ਅਰਬਾਜ਼ ਦੇ ਵਿਆਹ ਤੋਂ ਬਾਅਦ ਐਕਸ ਗਰਲਫਰੈਂਡ ਜਾਰਜੀਆ ਦੀ ਵੀਡੀਓ ਵਾਇਰਲ, ਲੋਕਾਂ ਨੇ ਕਿਹਾ– ‘ਬਹੁਤ ਰੋਈ ਹੈ...’

Wednesday, Dec 27, 2023 - 10:45 AM (IST)

ਅਰਬਾਜ਼ ਦੇ ਵਿਆਹ ਤੋਂ ਬਾਅਦ ਐਕਸ ਗਰਲਫਰੈਂਡ ਜਾਰਜੀਆ ਦੀ ਵੀਡੀਓ ਵਾਇਰਲ, ਲੋਕਾਂ ਨੇ ਕਿਹਾ– ‘ਬਹੁਤ ਰੋਈ ਹੈ...’

ਮੁੰਬਈ (ਬਿਊਰੋ)– ਅਰਬਾਜ਼ ਖ਼ਾਨ ਨੇ ਦੂਜਾ ਵਿਆਹ ਕੀਤਾ ਹੈ। ਇਸ ਵਾਰ ਉਨ੍ਹਾਂ ਦੇ ਅਫੇਅਰ ਦੀ ਖ਼ਬਰ ਕਿਸੇ ਨੂੰ ਨਹੀਂ ਮਿਲੀ, ਸਿੱਧੂ ਸ਼ੂਰਾ ਨਾਲ ਵਿਆਹ ਦੀ ਖ਼ਬਰ ਆਈ। ਇਸ ਤੋਂ ਪਹਿਲਾਂ ਉਹ ਜਾਰਜੀਆ ਐਂਡਰਿਆਨੀ ਨਾਲ ਰਿਲੇਸ਼ਨਸ਼ਿਪ ’ਚ ਸੀ। ਹਾਲ ਹੀ ’ਚ ਜਾਰਜੀਆ ਨੇ ਆਪਣੇ ਬ੍ਰੇਕਅੱਪ ਦੀ ਖ਼ਬਰ ਮੀਡੀਆ ਨੂੰ ਦਿੱਤੀ ਹੈ। ਅਰਬਾਜ਼ ਦੇ ਵਿਆਹ ਤੋਂ ਬਾਅਦ ਹੁਣ ਜਾਰਜੀਆ ਦੀ ਇਕ ਵੀਡੀਓ ਵਾਇਰਲ ਹੋਈ ਹੈ। ਇਸ ’ਚ ਹਮੇਸ਼ਾ ਦੀ ਤਰ੍ਹਾਂ ਉਹ ਆਪਣੇ ਕੁੱਤੇ ਨੂੰ ਸੈਰ ਕਰਵਾਉਣ ਲਈ ਨਿਕਲੀ ਪਰ ਲੋਕਾਂ ਨੂੰ ਲੱਗਦਾ ਹੈ ਕਿ ਜਾਰਜੀਆ ਬਹੁਤ ਰੋਈ ਹੈ।

ਇਹ ਖ਼ਬਰ ਵੀ ਪੜ੍ਹੋ : ਦਲੇਰ ਮਹਿੰਦੀ ਨੂੰ ਨਹੀਂ ਪਤਾ ਸੀ ਕੌਣ ਹੈ ‘ਸਿੱਧੂ ਮੂਸੇ ਵਾਲਾ’, ਕਿਹਾ– ‘ਮੌਤ ਦੀ ਖ਼ਬਰ...’

ਲਿਵ-ਇਨ ’ਚ ਰਹਿ ਚੁੱਕੇ ਨੇ ਅਰਬਾਜ਼
ਜਾਰਜੀਆ ਐਂਡਰਿਆਨੀ ਅਕਸਰ ਆਪਣੇ ਕੁੱਤੇ ਨਾਲ ਘੁੰਮਦੀ ਨਜ਼ਰ ਆਉਂਦੀ ਹੈ। ਅਰਬਾਜ਼ ਦੇ ਵਿਆਹ ਤੋਂ ਬਾਅਦ ਜਦੋਂ ਉਸ ਦੀ ਤਾਜ਼ਾ ਵੀਡੀਓ ਆਈ ਤਾਂ ਲੋਕਾਂ ਨੇ ਉਸ ਦੇ ਚਿਹਰੇ ’ਤੇ ਉਦਾਸੀ ਦੇਖੀ। ਦਰਅਸਲ ਮਲਾਇਕਾ ਨਾਲ ਤਲਾਕ ਤੋਂ ਬਾਅਦ ਅਰਬਾਜ਼ ਲੰਬੇ ਸਮੇਂ ਤੋਂ ਜਾਰਜੀਆ ਨਾਲ ਰਿਲੇਸ਼ਨਸ਼ਿਪ ’ਚ ਸਨ। ਦੋਵਾਂ ਨੂੰ ਲਾਕਡਾਊਨ ਦੌਰਾਨ ਇਕੱਠੇ ਰਹਿੰਦੇ ਵੀ ਦੇਖਿਆ ਗਿਆ। ਹੁਣ ਅਰਬਾਜ਼ ਕਿਸੇ ਹੋਰ ਦੇ ਪਤੀ ਬਣ ਗਏ ਹਨ। ਤਾਜ਼ਾ ਵੀਡੀਓ ’ਚ ਜਾਰਜੀਆ ਆਪਣੇ ਕੁੱਤੇ ਦੇ ਨਾਲ ਹੈ ਤੇ ਸ਼ਾਮ ਨੂੰ ਕਾਲੇ ਚਸ਼ਮੇ ਪਹਿਨੀ ਨਜ਼ਰ ਆ ਰਹੀ ਹੈ।

ਇਕੋ ਜਿਹੀਆਂ ਨੇ ਐਕਸ
ਇਸ ’ਤੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਕੁਮੈਂਟ ਕੀਤਾ, ‘‘ਉਹ ਅਰਬਾਜ਼ ਦੇ ਵਿਆਹ ਦੀ ਖ਼ਬਰ ’ਤੇ ਕਾਫੀ ਰੋਈ ਹੈ ਤੇ ਇਸੇ ਲਈ ਉਹ ਸ਼ਾਮ ਨੂੰ ਵੀ ਸਨਗਲਾਸ ਪਹਿਨ ਰਹੀ ਹੈ।’’ ਕੁਝ ਲੋਕਾਂ ਨੇ ਇਸ ਨਾਲ ਸਹਿਮਤੀ ਜਤਾਈ ਹੈ। ਇਕ ਹੋਰ ਵਿਅਕਤੀ ਨੇ ਲਿਖਿਆ, ‘‘ਵਿਚਾਰੀ ਕੁੜੀ ਨੂੰ ਜਾਣ ਦਿਓ, ਉਸ ਦਾ ਦਿਲ ਟੁੱਟ ਗਿਆ ਹੈ।’’ ਇਕ ਨੇ ਲਿਖਿਆ, ‘‘ਉਹ ਲੰਬੇ ਸਮੇਂ ਤੋਂ ਅਰਬਾਜ਼ ਦੀ ਪ੍ਰੇਮਿਕਾ ਸੀ ਪਰ ਉਸ ਨੇ ਉਸ ਨਾਲ ਵਿਆਹ ਨਹੀਂ ਕੀਤਾ।’’ ਦੂਜੇ ਨੇ ਲਿਖਿਆ, ‘‘ਅਰਬਾਜ਼ ਦੀਆਂ ਸਾਰੀਆਂ ਐਕਸ ਇਕੋ-ਜਿਹੀਆਂ ਹਨ।’’ ਜਾਰਜੀਆ ਦੇ ਇੰਸਟਾਗ੍ਰਾਮ ’ਤੇ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ ਕਿ ਉਹ ਉਦਾਸ ਮਹਿਸੂਸ ਕਰ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਭਾਵੁਕ ਸੀ ਜਾਰਜੀਆ
ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਜਾਰਜੀਆ ਨੇ ਦੱਸਿਆ ਸੀ ਕਿ ਉਸ ਦਾ ਤੇ ਅਰਬਾਜ਼ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ। ਜਾਰਜੀਆ ਨੇ ਇਹ ਵੀ ਕਿਹਾ ਕਿ ਉਸ ਨੂੰ ਇਹ ਪਸੰਦ ਨਹੀਂ ਹੈ ਕਿ ਲੋਕ ਉਸ ਨੂੰ ਅਰਬਾਜ਼ ਦੀ ਗਰਲਫਰੈਂਡ ਕਹਿਣ। ਜਾਰਜੀਆ ਨੇ ਦੱਸਿਆ ਸੀ ਕਿ ਉਹ ਅਰਬਾਜ਼ ਤੋਂ ਵੱਖਰੀ ਹੈ। ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਦੋਵੇਂ ਆਪਣੇ ਰਿਸ਼ਤੇ ਨੂੰ ਅੱਗੇ ਨਹੀਂ ਵਧਾ ਸਕੇ। ਹਾਲਾਂਕਿ ਬ੍ਰੇਕਅੱਪ ਦੀ ਗੱਲ ਕਰਦਿਆਂ ਵੀ ਉਹ ਭਾਵੁਕ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News