ਮਿਊਜ਼ਿਕ ਇੰਡਸਟਰੀ 'ਚ ਮੁੜ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
Friday, Oct 17, 2025 - 11:54 AM (IST)

ਐਂਟਰਟੇਨਮੈਂਟ ਡੈਸਕ - ਮਿਊਜ਼ਿਕ ਇੰਡਸਟਰੀ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗਲੈਮ ਰੌਕ ਬੈਂਡ KISS ਦੇ ਮੂਲ ਲੀਡ ਗਿਟਾਰਿਸਟ ਅਤੇ ਸੰਸਥਾਪਕ ਮੈਂਬਰ ਏਸ ਫ੍ਰੇਹਲੀ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਉਹ ਆਪਣੇ ਇਲੈਕਟ੍ਰਾਈਫਾਈਂਗ ਗਿਟਾਰ ਸੋਲੋ, ਸਿਗਨੇਚਰ 'ਸਪੇਸਮੈਨ' ਕਿਰਦਾਰ, ਅਤੇ ਬੈਂਡ KISS ਦੀ ਆਵਾਜ਼ ਅਤੇ ਅਕਸ ਨੂੰ ਆਕਾਰ ਦੇਣ ਵਿੱਚ ਭੂਮਿਕਾ ਲਈ ਜਾਣੇ ਜਾਂਦੇ ਸਨ। ਫ੍ਰੇਲੀ ਦੀ ਮੌਤ ਰੌਕ ਇਤਿਹਾਸ ਵਿੱਚ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋੋ: ਪੰਜਾਬੀ Singer ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ, ਹਾਦਸੇ ਦੀ ਜਾਂਚ ‘ਚ ਹੋਇਆ ਨਵਾਂ ਖੁਲਾਸਾ
ਉਨ੍ਹਾਂ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਕਿ ਸੰਗੀਤਕਾਰ ਦੀ ਮੌਤ ਹਾਲ ਹੀ ਵਿੱਚ ਡਿੱਗਣ ਤੋਂ ਬਾਅਦ ਨਿਊ ਜਰਸੀ ਦੇ ਮੌਰਿਸਟਾਊਨ ਵਿੱਚ ਸਥਿਤ ਆਪਣੇ ਘਰ ਵਿਚ ਆਪਣੇ ਅਜ਼ੀਜ਼ਾਂ ਦੀ ਮੌਜੂਦਗੀ ਵਿਚ ਹੋਈ। ਪਰਿਵਾਰ ਨੇ ਅੱਗੇ ਕਿਹਾ ਕਿ ਉਹ “ਬਹੁਤ ਦੁੱਖੀ ਅਤੇ ਹਾਰਟਬ੍ਰੋਕਨ” ਸਨ ਅਤੇ ਉਨ੍ਹਾਂ ਦੇ ਆਖਰੀ ਸਮੇਂ ਵਿਚ ਅਸੀਂ ਉਨ੍ਹਾਂ ਨੂੰ ਪਿਆਰ, ਸ਼ਾਂਤੀ ਅਤੇ ਦੁਆਵਾਂ ਨਾਲ ਸੰਭਾਲਿਆ। ਉਨ੍ਹਾਂ ਦੀ ਅਸਧਾਰਣ ਜ਼ਿੰਦਗੀ ਦੀਆਂ ਸਾਰੀਆਂ ਉਪਲਬਧੀਆਂ ਨੂੰ ਯਾਦ ਕਰਦਿਆਂ, ਏਸ ਦੀ ਯਾਦ ਹਮੇਸ਼ਾ ਲਈ ਜ਼ਿੰਦਾ ਰਹੇਗੀ।”
ਐਸ ਫ੍ਰੇਲੀ ਨੇ 1973 ਵਿੱਚ ਜਿਨ ਸਿਮੰਸ, ਪੌਲ ਸਟੈਨਲੀ ਅਤੇ ਪੀਟਰ ਕ੍ਰਿਸ਼ ਦੇ ਨਾਲ KISS ਦੀ ਸਥਾਪਨਾ ਕੀਤੀ ਸੀ। ਇਹ ਬੈਂਡ 1970 ਦੇ ਦਹਾਕੇ ਵਿੱਚ ਵਿਸ਼ਵ ਪੱਧਰ ‘ਤੇ ਪ੍ਰਸਿੱਧ ਹੋ ਗਿਆ, ਜੋ ਆਪਣੇ ਥੀਏਟਰਿਕ ਸੰਗੀਤ ਸਮਾਰੋਹਾਂ, ਰੰਗੀਨ ਕਾਸਟਿਊਮ ਅਤੇ ਕਾਬੁਕੀ ਪ੍ਰੇਰਿਤ ਮੈਕਅਪ ਲਈ ਮਸ਼ਹੂਰ ਸੀ। ਫ੍ਰੇਲੀ ਦੀ ਗਿਟਾਰ ਨੇ KISS ਦੇ ਸਾਊਂਡ ਨੂੰ ਮਜ਼ਬੂਤ ਬਣਾਇਆ ਅਤੇ ਹਿੱਟ ਗੀਤ ਦਿੱਤੇ, ਜਿਵੇਂ 'I Was Made for Lovin’ You', 'God of Thunder' ਅਤੇ 'Strutter'। ਫ੍ਰੇਲੀ ਦੀ ਬੋਲਡ ਸਟੇਜ ਸ਼ਖਸੀਅਤ ਅਤੇ ਰਚਨਾਤਮਕ ਸੁਭਾਅ ਨੇ ਉਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਮਨਪਸੰਦ ਬਣਾਇਆ।
ਇਹ ਵੀ ਪੜ੍ਹੋ: ਭਾਰਤ 'ਚ ਰਹਿ ਰਹੀ ਇਸ ਦੇਸ਼ ਦੀ ਸਾਬਕਾ PM ਨੂੰ 1400 ਵਾਰ ਫਾਂਸੀ ਦੇਣ ਦੀ ਕੀਤੀ ਗਈ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8