ਬਾਲੀਵੁੱਡ ’ਚ ਆਮਦਨ ਕਰ ਵਿਭਾਗ ਦੀ ਰੇਡ ! ਮਸ਼ਹੂਰ ਅਦਾਕਾਰਾ ਤੇ ਫਿਲਮ ਨਿਰਮਾਤਾ ਦੇ ਟਿਕਾਣਿਆਂ ’ਤੇ ਛਾਪੇਮਾਰੀ

Monday, Sep 28, 2026 - 07:29 PM (IST)

ਬਾਲੀਵੁੱਡ ’ਚ ਆਮਦਨ ਕਰ ਵਿਭਾਗ ਦੀ ਰੇਡ ! ਮਸ਼ਹੂਰ ਅਦਾਕਾਰਾ ਤੇ ਫਿਲਮ ਨਿਰਮਾਤਾ ਦੇ ਟਿਕਾਣਿਆਂ ’ਤੇ ਛਾਪੇਮਾਰੀ

ਮੁੰਬਈ, (ਏਜੰਸੀ)- ਆਮਦਨ ਕਰ ਵਿਭਾਗ ਨੇ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ, ਉਨ੍ਹਾਂ ਦੇ ਸਹੁਰੇ ਅਤੇ ਮਸ਼ਹੂਰ ਫਿਲਮ ਨਿਰਮਾਤਾ ਵਾਸੂ ਭਗਨਾਨੀ ਅਤੇ ਪ੍ਰੋਡਕਸ਼ਨ ਕੰਪਨੀ ਪੈਨੋਰਮਾ ਸਟੂਡੀਓਜ਼ ਨਾਲ ਜੁੜੇ ਮੁੰਬਈ ਸਥਿਤ ਕਈ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ। ਸ਼ੱਕੀ ਵਿੱਤੀ ਲੈਣ-ਦੇਣ ਦੀ ਸੂਚਨਾ ਮਿਲਣ ਤੋਂ ਬਾਅਦ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਖ-ਵੱਖ ਕੰਪਲੈਕਸਾਂ ’ਚ ਪਹੁੰਚ ਕੇ ਜਾਂਚ-ਪੜਤਾਲ ਕਰ ਰਹੀਆਂ ਹਨ। ਮੁੰਬਈ ਆਮਦਨ ਕਰ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਨੇ ਸ਼ਹਿਰ ’ਚ ਲੱਗਭਗ 12 ਟਿਕਾਣਿਆਂ ’ਤੇ ਇਕੋ ਵੇਲੇ ਛਾਪਾ ਮਾਰਿਆ ਹੈ। ਜਾਂਚ ਅਧਿਕਾਰੀ ਸਬੰਧਤ ਟਿਕਾਣਿਆਂ ਤੋਂ ਵਿੱਤੀ ਰਿਕਾਰਡ, ਵਹੀ-ਖਾਤੇ, ਬੈਂਕ ਖਾਤਿਆਂ ਦੇ ਵੇਰਵੇ ਅਤੇ ਹਾਲ ਹੀ ਦੇ ਸਾਲਾਂ ’ਚ ਹੋਏ ਵਿਦੇਸ਼ੀ ਲੈਣ-ਦੇਣ ਨਾਲ ਜੁੜੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਸਮੀਖਿਆ ਕਰ ਰਹੇ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਵਿੱਤੀ ਬੇਨਿਯਮੀਆਂ ਦਾ ਪਤਾ ਲਾਇਆ ਜਾ ਸਕੇ।

ਫਿਲਮਾਂ ਦੇ ਨਾਂ ’ਤੇ ਵਿਦੇਸ਼ ਫੰਡ ਭੇਜਣ ਦਾ ਸ਼ੱਕ
ਵਿਭਾਗ ਨੂੰ ਕੁਝ ਸਮੇਂ ਤੋਂ ਲਗਾਤਾਰ ਅਜਿਹੀਆਂ ਜਾਣਕਾਰੀਆਂ ਮਿਲ ਰਹੀਆਂ ਸਨ ਕਿ ਫਿਲਮ ਸ਼ੂਟਿੰਗ, ਵਿਦੇਸ਼ੀ ਵੰਡ ਅਤੇ ਪ੍ਰੋਡਕਸ਼ਨ ਖਰਚਿਆਂ ਦੇ ਬਹਾਨੇ ਭਾਰੀ ਮਾਤਰਾ ’ਚ ਫੰਡ ਵਿਦੇਸ਼ ਭੇਜਿਆ ਜਾ ਰਿਹਾ ਹੈ। ਜਾਂਚ ਏਜੰਸੀਆਂ ਨੂੰ ਖਦਸ਼ਾ ਹੈ ਕਿ ਇਸ ਪੂਰੀ ਪ੍ਰਕਿਰਿਆ ਰਾਹੀਂ ਵੱਡੇ ਪੱਧਰ ’ਤੇ ਟੈਕਸ ਚੋਰੀ ਕੀਤੀ ਗਈ ਹੈ, ਨਿਯਮਾਂ ਦੀ ਅਣਦੇਖੀ ਕਰਦੇ ਹੋਏ ਗੈਰ-ਕਾਨੂੰਨੀ ਤਰੀਕੇ ਨਾਲ ਫੰਡ ਦੀ ਹੇਰਾਫੇਰੀ ਕੀਤੀ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Shubam Kumar

Content Editor

Related News