ਮਰਾਠੀ ਅਦਾਕਾਰ ਰਵਿੰਦਰ ਮਹਾਜਨੀ ਦੀ ਮੌਤ, ਘਰ ’ਚੋਂ ਮਿਲੀ ਲਾਸ਼

Sunday, Jul 16, 2023 - 10:59 AM (IST)

ਮਰਾਠੀ ਅਦਾਕਾਰ ਰਵਿੰਦਰ ਮਹਾਜਨੀ ਦੀ ਮੌਤ, ਘਰ ’ਚੋਂ ਮਿਲੀ ਲਾਸ਼

ਪੁਣੇ (ਭਾਸ਼ਾ)– ਉੱਘੇ ਮਰਾਠੀ ਅਦਾਕਾਰ ਰਵਿੰਦਰ ਮਹਾਜਨੀ ਪੁਣੇ ਸ਼ਹਿਰ ਨੇੜੇ ਤਾਲੇਗਾਂਵ ਦਾਭਾਡੇ ’ਚ ਕਿਰਾਏ ਦੇ ਮਕਾਨ ’ਚ ਸ਼ਨੀਵਾਰ ਨੂੰ ਮ੍ਰਿਤਕ ਮਿਲੇ। ਪੁਲਸ ਨੇ ਕਿਹਾ ਕਿ 77 ਸਾਲਾ ਅਦਾਕਾਰ ਦੀ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਮਿਲੀ ਸੀ। ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਤਿੰਨ ਦਿਨ ਪਹਿਲਾਂ ਹੀ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ

ਪੁਲਸ ਨੂੰ ਗੁਆਂਢੀਆਂ ਤੋਂ ਸੂਚਨਾ ਮਿਲੀ ਸੀ ਕਿ ਫਲੈਟ ’ਚੋਂ ਬਦਬੂ ਆ ਰਹੀ ਹੈ। ਮਹਾਜਨੀ ਫਲੈਟ ’ਚ ਇਕੱਲੇ ਰਹਿੰਦੇ ਸਨ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਫਲੈਟ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਮਹਾਜਨੀ ਮ੍ਰਿਤਕ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਮਹਾਜਨੀ ਨੇ 1970 ਤੋਂ 1980 ਦਰਮਿਆਨ ਕਈ ਮਰਾਠੀ ਫ਼ਿਲਮਾਂ ’ਚ ਕੰਮ ਕੀਤਾ। ‘ਮੁੰਬਾਚੀ ਫੌਜਦਾਰ’, ‘ਜੰਗ’ ਤੇ ‘ਕਲਾਤ ਨਕਲ’ ਉਨ੍ਹਾਂ ਦੀਆਂ ਯਾਦਗਾਰੀ ਫ਼ਿਲਮਾਂ ਗਿਣੀਆਂ ਜਾਂਦੀਆਂ ਹਨ। ਮਹਾਜਨੀ ਦਾ ਪੁੱਤਰ ਵੀ ਅਦਾਕਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News