ਦੇਵ ਥਰੀਕੇ ਵਾਲਾ ਦਾ ਜੱਦੀ ਪਿੰਡ ''ਚ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਕਲਾਕਾਰਾਂ ਨੇ ਦਿੱਤੀ ਅੰਤਿਮ ਵਿਦਾਈ

01/26/2022 9:50:08 AM

ਜਲੰਧਰ (ਬਿਊਰੋ) - ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸਿਰਮੌਰ ਗੀਤਕਾਰ ਸਤਿਕਾਰਯੋਗ ਹਰਦੇਵ ਦਲਗੀਰ ਯਾਨੀਕਿ ਦੇਵ ਥਰੀਕੇ ਵਾਲਾ, ਜੋ ਅਨੇਕਾਂ ਗੀਤ, ਗਜ਼ਲਾਂ, ਛੰਦ, ਕਲੀਆਂ, ਲੋਕ ਕਿੱਸੇ, ਲੋਕ ਤੱਥ 'ਤੇ ਫ਼ਿਲਮੀ ਲਿਖਣ ਵਾਲੇ ਬੇਬਾਕ ਕਲਮ ਦੇ ਮਾਲਕ, ਪੰਜਾਬੀ ਸੱਭਿਆਚਾਰ ਦੀ ਝੋਲੀ ਵੱਡਾ ਖਜ਼ਾਨਾ ਛੱਡ ਕੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਕੀਤੀ।

ਦੇਵ ਥਰੀਕੇ ਵਾਲਾ ਦਾ ਅੰਤਿਮ ਸੰਸਕਾਰ ਬੀਤੇ ਦਿਨ ਉਨ੍ਹਾਂ ਦੇ ਜੱਦੀ ਪਿੰਡ 'ਚ ਕੀਤਾ ਗਿਆ। ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਈਆਂ, ਜਿਸ 'ਚ ਪਾਲੀ ਦੇਤਵਾਲੀਆ, ਮੁਹੰਮਦ ਸਦੀਕ 'ਤੇ ਹੋਰ ਕਈ ਕਲਾਕਾਰਾਂ ਨੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਦੇਵ ਥਰੀਕੇ ਵਾਲਾ ਦੇ ਅੰਤਿਮ ਸੰਸਕਾਰ 'ਚ ਪਹੁੰਚੀਆਂ ਕਈ ਹਸਤੀਆਂ ਨੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

ਦੇਵ ਥਰੀਕੇ ਵਾਲਾ ਅਜਿਹੀ ਹਸਤੀ ਸਨ, ਜੋ ਕਿ ਨਾ ਸਿਰਫ ਬਿਹਤਰੀਨ ਗੀਤ ਲਿਖਦੇ ਸਨ ਸਗੋ ਰਾਜਨੀਤੀ ਵੀ ਉਹ ਪੂਰੀ ਸਮਝ ਰੱਖਦੇ ਸਨ। ਉਨ੍ਹਾਂ ਨੇ ਅਧਿਆਪਕ ਦੀ ਨੌਕਰੀ ਵੀ ਕੀਤੀ। ਉਨ੍ਹਾਂ ਦਾ ਪਹਿਲਾ ਗੀਤ 1961 'ਚ ਰਿਕਾਰਡ ਹੋਇਆ ਸੀ। ਉਨ੍ਹਾਂ ਨੇ ਦੇਵ ਥਰੀਕੇ ਵਾਲਾ ਨਾਮ ਹੇਠ ਗੀਤ ਲਿਖੇ, ਜਿਨ੍ਹਾਂ ਨੂੰ ਕਰਮਜੀਤ ਧੂਰੀ, ਕਰਨੈਲ ਗਿੱਲ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਸਵਰਨ ਲਤਾ, ਗੁਰਚਰਨ ਪੋਹਲੀ, ਪੰਮੀ ਬਾਈ, ਜਗਮੋਹਨ ਕੌਰ, ਨਰਿੰਦਰ ਬੀਬਾ ਤੇ ਕਈ ਆਧੁਨਿਕ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ।


sunita

Content Editor

Related News