ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕਰੀਬੀ ਦਾ ਹੋਇਆ ਦਿਹਾਂਤ
Thursday, Jan 02, 2025 - 02:35 PM (IST)
ਮੁੰਬਈ- ਟੀ.ਵੀ. ਦੀ ਇਸ਼ਿਤਾ ਮਾਂ ਯਾਨੀ ਦਿਵਿਆਂਕਾ ਤ੍ਰਿਪਾਠੀ ਦੇ ਘਰ ਤੋਂ ਬੁਰੀ ਖ਼ਬਰ ਆ ਰਹੀ ਹੈ। ਉਨ੍ਹਾਂ ਦੇ ਕਰੀਬੀ ਦਾ ਦਿਹਾਂਤ ਹੋ ਗਿਆ ਹੈ। ਨਵੇਂ ਸਾਲ ਦੇ ਜਸ਼ਨਾਂ ਵਿਚਕਾਰ ਸੋਗ ਹੈ। ਅਦਾਕਾਰਾ ਇਸ ਪਰਿਵਾਰਕ ਮੈਂਬਰ ਦੀ ਮੌਤ ਤੋਂ ਦੁਖੀ ਹੈ। ਦੱਸ ਦੇਈਏ ਕਿ ਦਿਵਿਆਂਕਾ ਤ੍ਰਿਪਾਠੀ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਜਾਣ ਨਾਲ ਅਦਾਕਾਰਾ ਬੇਹੱਦ ਦੁਖੀ ਹੈ। ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਨਾਨੀ ਦੇ ਦਿਹਾਂਤ ਦੀ ਜਾਣਕਾਰੀ ਦੇ ਕੇ ਦੁੱਖ ਪ੍ਰਗਟ ਕੀਤਾ ਹੈ।
ਨਾਨੀ ਦਾ ਹੋਇਆ ਦਿਹਾਂਤ
ਦਿਵਿਆਂਕਾ ਤ੍ਰਿਪਾਠੀ ਦੀ ਪੋਸਟ 'ਤੇ ਫੈਨਜ਼ ਕੁਮੈਂਟ ਕਰ ਰਹੇ ਹਨ। ਜਿੱਥੇ ਇੱਕ ਪਾਸੇ ਪੂਰੀ ਇੰਡਸਟਰੀ ਨਵੇਂ ਸਾਲ ਦੇ ਜਸ਼ਨ ਦੀਆਂ ਤਸਵੀਰਾਂ ਅਪਲੋਡ ਕਰਦੀ ਨਜ਼ਰ ਆ ਰਹੀ ਸੀ, ਉੱਥੇ ਹੀ ਦੂਜੇ ਪਾਸੇ ਦਿਵਿਆਂਕਾ ਲਈ ਇਹ ਨਵਾਂ ਸਾਲ ਉਦਾਸੀ ਭਰਿਆ ਰਿਹਾ। ਅਦਾਕਾਰਾ ਨੇ ਆਪਣੀ ਨਾਨੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ 'ਚ ਉਹ ਅਤੇ ਉਨ੍ਹਾਂ ਦੀ ਨਾਨੀ ਦੋਵੇਂ ਕੈਮਰੇ ਅੱਗੇ ਹੱਸਦੇ ਹੋਏ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ- ਅਸੀਂ ਤੁਹਾਨੂੰ ਬਹੁਤ ਮਿਸ ਕਰਾਂਗੇ ਨਾਨੀ।
ਇਹ ਵੀ ਪੜ੍ਹੋ- ਗਾਇਕ ਅਰਮਾਨ ਮਲਿਕ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ
ਫੈਨਜ਼ ਅਦਾਕਾਰਾ ਦੀ ਨਾਨੀ ਨੂੰ ਦੇ ਰਹੇ ਹਨ ਸ਼ਰਧਾਂਜਲੀ
ਇਸ ਪੋਸਟ ਦੇ ਬਾਅਦ ਤੋਂ ਹੀ ਫੈਨਜ਼ ਅਦਾਕਾਰਾ ਨਾਲ ਆਪਣਾ ਦੁੱਖ ਸਾਂਝਾ ਕਰ ਰਹੇ ਹਨ। ਫੈਨਜ਼ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਨਾਨੀ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।