Hania Aamir ਇਸ ਪਾਕਿਸਤਾਨੀ ਕ੍ਰਿਕਟਰ ਨੂੰ ਕਰ ਰਹੀ ਹੈ ਡੇਟ!

Wednesday, Feb 12, 2025 - 09:21 AM (IST)

Hania Aamir ਇਸ ਪਾਕਿਸਤਾਨੀ ਕ੍ਰਿਕਟਰ ਨੂੰ ਕਰ ਰਹੀ ਹੈ ਡੇਟ!

ਐਟਰਟੇਨਮੈਂਟ ਡੈਸਕ- ਕਈ ਪਾਕਿਸਤਾਨੀ ਅਦਾਕਾਰਾਂ ਨੂੰ ਭਾਰਤ 'ਚ ਬਹੁਤ ਪਸੰਦ ਕੀਤਾ ਜਾਂਦਾ ਹੈ, ਨਾਲ ਹੀ ਉਨ੍ਹਾਂ ਦੀ ਇੱਥੇ ਕਾਫੀ ਫੈਨ ਫਾਲੋਇੰਗ ਹੈ। ਹਾਲਾਂਕਿ, Hania Aamir ਇਸ ਮਾਮਲੇ 'ਚ ਸਭ ਤੋਂ ਅੱਗੇ ਹੈ। ਇਹ ਅਦਾਕਾਰਾ ਨਾ ਸਿਰਫ਼ ਪਾਕਿਸਤਾਨ 'ਚ ਮਸ਼ਹੂਰ ਹੈ, ਸਗੋਂ ਭਾਰਤ 'ਚ ਵੀ ਉਸਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਉਹ ਦਿਲਜੀਤ ਦੋਸਾਂਝ ਅਤੇ ਬਾਦਸ਼ਾਹ ਦੇ ਸੰਗੀਤ ਸਮਾਰੋਹਾਂ 'ਚ ਸਟੇਜ ‘ਤੇ ਦੇਖੀ ਜਾ ਚੁੱਕੀ ਹੈ। Hania Aamir ਪਾਕਿਸਤਾਨ 'ਚ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਅਦਾਕਾਰਾ ਹੈ। Hania Aamir ਦਾ ਨਾਮ ਬਾਦਸ਼ਾਹ ਨਾਲ ਜੋੜਿਆ ਗਿਆ ਹੈ, ਹਾਲਾਂਕਿ ਹੁਣ ਪਾਕਿਸਤਾਨੀ ਪ੍ਰਸ਼ੰਸਕ ਅਤੇ ਮੀਡੀਆ ਦਾਅਵਾ ਕਰ ਰਹੇ ਹਨ ਕਿ ਇਹ ਅਦਾਕਾਰਾ ਕਿਸੇ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ, ਕਿਸੇ ਅਦਾਕਾਰ ਨੂੰ ਨਹੀਂ।

ਇਹ ਵੀ ਪੜ੍ਹੋ- ਇਨ੍ਹਾਂ Youtubers ਦੀਆਂ ਵਧੀਆਂ ਮੁਸ਼ਕਲਾਂ, ਮਾਮਲਾ ਪੁੱਜਿਆ ਪੁਲਸ ਸਟੇਸ਼ਨ

ਸੈਮ ਅਯੂਬ ਨਾਲ ਦਿਖਾਈ ਦਿੱਤੀ Hania Aamir
ਪਾਕਿਸਤਾਨੀ ਪ੍ਰਸ਼ੰਸਕ Hania Aamir ਦਾ ਨਾਮ ਨੌਜਵਾਨ ਓਪਨਰ ਸੈਮ ਅਯੂਬ ਨਾਲ ਜੋੜ ਰਹੇ ਹਨ। ਇਹ ਦੋਵੇਂ ਸੋਸ਼ਲ ਮੀਡੀਆ ‘ਤੇ ਕਾਫੀ ਛਾਏ ਹੋਏ ਹਨ। ਇਸ ਦਾ ਕਾਰਨ ਲੰਡਨ 'ਚ ਦੋਵਾਂ ਦੀ ਹਾਲ ਹੀ 'ਚ ਹੋਈ ਮੁਲਾਕਾਤ ਹੈ। Hania Aamir ਅਤੇ ਸੈਮ ਅਯੂਬ ਇੱਕ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਪ੍ਰੋਗਰਾਮ ਤੋਂ ਬਾਅਦ ਦੋਵੇਂ ਬਾਹਰ ਆਏ ਅਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿੱਚਵਾ ਰਹੇ ਸਨ। ਇਸ ਤੋਂ ਬਾਅਦ ਦੋਵੇਂ ਇਕੱਠੇ ਖੜ੍ਹੇ ਹੋਏ ਅਤੇ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਦੋਵਾਂ ਵਿਚਕਾਰ ਗੱਲਬਾਤ ਵੀ ਹੋਈ। ਮੀਡੀਆ ਰਿਪੋਰਟਾਂ ਅਨੁਸਾਰ, Hania Aamir ਨੇ ਸੈਮ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸ਼ੇਅਰ ਕਰਕੇ, ਪ੍ਰਸ਼ੰਸਕ ਦਾਅਵਾ ਕਰ ਰਹੇ ਹਨ ਕਿ ਦੋਵੇਂ ਡੇਟ ਕਰ ਰਹੇ ਹਨ। ਹਾਲਾਂਕਿ Hania Aamir ਅਤੇ ਸੈਮ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ।

ਇਹ ਵੀ ਪੜ੍ਹੋ- ਕੀ ਗਾਇਕ Ed Sheeran ਨੇ ਸਟ੍ਰੀਟ ਸ਼ੋਅ ਲਈ ਪੁਲਸ ਦੀ ਲਈ ਸੀ ਮਨਜ਼ੂਰੀ, ਖੁੱਲ੍ਹਿਆ ਭੇਤ

ਸੈਮ ਅਯੂਬ ਰੀਹੈਬ ਲਈ ਲੰਡਨ ਗਏ ਹਨ। ਸ਼ਾਨਦਾਰ ਫਾਰਮ 'ਚ ਚੱਲ ਰਹੇ ਅਯੂਬ ਨੂੰ ਜਨਵਰੀ 'ਚ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਦੌਰਾਨ ਗਿੱਟੇ 'ਤੇ ਸੱਟ ਲੱਗ ਗਈ ਸੀ। ਇਸ ਕਾਰਨ ਉਸ ਨੂੰ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋਣਾ ਪਿਆ। ਸੱਟ ਤੋਂ ਠੀਕ ਹੋਣ ਲਈ ਉਸ ਨੂੰ ਘੱਟੋ-ਘੱਟ 10 ਹਫ਼ਤਿਆਂ ਲਈ ਰੀਹੈਬ ਦੀ ਪ੍ਰਕਿਰਿਆ 'ਚੋਂ ਲੰਘਣਾ ਪਵੇਗਾ। ਨਿਊਜ਼ੀਲੈਂਡ ਦੌਰੇ ਲਈ ਸੈਮ ਦੀ ਉਪਲਬਧਤਾ ਦਾ ਫੈਸਲਾ ਵੀ ਫਿਟਨੈਸ ਟੈਸਟ ਅਤੇ ਮੈਡੀਕਲ ਨਾਲ ਸਬੰਧਤ ਟੈਸਟਾਂ ਨੂੰ ਪੂਰਾ ਕਰਨ ਤੋਂ ਬਾਅਦ ਕੀਤਾ ਜਾਵੇਗਾ। ਸਾਲ 2024  'ਚ, ਉਸ ਨੇ ਆਪਣਾ ਟੈਸਟ ਡੈਬਿਊ ਕੀਤਾ। ਉਸ ਨੇ 8 ਟੈਸਟ ਮੈਚਾਂ  'ਚ364 ਦੌੜਾਂ, 9 ਵਨਡੇ ਮੈਚਾਂ ਵਿੱਚ 515 ਦੌੜਾਂ ਅਤੇ 27 ਟੀ-20 ਅੰਤਰਰਾਸ਼ਟਰੀ ਮੈਚਾਂ  'ਚ498 ਦੌੜਾਂ ਬਣਾਈਆਂ ਹਨ। ਇੱਕ ਰੋਜ਼ਾ ਕ੍ਰਿਕਟ  'ਚ ਉਸ ਦੇ ਨਾਮ ਤਿੰਨ ਸੈਂਕੜੇ ਹਨ। ਉਹ ਦੱਖਣੀ ਅਫਰੀਕਾ ਵਿਰੁੱਧ ਵਨਡੇ ਮੈਚਾਂ  'ਚਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News