨੂੰ ਕੁੱਟ ਖਾਂਦਾ ਦੇਖ ਕੇ ਆਪਣਾ ਟੀ. ਵੀ. ਹੀ ਤੋੜ ਦਿੱਤਾ। ਇਸ ਖ਼ਬਰ ਨੂੰ ਦੇਖ ਕੇ ਸੋਨੂੰ ਸੂਦ ਵੀ ਪ੍ਰਤੀਕਿਰਿਆ ਦੇਣ ’ਚ ਪਿੱਛੇ ਨਹੀਂ ਰਹੇ। ਸੋਨੂੰ ਸੂਦ ਨੇ ਇਕ ਤੇਲਗੂ ਚੈਨਲ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਹੈ।

ਇਸ ਕਲਿੱਪ ’ਚ ਦੱਸਿਆ ਗਿਆ ਕਿ ਸੰਗਾਰੇਡੀ ਦੇ 7 ਸਾਲ ਦੇ ਲੜਕੇ ਵਿਰਾਟ ਨੇ ਆਪਣੇ ਘਰ ਦਾ ਟੀ. ਵੀ. ਸੋਨੂੰ ਸੂਦ ਖ਼ਾਿਤਰ ਤੋੜ ਦਿੱਤਾ। ਉਹ ਇਕ ਫ਼ਿਲਮ ’ਚ ਹੀਰੋ ਵਲੋਂ ਸੋਨੂੰ ਸੂਦ ਨੂੰ ਕੁੱਟ ਖਾਂਦਾ ਦੇਖ ਗੁੱਸੇ ’ਚ ਸੀ। ਉਸ ਨੂੰ ਇਹ ਦੇਖ ਕੇ ਗੁੱਸਾ ਆਇਆ ਕਿ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲੇ ਸੋਨੂੰ ਸੂਦ ਨੂੰ ਕੁੱਟਿਆ ਜਾ ਰਿਹਾ ਹੈ। ਉਸ ਨੇ ਟੀ. ਵੀ. ਗੁੱਸੇ ’ਚ ਅਜਿਹਾ ਤੋੜਿਆ ਕਿ ਟੀ. ਵੀ. ਦੇ ਟੁਕੜੇ-ਟੁਕੜੇ ਹੋ ਗਏ।

ਇਸ ਖ਼ਬਰ ’ਤੇ ਪ੍ਰਤੀਕਿਰਿਆ ਦਿੰਦਿਆਂ ਸੋਨੂੰ ਸੂਦ ਨੇ ਲਿਖਿਆ, ‘ਆਪਣੇ ਘਰ ਦਾ ਟੀ. ਵੀ. ਨਾ ਤੋੜੋ। ਹੁਣ ਉਸ ਦੇ ਪਿਤਾ ਮੈਨੂੰ ਕਹਿਣਗੇ ਕਿ ਨਵਾਂ ਟੀ. ਵੀ. ਖਰੀਦ ਕੇ ਦਿਓ।’ ਸੋਨੂੰ ਸੂਦ ਲਈ ਪ੍ਰਸ਼ੰਸਕਾਂ ਦਾ ਅਜਿਹਾ ਪਿਆਰ ਪਹਿਲੀ ਵਾਰ ਦੇਖਣ ਨੂੰ ਨਹੀਂ ਮਿਲਿਆ ਹੈ। ਸੋਨੂੰ ਸੂਦ ਨੇ ਮਹਾਮਾਰੀ ’ਚ ਜਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਹੈ, ਉਸ ਨਾਲ ਲੋਕਾਂ ਦੀਆਂ ਨਜ਼ਰਾਂ ’ਚ ਉਨ੍ਹਾਂ ਦਾ ਕੱਦ ਹੋਰ ਉੱਚਾ ਹੋ ਗਿਆ ਹੈ। ਸੋਨੂੰ ਸੂਦ ਅੱਜ ਵੀ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਨੂੰ ਰੋਜ਼ਾਨਾ ਹੀ ਲੋਕਾਂ ਦੀ ਮਦਦ ਲਈ ਟਵੀਟਸ ਆਉਂਦੇ ਰਹਿੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News