ਭਰਾ ਫੈਸਲ ਨੂੰ ਆਮਿਰ ਖ਼ਾਨ ਨੇ ਕਰ ਦਿੱਤਾ ਸੀ ਘਰ ’ਚ ਕੈਦ, ਇੰਟਰਵਿਊ ਦੌਰਾਨ ਕੀਤੇ ਹੈਰਾਨੀਜਨਕ ਖ਼ੁਲਾਸੇ

Wednesday, Sep 21, 2022 - 11:36 AM (IST)

ਭਰਾ ਫੈਸਲ ਨੂੰ ਆਮਿਰ ਖ਼ਾਨ ਨੇ ਕਰ ਦਿੱਤਾ ਸੀ ਘਰ ’ਚ ਕੈਦ, ਇੰਟਰਵਿਊ ਦੌਰਾਨ ਕੀਤੇ ਹੈਰਾਨੀਜਨਕ ਖ਼ੁਲਾਸੇ

ਮੁੰਬਈ (ਬਿਊਰੋ)– ਆਮਿਰ ਖ਼ਾਨ ਦੇ ਭਰਾ ਫੈਸਲ ਖ਼ਾਨ ਹਮੇਸ਼ਾ ਚਰਚਾ ਤੋਂ ਦੂਰ ਰਹੇ ਪਰ ਇਸ ਵਾਰ ਆਏ ਦਿਨ ਉਹ ਨਵੇਂ-ਨਵੇਂ ਖ਼ੁਲਾਸੇ ਕਰ ਰਹੇ ਹਨ, ਉਹ ਵੀ ਆਪਣੇ ਭਰਾ ਆਮਿਰ ਖ਼ਾਨ ਦੇ ਬਾਰੇ ’ਚ। ਫੈਸਲ ਨੇ ਦੱਸਿਆ ਕਿ ਕਿਵੇਂ ਆਮਿਰ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ। ਆਮਿਰ ਤੇ ਫੈਸਲ ਵਿਚਾਲੇ ਚੀਜ਼ਾਂ ਹਮੇਸ਼ਾ ਚੰਗੀਆਂ ਨਹੀਂ ਰਹੀਆਂ ਹਨ। ਭਰਾ ਹੋਣ ਦੇ ਬਾਵਜੂਦ ਫੈਸਲ ਨੇ ਆਮਿਰ ਖ਼ਿਲਾਫ਼ ਕੁਝ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ ਤੇ ਉਨ੍ਹਾਂ ਵਿਚਾਲੇ ਮਤਭੇਦਾਂ ਬਾਰੇ ਪੁਰਾਣੀਆਂ ਘਟਨਾਵਾਂ ਨੂੰ ਸਾਂਝਾ ਕੀਤਾ ਹੈ।

ਫੈਸਲ ਨੇ ਇਹ ਖ਼ੁਲਾਸਾ ‘ਬਿੱਗ ਬੌਸ’ ਦੇ ਘਰ ’ਚ ਜਾਣ ਵਾਲੇ ਸਵਾਲ ਦੇ ਜਵਾਬ ’ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮੁੜ ਕੈਦ ’ਚ ਨਹੀਂ ਰਹਿਣਾ ਚਾਹੁੰਦੇ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਹੋਇਆ ਦਿਹਾਂਤ, ਦਿੱਲੀ 'ਚ ਲਏ ਆਖ਼ਰੀ ਸਾਹ

ਫੈਸਲ ਨੇ ਕਿਹਾ, ‘‘ਕੈਦ ਹੋਣ ’ਚ ਮਜ਼ਾ ਨਹੀਂ ਹੈ। ਮੈਨੂੰ ਇਕ ਵਾਰ ਆਮਿਰ ਦੇ ਘਰ ’ਚ ਕੈਦ ਕੀਤਾ ਗਿਆ ਹੈ। ਮੇਰਾ ਮੁੜ ਤੋਂ ਪਿੰਜਰੇ ’ਚ ਬੰਦ ਹੋਣ ਦਾ ਇਰਾਦਾ ਨਹੀਂ ਹੈ। ਮੈਂ ਆਜ਼ਾਦ ਰਹਿਣਾ ਚਾਹੁੰਦਾ ਹਾਂ ਤੇ ਪਾਣੀ ਵਾਂਗ ਵਹਿਣਾ ਚਾਹੁੰਦਾ ਹਾਂ।’’

ਇਸ ਤੋਂ ਇਲਾਵਾ ਫੈਸਲ ਨੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਬਾਰੇ ਵੀ ਗੱਲਬਾਤ ਕੀਤੀ। ਫੈਸਲ ਨੇ ਕਿਹਾ, ‘‘ਮੈਨੂੰ ਲੱਗਾ ਕਿ ਫ਼ਿਲਮ ਕੁਝ ਹਿੱਸਿਆਂ ’ਚ ਚੰਗੀ ਹੈ। ਮੈਨੂੰ ਲੱਗਾ ਕਿ ਆਮਿਰ ਨੂੰ ਇਕ ਬਿਹਤਰ ਸਕ੍ਰਿਪਟ ਚੁਣਨੀ ਚਾਹੀਦੀ ਸੀ। ਖ਼ਾਸ ਕਰਕੇ ਇਸ ਲਈ ਕਿ ਉਹ 4 ਸਾਲਾਂ ਬਾਅਦ ਕੋਈ ਫ਼ਿਲਮ ਲੈ ਕੇ ਆ ਰਹੇ ਸਨ। ਮੈਨੂੰ ਫ਼ਿਲਮ ਕੁਝ ਹਿੱਸਿਆਂ ’ਚ ਪਸੰਦ ਆਈ ਪਰ ਪੂਰੀ ਤਰ੍ਹਾਂ ਨਾਲ ਨਹੀਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News