ਪ੍ਰਸਿੱਧ ਅਦਾਕਾਰਾ ਦੇ ਘਰ ਛਾਇਆ ਮਾਤਮ, ਧੀ ਦਾ ਛੋਟੀ ਉਮਰੇ ਹੋਇਆ ਦਿਹਾਂਤ

Tuesday, Aug 06, 2024 - 05:59 PM (IST)

ਪ੍ਰਸਿੱਧ ਅਦਾਕਾਰਾ ਦੇ ਘਰ ਛਾਇਆ ਮਾਤਮ, ਧੀ ਦਾ ਛੋਟੀ ਉਮਰੇ ਹੋਇਆ ਦਿਹਾਂਤ

ਨਵੀਂ ਦਿੱਲੀ : ਮਸ਼ਹੂਰ ਅਦਾਕਾਰਾ ਦਿਵਿਆ ਸੇਠ ਦੀ ਧੀ ਮਿਹਿਕਾ ਸੇਠ ਦਾ ਬੀਤੇ ਦਿਨੀਂ ਯਾਨੀਕਿ ਸੋਮਵਾਰ ਨੂੰ ਦਿਹਾਂਤ ਹੋ ਗਿਆ। ਦਿਵਿਆ ਨੇ ਅੱਜ (6 ਅਗਸਤ) ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਦੁਖਦ ਖ਼ਬਰ ਸਾਂਝੀ ਕੀਤੀ। ਮਿਹਿਕਾ ਮਸ਼ਹੂਰ ਟੀਵੀ ਅਦਾਕਾਰਾ ਸੁਸ਼ਮਾ ਸੇਠ ਦੀ ਪੋਤੀ ਸੀ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਆਪਣੀ ਧੀ ਦੇ ਜਾਣ ਦੀ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਦਿਵਿਆ ਨੇ ਫੇਸਬੁੱਕ 'ਤੇ ਲਿਖਿਆ, "ਬਹੁਤ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਸਾਡੀ ਪਿਆਰੀ ਮਿਹਿਕਾ ਸਾਡੇ 'ਚ ਨਹੀਂ ਰਹੀ।'' ਉਹ 5 ਅਗਸਤ 2024 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਇਹ ਦਿਵਿਆ ਅਤੇ ਉਸ ਦੇ ਪਤੀ ਸਿਧਾਰਥ ਸ਼ਾਹ ਦੁਆਰਾ ਜਾਰੀ ਕੀਤਾ ਗਿਆ ਨੋਟ ਸੀ। ਇਸ 'ਤੇ ਦੋਵਾਂ ਦੇ ਦਸਤਖਤ ਸਨ। ਦੱਸਿਆ ਜਾ ਰਿਹਾ ਹੈ ਕਿ ਮਿਹਿਕਾ ਲੰਬੇ ਸਮੇਂ ਤੋਂ ਬਿਮਾਰ ਸੀ। ਦਿਵਿਆ ਦੀ ਪੋਸਟ 'ਤੇ ਉਸ ਦੇ ਫਾਲੋਅਰਸ ਦੇ ਕੁਮੈਂਟਸ ਆ ਰਹੇ ਹਨ। ਲੋਕ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਨਾਲ ਹਨ। ਇਹ ਕਲਪਨਾ ਨਹੀਂ ਕੀਤੀ ਜਾ ਸਕਦੀ ਕਿ ਇਹ ਦੁੱਖ ਕਿਸੇ ਲਈ ਕਿੰਨਾ ਵੱਡਾ ਹੋਵੇਗਾ ਪਰ ਦਿਵਿਆ ਦੇ ਪ੍ਰਸ਼ੰਸਕ ਅਤੇ ਨਜ਼ਦੀਕੀ ਇਸ ਮੁਸ਼ਕਿਲ ਸਮੇਂ 'ਚ ਉਸ ਨੂੰ ਹਿੰਮਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ -  ਇੱਕ ਵਾਰ ਫਿਰ ਹੋਇਆ ਚਮਤਕਾਰ, ਬੀਬੀ ਰਜਨੀ ਵਾਲੀ ਘਟਨਾ ਹੋਈ ਸੱਚ, ਨਹੀਂ ਯਕੀਨ ਤਾਂ ਦੇਖੋ ਵੀਡੀਓ

ਦਿਵਿਆ ਸੇਠ ਦੀ ਗੱਲ ਕਰੀਏ ਤਾਂ ਉਨ੍ਹਾਂ 'ਜਬ ਵੀ ਮੈਟ', 'ਦਿਲ ਧੜਕਨੇ ਦੋ', 'ਆਰਟੀਕਲ 370' ਵਰਗੀਆਂ ਫ਼ਿਲਮਾਂ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ 'ਵੋ ਬਨੇਗੀ ਅਪਨੀ ਬਾਤ' ਅਤੇ 'ਦੇਖ ਭਾਈ ਦੇਖ' ਵਰਗੇ ਮਸ਼ਹੂਰ ਸ਼ੋਅ ਦਾ ਹਿੱਸਾ ਰਹਿ ਚੁੱਕੀ ਹੈ। ਸੀਨੀਅਰ ਅਦਾਕਾਰਾ ਸੁਸ਼ਮਾ ਸੇਠ ਵੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਤੁਸੀਂ ਉਨ੍ਹਾਂ ਨੂੰ ਕਈ ਫ਼ਿਲਮਾਂ ਅਤੇ ਸ਼ੋਅਜ਼ 'ਚ ਦੇਖਿਆ ਹੋਵੇਗਾ ਪਰ ਹਮ ਲੋਗ ਉਨ੍ਹਾਂ ਦਾ ਮਸ਼ਹੂਰ ਸ਼ੋਅ ਸੀ। ਇਸ ਤੋਂ ਇਲਾਵਾ ਉਹ 'ਧੜਕਨ', 'ਕਲ ਹੋ ਨਾ ਹੋ', 'ਕਭੀ ਖੁਸ਼ੀ ਕਭੀ ਗਮ' ਵਰਗੇ ਟੀਵੀ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News