ਮਸ਼ਹੂਰ ਅਦਾਕਾਰਾ 'ਤੇ ਪਤੀ ਦਾ ਤਸ਼ੱਦਦ, ਵਾਲੋਂ ਫੜ ਬੁਰੀ ਤਰ੍ਹਾਂ ਕੁੱਟਿਆ, ਚਿਹਰੇ 'ਤੇ ਪਏ ਨੀਲ ਦੇ ਨਿਸ਼ਾਨ
Tuesday, Sep 09, 2025 - 11:09 AM (IST)

ਐਂਟਰਟੇਨਮੈਂਟ ਡੈਸਕ- ਪਾਕਿਸਤਾਨੀ ਅਦਾਕਾਰਾ ਨਰਗਿਸ (ਅਸਲੀ ਨਾਮ ਗਜ਼ਾਲਾ ਇਦਰੀਸ) ਨੇ ਆਪਣੇ ਪਤੀ ਮਜੀਦ ਬਸ਼ੀਰ ‘ਤੇ ਗੰਭੀਰ ਦੋਸ਼ ਲਗਾਏ ਹਨ ਕਿ ਉਸਨੇ ਉਨ੍ਹਾਂ ਨਾਲ ਘਰੇਲੂ ਹਿੰਸਾ ਕੀਤੀ ਹੈ। ਨਰਗਿਸ ਦੇ ਮੁਤਾਬਕ, ਇਹ ਹਾਦਸਾ ਲਾਹੌਰ ਦੇ ਡਿਫੈਂਸ ਹਾਊਸਿੰਗ ਅਥਾਰਟੀ ਵਿੱਚ ਵਾਪਰਿਆ, ਜਦੋਂ ਉਨ੍ਹਾਂ ਨੇ ਆਪਣੀ ਜਾਇਦਾਦ ਪਤੀ ਦੇ ਨਾਂ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਅਦਾਕਾਰਾ ਕਾਜਲ ਦੀ ਮੌਤ! ਖਬਰ ਸੁਣ ਫੈਨਜ਼ ਦੇ ਉੱਡੇ ਹੋਸ਼
ਇਸ ਘਟਨਾ ਦੀ FIR ਨਰਗਿਸ ਦੇ ਭਰਾ ਖੁਰਰਮ ਭੱਟੀ ਨੇ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਰਗਿਸ ਨਾਲ ਹਿੰਸਾ ਹੋਈ ਹੋਵੇ। ਅਦਾਕਾਰਾ ਮੁਤਾਬਕ ਉਨ੍ਹਾਂ ਦੇ ਪਤੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਵਾਲਾਂ ਤੋਂ ਖਿੱਚ ਕੇ ਅਤੇ ਗਾਲਾਂ ਕੱਢ ਕੇ ਬੇਰਹਿਮੀ ਨਾਲ ਮਾਰਿਆ। ਨਰਗਿਸ ਦਾ ਦਾਅਵਾ ਹੈ ਕਿ ਮਜੀਦ ਬਸ਼ੀਰ ਨੇ ਉਨ੍ਹਾਂ ਦੇ ਮੂੰਹ ਵਿੱਚ ਸਰਕਾਰੀ ਬੰਦੂਕ ਪਾ ਕੇ ਜਬੜਾ ਤੋੜਣ ਦੀ ਕੋਸ਼ਿਸ਼ ਵੀ ਕੀਤੀ। ਇਸ ਹਮਲੇ ਵਿੱਚ ਉਨ੍ਹਾਂ ਦੇ ਚਿਹਰੇ, ਅੱਖਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਗੰਭੀਰ ਸੱਟਾਂ ਲੱਗੀਆਂ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਇੱਕ ਵੀਡੀਓ ਵਿੱਚ ਉਨ੍ਹਾਂ ਦੇ ਸਰੀਰ ‘ਤੇ ਨੀਲੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪਤੀ ਦਾ ਮਕਸਦ ਉਨ੍ਹਾਂ ਦੀ ਜ਼ਮੀਨ, ਸੋਨੇ ਦੇ ਗਹਿਣੇ ਅਤੇ ਹੋਰ ਜਾਇਦਾਦ ‘ਤੇ ਕਬਜ਼ਾ ਕਰਨਾ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਮਜੀਦ ਬਸ਼ੀਰ ਇਸ ਵੇਲੇ ਫਰਾਰ ਹੈ ਅਤੇ ਪੁਲਸ ਉਸਦੀ ਤਲਾਸ਼ ਕਰ ਰਹੀ ਹੈ। ਇਹ ਮਾਮਲਾ ਪੂਰੇ ਪਾਕਿਸਤਾਨ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ ਅਤੇ ਲੋਕ ਸੋਸ਼ਲ ਮੀਡੀਆ ‘ਤੇ ਨਰਗਿਸ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਦੱਸ ਦੇਈਏ ਕਿ 2002 ਵਿੱਚ ਵੀ ਨਰਗਿਸ ਨਾਲ ਹਿੰਸਾ ਹੋ ਚੁੱਕੀ ਹੈ। ਉਸ ਸਮੇਂ ਉਨ੍ਹਾਂ ਦੇ ਸਾਬਕਾ ਪਤੀ ਅਤੇ ਸਾਬਕਾ ਪੁਲਸ ਅਫ਼ਸਰ ਆਬਿਦ ਨੇ ਉਨ੍ਹਾਂ ਨੂੰ ਸਰੀਰਕ ਤੌਰ ‘ਤੇ ਬਹੁਤ ਨੁਕਸਾਨ ਪਹੁੰਚਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8