ਤੇਜਸਵੀ ਪ੍ਰਕਾਸ਼ ਆਪਣੇ ਸ਼ੋਅ ''ਸੈਲੇਬ੍ਰਿਟੀ ਮਾਸਟਰ ਸ਼ੈੱਫ'' ਦੀ ਸ਼ੂਟਿੰਗ ਦੌਰਾਨ ਹੋਈ ਜ਼ਖਮੀ

Friday, Jan 03, 2025 - 10:44 AM (IST)

ਤੇਜਸਵੀ ਪ੍ਰਕਾਸ਼ ਆਪਣੇ ਸ਼ੋਅ ''ਸੈਲੇਬ੍ਰਿਟੀ ਮਾਸਟਰ ਸ਼ੈੱਫ'' ਦੀ ਸ਼ੂਟਿੰਗ ਦੌਰਾਨ ਹੋਈ ਜ਼ਖਮੀ

ਨਵੀਂ ਦਿੱਲੀ- ਟੀ.ਵੀ. ਅਦਾਕਾਰਾ ਤੇਜਸਵੀ ਪ੍ਰਕਾਸ਼ ਆਪਣੇ ਆਉਣ ਵਾਲੇ ਸ਼ੋਅ ਸੈਲੇਬ੍ਰਿਟੀ ਮਾਸਟਰ ਸ਼ੈੱਫ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਅਦਾਕਾਰਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਤਸਵੀਰ ਪੋਸਟ ਕੀਤੀ ਜਿਸ ਵਿਚ ਉਸ ਦੇ ਹੱਥ 'ਤੇ ਸੜਨ ਦਾ ਨਿਸ਼ਾਨ ਹੈ। ਤਸਵੀਰ ਸ਼ੇਅਰ ਕਰਦੇ ਹੋਏ ਉਸਨੇ ਲਿਖਿਆ, "ਸ਼ੋਅ ਮਸਟ ਗੋ ਆਨ।"

ਇਹ ਵੀ ਪੜ੍ਹੋ-ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਬਿੱਗ ਬੌਸ 15 'ਚ ਆਈ ਸੀ ਨਜ਼ਰ
ਜ਼ਿਕਰਯੋਗ ਹੈ ਕਿ ਤੇਜਸਵੀ ਸ਼ੋਅ 'ਨਾਗਿਨ 6' 'ਚ ਆਪਣੇ ਸਫਲ ਪ੍ਰਦਰਸ਼ਨ ਤੋਂ ਬਾਅਦ ਕੁਝ ਸਮੇਂ ਬਾਅਦ ਟੈਲੀਵਿਜ਼ਨ 'ਤੇ ਵਾਪਸੀ ਦੀ ਤਿਆਰੀ ਕਰ ਰਹੀ ਹੈ। ਅਦਾਕਾਰਾ ਸ਼ੋਅ 'ਸਵਰਾਗਿਨੀ- ਜੋੜੋ ਰਿਸ਼ਤਿਆਂ ਦੇ ਸੁਰ' 'ਚ ਆਪਣੀ ਭੂਮਿਕਾ ਲਈ ਕਾਫੀ ਮਸ਼ਹੂਰ ਹੈ। ਸਾਲ 2021 ਵਿੱਚ ਉਸ ਨੇ ਰਿਐਲਿਟੀ ਸ਼ੋਅ ਬਿੱਗ ਬੌਸ 15 ਵਿੱਚ ਹਿੱਸਾ ਲਿਆ ਅਤੇ ਵਿਜੇਤਾ ਵਜੋਂ ਉਭਰੀ। ਉਸ ਨੇ 'ਮਨ ਕਸਤੂਰੀ ਰੇ' ਨਾਲ ਮਰਾਠੀ ਫਿਲਮ ਵਿੱਚ ਆਪਣੀ ਸ਼ੁਰੂਆਤ ਕੀਤੀ।

PunjabKesari

Master LaUGhter ChIefs 'ਚ ਆਵੇਗੀ ਨਜ਼ਰ
ਸੈਲੇਬ੍ਰਿਟੀ ਮਾਸਟਰ ਸ਼ੈੱਫ ਇੱਕ ਰਸੋਈ-ਆਧਾਰਿਤ ਰਿਐਲਿਟੀ ਸ਼ੋਅ ਹੈ। ਦੀਪਿਕਾ ਕੱਕੜ ਇਬਰਾਹਿਮ, ਗੌਰਵ ਖੰਨਾ, ਨਿੱਕੀ ਤੰਬੋਲੀ, ਰਾਜੀਵ ਅਦਤੀਆ ਅਤੇ ਕਈ ਹੋਰ ਮਸ਼ਹੂਰ ਹਸਤੀਆਂ ਇਸ ਸ਼ੋਅ ਵਿੱਚ ਤੇਜਸਵੀ ਦੇ ਨਾਲ ਸ਼ਾਮਲ ਹੋਣਗੀਆਂ। ਮੇਕਰਸ ਸ਼ੋਅ ਦੇ ਪ੍ਰੋਮੋਜ਼ ਨੂੰ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਰਿਲੀਜ਼ ਕਰ ਚੁੱਕੇ ਹਨ। ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਨੂੰ ਕੁਕਿੰਗ-ਅਧਾਰਤ ਰਿਐਲਿਟੀ ਸ਼ੋਅ ਸੇਲਿਬ੍ਰਿਟੀ ਮਾਸਟਰ ਸ਼ੈੱਫ ਦੇ ਮੇਜ਼ਬਾਨ ਵਜੋਂ ਸ਼ਾਮਲ ਕੀਤਾ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News