ਪੰਜਾਬ ਰਿਹਾ ਬੰਦ ਤੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਦਾ ਵੱਡਾ ਬਿਆਨ, ਜਾਣੋ ਦੇਸ਼ ਵਿਦੇਸ਼ ਦੀਆਂ ਟੌਪ 10 ਖਬਰਾਂ
Monday, Dec 30, 2024 - 06:47 PM (IST)
ਜਲੰਧਰ : ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੌਰਾਨ ਅੱਜ ਪੂਰਾ ਪੰਜਾਬ ਬੰਦ ਰਿਹਾ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਇਸ ਦੌਰਾਨ ਕਿਸਾਨਾਂ ਵੱਲੋਂ ਸਾਰੇ ਸਕੂਲ, ਕਾਲਜ, ਦਫ਼ਤਰ ਅਤੇ ਹਰ ਤਰ੍ਹਾਂ ਦੇ ਅਦਾਰੇ ਇਥੋਂ ਤੱਕ ਕਿ ਸੜਕੀ ਅਤੇ ਰੇਲ ਆਵਾਜਾਈ ਵੀ ਠੱਪ ਰਹੀ। ਐੱਮ.ਐੱਸ.ਪੀ. ਗਾਰੰਟੀ ਸਣੇ ਕਿਸਾਨੀ ਮੰਗਾਂ 'ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਮੱਦੇਨਜ਼ਰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੌਰਾਨ ਕਿਸਾਨ ਆਗੂਆਂ ਵੱਲੋਂ ਸੂਬੇ ਭਰ ਦੇ ਲੋਕਾਂ ਨੂੰ ਬੰਦ 'ਚ ਸਮਰਥਨ ਦੇਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਬੰਦ ਨੂੰ ਸਫਲ ਕਰਾਰ ਦਿੱਤਾ। ਇਸ ਸੰਬੰਧੀ ਲਾਈਵ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਧੇਰ ਨੇ ਕਿਹਾ ਕਿ ਪੰਜਾਬ ਬੰਦ ਦਾ ਸਮਰਥਣ ਦੇਣ ਲਈ ਉਹ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਕਿਤਿਓਂ ਵੀ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ। ਕਿਤੇ ਵੀ ਕੋਈ ਦੁਕਾਨ ਜ਼ਬਰਦਸਤੀ ਬੰਦ ਕਰਵਾਉਣ ਦੀ ਲੋੜ ਨਹੀਂ ਪਈ ਹੈ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
'ਲਾਕਡਾਊਨ' ਹੋਇਆ ਪੰਜਾਬ, ਦੁਕਾਨਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ਸਭ ਕੁਝ ਬੰਦ
ਜਲੰਧਰ : ਪੰਜਾਬ ਵਿਚ ਅੱਜ ਇਕ ਵਾਰ ਫਿਰ ਤੋਂ ਲਾਕਡਾਊਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੌਰਾਨ ਅੱਜ ਪੂਰਾ ਪੰਜਾਬ ਲਾਕਡਾਊਨ ਹੋ ਗਿਆ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਸਾਰੇ ਸਕੂਲ, ਕਾਲਜ, ਦਫ਼ਤਰ ਅਤੇ ਹਰ ਤਰ੍ਹਾਂ ਦੇ ਅਦਾਰੇ ਇਥੋਂ ਤੱਕ ਕਿ ਸੜਕੀ ਅਤੇ ਰੇਲ ਆਵਾਜਾਈ ਵੀ ਠੱਪ ਕੀਤੀ ਗਈ ਹੈ। ਐੱਮ. ਐੱਸ.ਪੀ. ਗਾਰੰਟੀ ਸਣੇ ਕਿਸਾਨੀ ਮੰਗਾਂ 'ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਮੱਦੇਨਜ਼ਰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੌਰਾਨ ਕਿਸਾਨ ਆਗੂਆਂ ਵੱਲੋਂ ਸੂਬੇ ਭਰ ਦੇ ਲੋਕਾਂ ਨੂੰ ਬੰਦ 'ਚ ਸਮਰਥਨ ਦੇਣ ਦੀ ਅਪੀਲ ਕੀਤੀ ਗਈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਬੰਦ ਨੂੰ ਲੈ ਕੇ ਕਿਸਾਨ ਆਗੂ ਸਰਵਣ ਪੰਧੇਰ ਦਾ ਵੱਡਾ ਬਿਆਨ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਬੰਦ ਨੂੰ ਸਫਲ ਕਰਾਰ ਦਿੱਤਾ ਹੈ। ਇਸ ਸੰਬੰਧੀ ਲਾਈੲ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਧੇਰ ਨੇ ਕਿਹਾ ਕਿ ਪੰਜਾਬ ਬੰਦ ਦਾ ਸਮਰਥਣ ਦੇਣ ਲਈ ਉਹ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਕਿਤਿਓਂ ਵੀ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ। ਕਿਤੇ ਵੀ ਕੋਈ ਦੁਕਾਨ ਜ਼ਬਰਦਸਤੀ ਬੰਦ ਕਰਵਾਉਣ ਦੀ ਲੋੜ ਨਹੀਂ ਪਈ ਹੈ। ਲਿਹਾਜ਼ਾ ਉਹ ਪੰਜਾਬੀਆਂ ਨੂੰ ਸਿੱਜਦਾ ਕਰਦੇ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਵੱਡੀ ਖ਼ਬਰ : ਪੰਜਾਬ ਦੇ ਸਕੂਲਾਂ ਵਿਚ ਵੱਧਣਗੀਆਂ ਛੁੱਟੀਆਂ! ਲਿਆ ਜਾ ਸਕਦੈ ਵੱਡਾ ਫ਼ੈਸਲਾ
ਇਕ ਪਾਸੇ ਜਿੱਥੇ ਪੰਜਾਬ ਦੇ ਸਕੂਲਾਂ ਵਿਚ ਸਰਦੀਆਂ ਦੀ ਛੁੱਟੀਆਂ ਚੱਲ ਰਹੀ ਹਨ, ਉਥੇ ਹੀ ਪੰਜਾਬ 'ਚ ਲਗਾਤਾਰ ਠੰਡ ਵੀ ਜ਼ੋਰ ਫੜ ਰਹੀ ਹੈ। ਇਸ ਦਰਮਿਆਨ ਕਿਆਸ ਲਗਾਏ ਜਾ ਰਹੇ ਹਨ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਵੱਧ ਸਕਦੀਆਂ ਹਨ। ਦੱਸਣਯੋਗ ਹੈ ਕਿ ਸੂਬੇ ਦੇ ਸਕੂਲਾਂ 'ਚ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਵਾਧਾ ਕਿੰਨੇ ਦਿਨਾਂ ਦਾ ਹੋਵੇਗਾ ਇਸ ਬਾਰੇ ਫਿਲਹਾਲ ਅਜੇ ਤਕ ਕੋਈ ਅਪਡੇਟ ਨਹੀਂ ਆਈ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਮਿਲੀ ਵੱਡੀ ਸਹੂਲਤ, ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਸੂਬਾ ਵਾਸੀਆਂ ਨੂੰ ਘਰ ਬੈਠਿਆਂ ਸੁਖਾਲੀਆਂ ਤੇ ਪਾਰਦਰਸ਼ੀ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ 'ਤੇ ਚੱਲਦਿਆਂ ਮਾਲ ਵਿਭਾਗ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ। ਇਸ ਤਹਿਤ ਰਜਿਸਟਰੀਆਂ ਲਈ ਆਨਲਾਈਨ ਅਤੇ ਡਾਕੂਮੈਂਟੇਸ਼ਨ ਨੂੰ ਸਫ਼ਲਤਾ ਪੂਰਵਕ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ। ਸਾਲ 2024 'ਚ ਮਾਲ ਵਿਭਾਗ ਵੱਲੋਂ ਵੱਡੇ ਸੁਧਾਰ ਕੀਤੇ ਗਏ, ਜਿਸ ਨਾਲ ਲੋਕਾਂ ਦੀ ਤਹਿਸੀਲਾਂ ਅਤੇ ਦਫ਼ਤਰਾਂ 'ਚ ਖੱਜਲ-ਖੁਆਰੀ ਖ਼ਤਮ ਹੋਈ। ਇਸ ਤੋਂ ਇਲਾਵਾ ਐੱਨ. ਓ. ਸੀ. ਤੋਂ ਬਿਨਾਂ ਰਜਿਸਟਰੀਆਂ ਦੀ ਪ੍ਰਵਾਨਗੀ ਦੇ ਫ਼ੈਸਲੇ ਦਾ ਵੀ ਦਸੰਬਰ ਮਹੀਨੇ ਤੋਂ ਲੋਕ ਫ਼ਾਇਦਾ ਚੁੱਕ ਰਹੇ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਅੰਮ੍ਰਿਤਸਰ ਤੋਂ ਪੰਜਾਬ ਬੰਦ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅੱਜ ਤੜਕੇ ਸਵੇਰੇ 7 ਵਜੇ ਦੇ ਕਰੀਬ ਇਕ ਵਿਅਕਤੀ ਸੈਰ ਕਰਨ ਲਈ ਨਿਕਲਿਆ ਸੀ ਜਿਸ ਨੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸੀ ਬਲਾਕ 'ਚ ਕੂੜੇ ਦੇ ਢੇਰ 'ਤੇ ਗੁਰਬਾਣੀ ਦੀਆਂ 10 ਸੈਂਚੀਆਂ ਸੁੱਟੀਆਂ ਹੋਈਆਂ ਵੇਖੀਆਂ। ਇਸ ਦੌਰਾਨ ਵਿਅਕਤੀ ਨੇ ਆਲੇ-ਦੁਆਲੇ ਲੋਕਾਂ ਨੂੰ ਸੂਚਨਾ ਦਿੱਤੀ ਕਿ ਕੁੜੇ ਦੇ ਢੇਰ 'ਤੇ ਗੁਰਬਾਣੀ ਦੀਆਂ 10 ਸੈਂਚੀਆਂ ਕੇ ਬੇਅਦਬੀ ਕੀਤੀ ਗਈ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਗ੍ਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18 ਹਜ਼ਾਰ ਰੁਪਏ, 'ਆਪ' ਦਾ ਵੱਡਾ ਐਲਾਨ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਇਕ ਹੋਰ ਯੋਜਨਾ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਮੰਦਰ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਲਈ 'ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ' ਦਾ ਐਲਾਨ ਕੀਤਾ ਹੈ। ਕੇਜਰੀਵਾਲ ਮੁਤਾਬਕ ਇਸ ਯੋਜਨਾ ਤਹਿਤ ਦਿੱਲੀ ਵਿਚ ਆਮ ਆਦਮੀ ਪਾਰਟੀ (ਆਪ) ਦੇ ਮੁੜ ਸੱਤਾ 'ਚ ਆਉਣ 'ਤੇ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਹਰ ਮਹੀਨੇ 18 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਇਸ ਲਈ ਕੱਲ ਯਾਨੀ ਕਿ ਮੰਗਲਵਾਰ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮੰਗਲਵਾਰ ਨੂੰ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਦਾ ਦੌਰਾ ਕਰਨਗੇ ਅਤੇ ਉਥੇ ਪੁਜਾਰੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਮੁਆਇਨਾ ਕਰਨਗੇ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਅਮਰੀਕਾ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਦੱਖਣੀ ਅਮਰੀਕਾ 'ਚ ਹਫਤੇ ਦੇ ਅੰਤ 'ਚ ਇੱਕ ਸ਼ਕਤੀਸ਼ਾਲੀ ਤੂਫਾਨ ਦੀ ਲਪੇਟ 'ਚ ਆਉਣ ਨਾਲ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਵੈਦਰ ਸਰਵਿਸ ਦੇ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੌਸਮ ਵਿਗਿਆਨੀ ਬ੍ਰਾਇਨ ਹਰਲੇ ਨੇ ਕਿਹਾ ਕਿ ਟੈਕਸਾਸ, ਲੁਈਸਿਆਨਾ, ਮਿਸੀਸਿਪੀ, ਅਲਾਬਾਮਾ ਅਤੇ ਜਾਰਜੀਆ ਵਿੱਚ ਤੂਫਾਨ ਦੇ ਨੁਕਸਾਨ ਦੀਆਂ ਘੱਟੋ-ਘੱਟ 45 ਰਿਪੋਰਟਾਂ ਹਨ। ਉਨ੍ਹਾਂ ਦੱਸਿਆ ਕਿ ਟੀਮਾਂ ਨੁਕਸਾਨ ਦਾ ਸਰਵੇ ਕਰਨਗੀਆਂ। ਵਿਅਸਤ ਛੁੱਟੀਆਂ ਦੇ ਮੌਸਮ ਦੌਰਾਨ ਆਏ ਤੂਫਾਨ ਨੇ ਕੁਝ ਸੜਕਾਂ 'ਤੇ ਖਤਰਨਾਕ ਸਥਿਤੀਆਂ ਪੈਦਾ ਕੀਤੀਆਂ ਅਤੇ ਅਮਰੀਕਾ ਦੇ ਕੁਝ ਵਿਅਸਤ ਹਵਾਈ ਅੱਡਿਆਂ 'ਤੇ ਉਡਾਣਾਂ ਦੇਰੀ ਜਾਂ ਰੱਦ ਹੋਣ ਦਾ ਕਾਰਨ ਬਣੀਆਂ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਹਰਸ਼ਿਕਾ ਨੇ ਜਿੱਤਿਆ 'ਬਾਲੀਵੁੱਡ ਮਿਸ ਇੰਡੀਆ' ਦਾ ਖ਼ਿਤਾਬ , ਅਦਾਕਾਰਾ ਪ੍ਰੀਤੀ ਝਿੰਗਿਆਨੀ ਨੇ ਪਹਿਨਾਇਆ ਤਾਜ
ਗਲਗੋਟੀਆ ਯੂਨੀਵਰਸਿਟੀ ਦੀ ਵਿਦਿਆਰਥਣ ਹਰਸ਼ਿਕਾ ਇਸ ਸਮੇਂ ਸੁਰਖੀਆਂ 'ਚ ਹੈ। ਹਰਸ਼ਿਕਾ ਨੇ 'ਬਾਲੀਵੁੱਡ ਮਿਸ ਇੰਡੀਆ ਕੰਟੈਸਟ' ਦਾ ਖਿਤਾਬ ਜਿੱਤ ਕੇ ਯੂਨੀਵਰਸਿਟੀ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਬਾਲੀਵੁੱਡ ਅਦਾਕਾਰਾ ਪ੍ਰੀਤੀ ਝਿਨਿਆਨੀ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਤਾਜ ਪਹਿਨਾਇਆ। ਇਸ ਦੌਰਾਨ ਹਰਸ਼ਿਕਾ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹੁਣ ਇਸ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀਆਂ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
31 ਦਸੰਬਰ ਤੱਕ ਇਨਕਮ ਟੈਕਸ ਰਿਟਰਨ ’ਚ ਮੁਫਤ ਸੋਧ ਦਾ ਮੌਕਾ
ਵਿੱਤੀ ਸਾਲ 2023-24 ਲਈ ਸਮੇਂ ਸਿਰ ਆਪਣੀ ਇਨਕਮ ਟੈਕਸ ਰਿਟਰਨ ਭਰਨ ਵਾਲੇ ਟੈਕਸਦਾਤਾਵਾਂ ਲਈ ਇਕ ਮਹੱਤਵਪੂਰਨ ਮੌਕਾ ਉਪਲੱਬਧ ਹੈ। ਜੇਕਰ ਰਿਟਰਨ ਭਰਦੇ ਸਮੇਂ ਕੋਈ ਗਲਤੀ ਹੁੰਦੀ ਹੈ ਜਾਂ ਆਮਦਨ ਘੱਟ ਜਾਂ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਉਹ 31 ਦਸੰਬਰ ਤੱਕ ਇਸ ਨੂੰ ਪੂਰੀ ਤਰ੍ਹਾਂ ਮੁਫਤ ’ਚ ਸੋਧ ਸਕਦੇ ਹਨ। ਇਸ ਸੋਧ ਪ੍ਰਕਿਰਿਆ ਲਈ ਕੋਈ ਲੇਟ ਫੀਸ ਨਹੀਂ ਲਈ ਜਾਵੇਗੀ। ਇਹ ਜਾਣਕਾਰੀ ਸੀਨੀਅਰ ਇਨਕਮ ਟੈਕਸ ਐਡਵੋਕੇਟ ਜੀਵਨ ਮੋਦੀ ਨੇ ਦਿੱਤੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਆਸਟ੍ਰੇਲੀਆ ਨੇ ਭਾਰਤ ਖਿਲਾਫ ਚੌਥਾ ਟੈਸਟ ਮੈਚ 184 ਦੌੜਾਂ ਨਾਲ ਜਿੱਤਿਆ, ਸੀਰੀਜ਼ 'ਚ ਬਣਾਈ ਬੜ੍ਹਤ
ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ ਸੀਰੀਜ਼ ਦੇ ਚੌਥੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਆਸਟ੍ਰੇਲੀਆ ਨੇ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ ਹੈ। ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ ਸਟੀਵ ਸਮਿਥ ਦੀਆਂ 140 ਦੌੜਾਂ, ਲਾਬੁਸ਼ੇਨ ਦੀਆਂ 72 ਦੌੜਾਂ, ਸੈਮ ਕੋਂਟਾਸ ਦੀਆਂ 60 ਦੌੜਾਂ, ਉਸਮਾਨ ਖਵਾਜਾ ਦੀਆਂ 57 ਦੌੜਾਂ ਤੇ ਪੈਟ ਕਮਿੰਸ ਦੀਆਂ 49 ਦੌੜਾਂ ਦੀ ਬਦੌਲਤ 474 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਵਲੋਂ ਬੁਮਰਾਹ ਨੇ 4 ਵਿਕਟਾਂ ਲਈਆਂ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।