ਮੁਸ਼ਕਿਲ ''ਚ ਮਸ਼ਹੂਰ ਅਦਾਕਾਰਾ, ਭਰਜਾਈ ਨੇ ਪਰਿਵਾਰ ਖਿਲਾਫ ਦਰਜ ਕਰਵਾਈ FIR

Tuesday, Jan 07, 2025 - 10:08 AM (IST)

ਮੁਸ਼ਕਿਲ ''ਚ ਮਸ਼ਹੂਰ ਅਦਾਕਾਰਾ, ਭਰਜਾਈ ਨੇ ਪਰਿਵਾਰ ਖਿਲਾਫ ਦਰਜ ਕਰਵਾਈ FIR

ਐਂਟਰਟੇਨਮੈਂਟ ਡੈਸਕ- 'ਮਾਤਾ ਕੀ ਚੌਂਕੀ' ਵਰਗੇ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੰਸਿਕਾ ਮੋਟਵਾਨੀ ਦੀ ਭਾਬੀ ਅਤੇ ਟੀਵੀ ਅਦਾਕਾਰਾ ਮੁਸਕਾਨ ਨੈਨਸੀ ਜੇਮਸ ਨੇ ਪਰਿਵਾਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ। ਖਬਰਾਂ ਦੀ ਮੰਨੀਏ ਤਾਂ ਹੰਸਿਕਾ ਦੀ ਭਾਬੀ ਨੇ ਪਤੀ ਪ੍ਰਸ਼ਾਂਤ ਮੋਟਵਾਨੀ, ਸੱਸ ਮੋਨਾ ਮੋਟਵਾਨੀ ਅਤੇ ਨਨਾਣ ਹੰਸਿਕਾ ਮੋਟਵਾਨੀ ਦੇ ਖਿਲਾਫ ਪੁਲਸ ਕੋਲ ਇਹ ਐੱਫ.ਆਈ.ਆਰ. ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਹੈ। ਅਭਿਨੇਤਰੀ ਨੇ ਜਾਇਦਾਦ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਪਰਿਵਾਰ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ- ਅਦਾਕਾਰਾ ਰਿਮੀ ਸੇਨ ਨੇ ਕੀਤੇ ਬਾਬਾ ਮਹਾਕਾਲ ਦੇ ਦਰਸ਼ਨ
18 ਦਸੰਬਰ ਨੂੰ ਦਰਜ ਕਰਵਾਈ FIR
ਮੀਡੀਆ ਰਿਪੋਰਟਾਂ ਮੁਤਾਬਕ ਟੀ.ਵੀ. ਅਦਾਕਾਰਾ ਨੈਨਸੀ ਨੇ ਪਿਛਲੇ ਸਾਲ 18 ਦਸੰਬਰ ਨੂੰ ਮੁੰਬਈ ਦੇ ਅੰਬੋਲੀ ਪੁਲਸ ਸਟੇਸ਼ਨ 'ਚ ਧਾਰਾ 498-ਏ, 323, 504, 506 ਅਤੇ 34 ਤਹਿਤ ਪੁਲਸ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ 'ਚ ਅਭਿਨੇਤਰੀ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਸੱਸ ਅਤੇ ਨਨਾਣ ਉਸ ਦੇ ਵਿਆਹੁਤਾ ਜੀਵਨ 'ਚ ਦਖਲਅੰਦਾਜ਼ੀ ਕਰਦੇ ਹਨ। ਜਿਸ ਕਾਰਨ ਉਸ ਦੇ ਅਤੇ ਉਸ ਦੇ ਪਤੀ ਦੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਪਤੀ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਹੈ। ਇਹ ਵੀ ਕਿਹਾ ਕਿ ਉਹ ਬੇਲਸ ਪਾਲਸੀ ਤੋਂ ਪੀੜਤ ਹੈ, ਜਿਸ ਕਾਰਨ ਚਿਹਰੇ ਦੇ ਇੱਕ ਪਾਸੇ ਦੀਆਂ ਮਾਸਪੇਸ਼ੀਆਂ ਵਿੱਚ ਅਸਥਾਈ ਤੌਰ 'ਤੇ ਕਮਜ਼ੋਰੀ ਜਾਂ ਅਧਰੰਗ ਵਰਗੀ ਸਥਿਤੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ- ਡੇਂਗੂ ਤੋਂ ਬਾਅਦ ਅਜਿਹੀ ਹੋ ਗਈ ਹੈ ਟਾਈਗਰ ਸ਼ਰਾਫ ਦੀ ਹਾਲਤ
ਮਹਿੰਗੇ ਤੋਹਫ਼ੇ ਮੰਗ ਰਹੇ ਸਨ
ਇਸ ਦੇ ਨਾਲ ਹੀ ਦੋਸ਼ ਲਾਇਆ ਗਿਆ ਕਿ ਇਹ ਤਿੰਨੋਂ ਉਸ ਤੋਂ ਮਹਿੰਗੇ ਤੋਹਫ਼ਿਆਂ ਦੀ ਮੰਗ ਕਰ ਰਹੇ ਸਨ। ਜਦੋਂਕਿ ਇਸ ਖਬਰ ਨੂੰ ਲੈ ਕੇ ETimes ਨੇ ਅਭਿਨੇਤਰੀ ਨਾਲ ਗੱਲ ਕੀਤੀ ਤਾਂ ਉਸਨੇ FIR ਦੀ ਪੁਸ਼ਟੀ ਕੀਤੀ। ਅਦਾਕਾਰਾ ਨੇ ਕਿਹਾ ਕਿ ਮੈਂ ਕਾਨੂੰਨੀ ਕਾਰਵਾਈ ਕੀਤੀ ਹੈ। ਫਿਲਹਾਲ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ।

ਇਹ ਵੀ ਪੜ੍ਹੋ- 'ਪੁਸ਼ਪਾ 2' ਨੇ ਰਚਿਆ ਇਤਿਹਾਸ, 30 ਸਾਲਾਂ ਦੇ ਇਸ ਰਿਕਾਰਡ 'ਚ ਜੁੜਿਆ ਨਾਂ
2022 ਵਿੱਚ ਕੀਤੀ ਸੀ ਵਿਆਹ 
ਮੁਸਕਾਨ ਨੇ ਸਾਲ 2022 ਵਿੱਚ ਹੰਸਕਾ ਮੋਟਵਾਨੀ ਦੇ ਭਰਾ ਪ੍ਰਸ਼ਾਂਤ ਨਾਲ ਵਿਆਹ ਕੀਤਾ ਸੀ। ਫਿਲਹਾਲ ਦੋਵੇਂ 2 ਸਾਲ ਤੋਂ ਅਲੱਗ ਰਹਿ ਰਹੇ ਹਨ। ਫਿਲਹਾਲ ਇਸ ਮਾਮਲੇ 'ਤੇ ਨਾ ਤਾਂ ਅਦਾਕਾਰਾ ਦੇ ਪਤੀ ਅਤੇ ਨਾ ਹੀ ਹੰਸਿਕਾ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਮੁਸਕਾਨ ਨੈਨਸੀ ਜੇਮਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਥੋਡੀ ਖੁਸ਼ੀ ਥੋਡਾ ਗਮ' ਨਾਲ ਕੀਤੀ ਸੀ। ਹਾਲਾਂਕਿ, ਉਸਨੇ ਟੀਵੀ ਸ਼ੋਅ 'ਮਾਤਾ ਕੀ ਚੌਕੀ' ਤੋਂ ਪ੍ਰਸਿੱਧੀ ਹਾਸਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News