ਮਸ਼ਹੂਰ ਅਦਾਕਾਰ ਗੁਰਚਰਨ ਸਿੰਘ ਦੀ ਵਿਗੜੀ ਹਾਲਤ
Friday, Jan 10, 2025 - 10:49 AM (IST)
ਮੁੰਬਈ- ਟੀ.ਵੀ. ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਰੋਸ਼ਨ ਸਿੰਘ ਸੋਢੀ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਉਸ ਦ ਕਰੀਬੀ ਦੋਸਤ ਭਗਤੀ ਸੋਨੀ ਨੇ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ ਉਸਦੀ ਹਾਲਤ ਗੰਭੀਰ ਹੈ। ਉਸ ਨੇ ਦੱਸਿਆ ਕਿ ਗੁਰਚਰਨ ਸਿੰਘ ਨੇ ਕਈ ਦਿਨਾਂ ਤੋਂ ਖਾਣਾ-ਪੀਣਾ ਛੱਡ ਦਿੱਤਾ ਹੈ, ਜਿਸ ਕਾਰਨ ਉਸ ਦੀ ਹਾਲਤ ਹੋਰ ਵੀ ਵਿਗੜ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੁਰਚਰਨ ਸਿੰਘ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਵਿੱਚ ਉਹ ਹਸਪਤਾਲ 'ਚ ਦਾਖਲ ਅਤੇ ਗੰਭੀਰ ਹਾਲਤ 'ਚ ਦਿਖਾਈ ਦੇ ਰਹੇ ਸਨ। ਉਸ ਨੇ ਆਪਣੀ ਸਿਹਤ ਦੀ ਸਥਿਤੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਅਤੇ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਰਹਿ ਗਿਆ। ਆਓ ਜਾਣਦੇ ਹਾਂ ਅਦਾਕਾਰ ਦੇ ਦੋਸਤ ਨੇ ਕੀ ਦੱਸਿਆ ਹੈ।
ਇਹ ਵੀ ਪੜ੍ਹੋ-ਲਾਸ ਏਂਜਲਸ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਕਈ ਸਿਤਾਰੇ ਘਰ ਛੱਡਣ ਨੂੰ ਹੋਏ ਮਜ਼ਬੂਰ
19 ਦਿਨਾਂ ਤੋਂ ਭੁੱਖੇ-ਪਿਆਸੇ ਹਨ ਅਦਾਕਾਰ
ਗੁਰਚਰਨ ਸਿੰਘ ਦੇ ਦੋਸਤ ਨੇ ਦੱਸਿਆ ਕਿ ਕਮਜ਼ੋਰੀ ਕਾਰਨ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਉਸ ਨੇ ਕਿਹਾ, “ਗੁਰਚਰਨ ਸਿੰਘ ਨੇ 19 ਦਿਨਾਂ ਤੋਂ ਨਾ ਤਾਂ ਖਾਣਾ ਖਾਧਾ ਹੈ ਅਤੇ ਨਾ ਹੀ ਪਾਣੀ ਪੀਤਾ ਹੈ। ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ। ਉਸ ਦੀ ਹਾਲਤ ਦਿਨੋ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ।
ਹਾਲਤ ਕਾਫ਼ੀ ਸਮੇਂ ਤੋਂ ਹੈ ਖ਼ਰਾਬ
"ਜਦੋਂ ਅਸੀਂ ਆਖਰੀ ਵਾਰ ਫੋਨ 'ਤੇ ਗੱਲ ਕੀਤੀ ਸੀ, ਤਾਂ ਉਸ ਨੇ ਕਿਹਾ ਸੀ ਕਿ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ।" ਦੋਸਤ ਨੇ ਗੁਰਚਰਨ ਨਾਲ ਆਪਣੀ ਆਖਰੀ ਗੱਲਬਾਤ ਨੂੰ ਯਾਦ ਕਰਦਿਆਂ ਕਿਹਾ। ਦੋਸਤ ਨੇ ਕਿਹਾ ਕਿ ਅਦਾਕਾਰ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਦਾ ਅੰਦਾਜ਼ਾ ਉਸ ਦੇ ਸ਼ਬਦਾਂ ਤੋਂ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ-ਸਲਮਾਨ ਨੂੰ ਮਿਲ ਕੇ ਹਿਨਾ ਖ਼ਾਨ ਹੋਈ ਇਮੋਸ਼ਨਲ, ਕਿਹਾ....
ਪਰਿਵਾਰ- ਕਰਜ਼ੇ ਦਾ ਹੈ ਬੋਝ
ਉਸ ਨੇ ਦੱਸਿਆ ਕਿ ਗੁਰਚਰਨ ਸਿੰਘ 'ਤੇ 1.2 ਕਰੋੜ ਰੁਪਏ ਦਾ ਕਰਜ਼ਾ ਹੈ। ਉਸ ਦੀਆਂ ਪਰਿਵਾਰਕ ਸਮੱਸਿਆਵਾਂ ਨੇ ਉਸ ਦੀ ਹਾਲਤ ਹੋਰ ਵੀ ਬਦਤਰ ਬਣਾ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਉਸ ਨੇ ਦੋ ਮਹੀਨਿਆਂ ਤੋਂ ਅਦਾਕਾਰ ਨਾਲ ਗੱਲ ਨਹੀਂ ਕੀਤੀ ਪਰ ਹੁਣ ਉਹ ਉਸ ਦੀ ਹਾਲਤ ਦੇਖ ਕੇ ਬਹੁਤ ਚਿੰਤਤ ਹੈ। ਉਸ ਨੇ ਇਹ ਵੀ ਕਿਹਾ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਹੋਰ ਕਲਾਕਾਰਾਂ ਨੇ ਵੀ ਉਸ ਦੇ ਵਿੱਤੀ ਮਾਮਲਿਆਂ 'ਚ ਉਸ ਦੀ ਬਿਲਕੁਲ ਵੀ ਮਦਦ ਨਹੀਂ ਕੀਤੀ। ਉਸ ਨੇ ਕਿਹਾ, "ਉਹ ਇੱਕ ਅਧਿਆਤਮਿਕ ਵਿਅਕਤੀ ਹੈ ਅਤੇ ਗੁਰੂ ਦੀ ਭਗਤੀ 'ਚ ਵਿਸ਼ਵਾਸ ਰੱਖਦਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।