ਵੱਡੀ ਖ਼ਬਰ ; ਮਸ਼ਹੂਰ ਅਦਾਕਾਰਾ ਦਾ ਹੋਇਆ ਕਤਲ ! ਘਰ 'ਚ ਹੀ ਮਿਲੀ ਲਾਸ਼
Friday, Jun 20, 2025 - 10:49 AM (IST)

ਲੰਡਨ- ਮਨੋਰੰਜਨ ਜਗਤ ਤੋਂ ਇਕ ਹੋਰ ਦੁਖਦਾਈ ਖ਼ਬਰ ਸਾਹਮਣੀ ਆਈ ਹੈ। ਦਰਅਸਲ ਸਾਰਾਹ ਸਟੀਨਬਰਗ ਨਾਂ ਨਾਲ ਜਾਣੀ ਜਾਂਦੀ ਸਾਬਕਾ ਫਿਲਮ ਨਿਰਦੇਸ਼ਕ ਅਤੇ ਪ੍ਰਸਿੱਧ ਅਦਾਕਾਰਾ ਜੈਨੀਫ਼ਰ ਐਬਟ ਦਾ ਲੰਡਨ ਦੇ ਕੈਮਡਨ ਇਲਾਕੇ 'ਚ ਉਨ੍ਹਾਂ ਦੇ ਘਰ ਵਿਚ ਹੀ ਕਤਲ ਕਰ ਦਿੱਤਾ ਗਿਆ ਹੈ, ਜਿੱਥੇ ਪੁਲਸ ਨੂੰ ਉਹ ਮ੍ਰਿਤਕ ਮਿਲੀ। ਪੁਲਸ ਅਨੁਸਾਰ, ਜੈਨੀਫ਼ਰ ਦੇ ਮੂੰਹ 'ਤੇ ਟੇਪ ਲੱਗੀ ਹੋਈ ਸੀ ਅਤੇ ਉਸ ਦੀ ਲਾਸ਼ ਕੰਬਲ ਵਿੱਚ ਲਪੇਟੀ ਹੋਈ ਸੀ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ, ਮਸ਼ਹੂਰ ਅਦਾਕਾਰਾ ਰੀਮਾ ਲਾਗੂ ਦੇ ਸਾਬਕਾ ਪਤੀ ਦਾ ਦੇਹਾਂਤ
ਕਤਲ ਦੀ ਸ਼ੱਕੀ ਵਜ੍ਹਾ – ਕੀਮਤੀ ਰੋਲੇਕਸ ਘੜੀ
ਪੁਲਸ ਦੇ ਅਨੁਸਾਰ, ਘਰ ਤੋਂ ਉਨ੍ਹਾਂ ਦੀ ਹੀਰੇ ਜੜੀ ਰੋਲੇਕਸ ਘੜੀ ਗਾਇਬ ਸੀ, ਜਿਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਕਤਲ ਸੀ। ਪੋਸਟਮਾਰਟਮ ਰਿਪੋਰਟ ਮੁਤਾਬਕ ਜੈਨੀਫ਼ਰ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਇਸ ਕਾਰਨ ਹੋਇਆ ਮਾਡਲ ਸ਼ੀਤਲ ਦਾ ਕਤਲ, ਸਾਹਮਣੇ ਆਈ ਅਸਲ ਵਜ੍ਹਾ
ਪਾਲਤੂ ਕੁੱਤਾ ਤਿੰਨ ਦਿਨ ਬਾਥਰੂਮ 'ਚ ਰਿਹਾ ਬੰਦ
ਜਦੋਂ ਪੁਲਸ ਘਰ 'ਚ ਦਾਖਲ ਹੋਈ, ਤਾਂ ਜੈਨੀਫ਼ਰ ਦਾ ਪਾਲਤੂ ਕੋਰਗੀ ਕੁੱਤਾ ਤਿੰਨ ਦਿਨਾਂ ਤੋਂ ਬਾਥਰੂਮ 'ਚ ਬੰਦ ਮਿਲਿਆ। ਖੁਸ਼ਕਿਸਮਤੀ ਨਾਲ ਉਹ ਹੁਣ ਸੁਰੱਖਿਅਤ ਹੈ। ਉਨ੍ਹਾਂ ਦੀ ਭਤੀਜੀ ਨੇ ਸੰਪਰਕ ਨਾ ਹੋਣ ਕਾਰਨ ਗੁਆਂਢੀ ਦੀ ਮਦਦ ਨਾਲ ਦਰਵਾਜ਼ਾ ਤੁੜਵਾਇਆ ਸੀ। ਦਰਵਾਜ਼ਾ ਖੁਲਣ 'ਤੇ ਅੰਦਰ ਦਾ ਦ੍ਰਿਸ਼ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਿਸ ਮਗਰੋਂ 13 ਜੂਨ ਦੀ ਸ਼ਾਮ 6 ਵਜੇ ਜੈਨੀਫ਼ਰ ਦੇ ਘਰ ਐਂਬੂਲੈਂਸ ਚਾਲਕ ਦਲ ਨੂੰ ਬੁਲਾਇਆ ਗਿਆ, ਪਰ ਉਦੋਂ ਤੱਕ ਉਹ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਸੀ। ਗੁਆਂਢੀਆਂ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਮੁਤਾਬਕ, ਜੈਨੀਫ਼ਰ ਐਬਟ ਨੂੰ ਆਖਰੀ ਵਾਰੀ 10 ਜੂਨ ਨੂੰ ਆਪਣੇ ਪਾਲਤੂ ਕੋਰਗੀ ਨਾਲ ਸੈਰ ਕਰਦੇ ਹੋਏ ਵੇਖਿਆ ਗਿਆ ਸੀ।
ਇਹ ਵੀ ਪੜ੍ਹੋ: ਚੋਪੜਾ ਪਰਿਵਾਰ 'ਚ ਪਸਰਿਆ ਮਾਤਮ: ਅਦਾਕਾਰਾ ਮੰਨਾਰਾ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8