ਦੋਸਤ ਮੈਂਟਲ ਹੁੰਦੇ ਹਨ, ਜਜਮੈਂਟਲ ਨਹੀਂ, ਉਨ੍ਹਾਂ ਨਾਲ ਹਰ ਪਲ ਖਾਸ ਹੁੰਦਾ ਹੈ : ਤਮੰਨਾ ਭਾਟੀਆ

06/09/2023 2:07:11 PM

ਆਮ ਤੌਰ ’ਤੇ ਤੁਸੀਂ ਤਿੰਨ ਤੋਂ ਚਾਰ ਦੋਸਤਾਂ ਦੀ ਕਹਾਣੀ ਫ਼ਿਲਮਾਂ ਵਿਚ ਵੇਖੀ ਹੋਵੇਗੀ ਪਰ ਅਪਕਮਿੰਗ ਵੈੱਬ ਸੀਰੀਜ਼ ‘ਜੀ ਕਰਦਾ’ ਵਿਚ ਪੂਰੇ ਸੱਤ ਦੋਸਤਾਂ ਦੀ ਕਹਾਣੀ ਨੂੰ ਬੇਹੱਦ ਮਜ਼ੇਦਾਰ ਤਰੀਕੇ ਨਾਲ ਵਿਖਾਇਆ ਗਿਆ ਹੈ। ਇਹ ਸੀਰੀਜ਼ 15 ਜੂਨ, 2023 ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੋਗੀ, ਜਿਸ ਵਿਚ ਤਮੰਨਾ ਭਾਟੀਆ, ਸੁਹੇਲ ਨਈਅਰ, ਸੰਵੇਦਨਾ ਸੁਵਾਲਕਾ, ਆਨਿਆ ਸਿੰਘ, ਹੁਸੈਨ ਦਲਾਲ ਅਤੇ ਸਾਈਨ ਬੈਨਰਜੀ ਵਰਗੇ ਬਿਹਤਰੀਨ ਅਦਾਕਾਰ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਤਮੰਨਾ ਭਾਟੀਆ ਦੀ ਇਹ ਪਹਿਲੀ ਹਿੰਦੀ ਵੈੱਬ ਸੀਰੀਜ਼ ਹੈ, ਜਿਸਦਾ ਨਿਰਦੇਸ਼ਨ ਅਰੁਣਿਮਾ ਸ਼ਰਮਾ ਨੇ ਕੀਤਾ ਹੈ। ਹਾਲ ਹੀ ਵਿਚ ‘ਜੀ ਕਰਦਾ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਮੌਕੇ ‘ਜੀ ਕਰਦਾ’ ਬਾਰੇ ਤਮੰਨਾ ਭਾਟੀਆ, ਸੁਹੇਲ ਨਈਅਰ, ਸੰਵੇਦਨਾ ਸੁਵਾਲਕਾ ਅਤੇ ਸਾਇਨ ਬੈਨਰਜੀ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਤਮੰਨਾ ਭਾਟੀਆ :

ਇਹ ਤੁਹਾਡੀ ਪਹਿਲੀ ਹਿੰਦੀ ਵੈੱਬ ਸੀਰੀਜ਼ ਹੈ। ਤੁਸੀਂ ਕਿੰਨੇ ਐਕਸਾਈਟਡ ਹੋ ?
ਮੈਂ ‘ਜੀ ਕਰਦਾ’ ਲਈ ਸੱਚ ਵਿਚ ਬਹੁਤ ਐਕਸਾਈਟਡ ਹਾਂ। ਇਸ ਤੋਂ ਪਹਿਲਾਂ ਮੈਂ ਆਨ ਸਾਂਗ ਸਟਰਕਚਰਜ਼ ਵਿਚ ਕੰਮ ਕੀਤਾ ਹੈ, ਇਸ ਲਈ ਮੈਂ ਇਸਦੇ ਮਹੱਤਵ ਨੂੰ ਵੀ ਚੰਗੀ ਤਰ੍ਹਾਂ ਨਾਲ ਸਮਝਦੀ ਹਾਂ। ਉੱਥੇ ਹੀ ਜਦੋਂ ਕਹਾਣੀ ਦਰਸ਼ਕਾਂ ਨਾਲ ਸਿੱਧੇ ਕਨੈਕਟ ਹੁੰਦੀ ਹੈ, ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਮੈਂ ਮੁੰਬਈ ਤੋਂ ਹਾਂ ਪਰ ਹੁਣ ਤਕ ਮੈਨੂੰ ਅਜਿਹਾ ਰੋਲ ਨਿਭਾਉਣ ਦਾ ਮੌਕਾ ਨਹੀਂ ਮਿਲਿਆ, ਜੋ ਮੇਰੇ ਇੰਨਾ ਕਲੋਜ਼ ਹੋਵੇ। ਇਹ ਵੈੱਬ ਸੀਰੀਜ਼ ਮੇਰੇ ਲਈ ਕਾਫ਼ੀ ਖਾਸ ਹੈ, ਕਿਉਂਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਮੈਂ ਲਾਰਜ਼ਰ ਦੈਨ ਲਾਈਫ ਕੈਰੇਕਟਰ ਕੀਤੇ ਹਨ ਜਾਂ ਸਿਨੇਮੈਟਿਕ ਪੋਟਰੇਟ ਆਫ ਥਿੰਗਜ਼ ਕੀਤੇ ਹਨ ਪਰ ਇਹ ਮੇਰਾ ਵੱਡਾ ਰੀਅਲਿਸਟਿਕ ਪ੍ਰੇਜੈਂਟੇਸ਼ਨ ਰਹੇਗਾ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਰੋਲ ਮਿਲਿਆ ਅਤੇ ਇਸ ਨੂੰ ਨਿਭਾਉਣ ਦੀ ਪੂਰੀ ਜਰਨੀ ’ਚ ਮੈਂ ਕਾਫ਼ੀ ਆਨੰਦ ਮਾਣਿਆ ਹੈ।

ਲਾਵਣਿਆ ਜਾਂ ਬਬਲੀ ਬਾਊਂਸਰ ਵਿਚੋਂ ਕਿਹੜਾ ਰੋਲ ਤੁਹਾਡੇ ਲਈ ਆਸਾਨ ਹੈ?
ਮੇਰੇ ਹਿਸਾਬ ਨਾਲ ਦੋਵੇਂ ਹੀ ਕਿਰਦਾਰਾਂ ਦੀ ਆਪਣੀਆਂ-ਆਪਣੀਆਂ ਚੁਣੌਤੀਆਂ ਹਨ, ਜਿਸ ਵਿਚ ਤੁਹਾਨੂੰ ਪੂਰੀ ਤਰ੍ਹਾਂ ਨਾਲ ਕਿਸੇ ਹੋਰ ਵਿਚ ਢਲਣਾ ਪੈਂਦਾ ਹੈ। ਇੱਕ ਤਰੀਕੇ ਨਾਲ ਜੋ ਅੰਤਰ ਤੁਹਾਡੇ ਵਿਚ ਬਚ ਜਾਂਦਾ ਹੈ, ਉਨ੍ਹਾਂ ਨੂੰ ਸਕਰੀਨ ’ਤੇ ਦੱਸਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਅਰੁਣਿਮਾ ਅਤੇ ਅਜਿਹੇ ਕਈ ਕਿਰਦਾਰ ਹਨ, ਜਿਸ ਵਿਚ ਆਪਣੇ ਆਪ ਦੀ ਪਰਸਨੈਲਿਟੀ ਬਿਲਕੁਲ ਵੀ ਨਹੀਂ ਝਲਕਦੀ। ਉੱਥੇ ਹੀ, ਇਹ ਸੀਰੀਜ਼ ਸੱਤ ਲੋਕਾਂ ਦੀ ਦੋਸਤੀ ਦੇ ਸਫਰ ਨੂੰ ਵਿਖਾਉਂਦੀ ਹੈ, ਜਿਸ ਨੂੰ ਅਸੀਂ ਦਰਸ਼ਕਾਂ ਦੇ ਤੌਰ ’ਤੇ ਵੀ ਮੁਨਸਫ਼ ਨਹੀਂ ਕਰਦੇ ਹਾਂ ਅਤੇ ਨਾ ਹੀ ਜਦੋਂ ਪਰਫਾਰਮ ਕੀਤਾ ਤਦ ਅਸੀਂ ਕੈਰੇਕਟਰ ਦੇ ਤੌਰ ’ਤੇ ਉਸਨੂੰ ਮੁਨਸਫ਼ ਕੀਤਾ। ਦੋਸਤੀ ਦੀ ਗੱਲ ਕਰੀਏ ਤਾਂ ਦੋਸਤ ਮੈਂਟਲ ਹੁੰਦੇ ਹਨ, ਜਜਮੈਂਟਲ ਨਹੀਂ, ਉਨ੍ਹਾਂ ਨਾਲ ਹਰ ਪਲ ਖਾਸ ਹੁੰਦਾ ਹੈ।

ਅਜਿਹੀ ਕਿਹੜੀ ਚੀਜ਼ ਹੈ, ਜੋ ਇਨ ਪ੍ਰਫੈਕਟ ਹੈ ਪਰ ਫਿਰ ਵੀ ਤੁਸੀਂ ਪ੍ਰਫੈਕਟ ਹੋ?
ਸਭ ਤੋਂ ਵੱਡੀ ਚੀਜ਼, ਜੋ ਮੈਨੂੰ ਲੱਗਦੀ ਹੈ ਉਹ ਇਹ ਹੈ ਕਿ ਹੁਣ ਫਾਇਨਲੀ ਵੱਡੇ ਹੋ ਜਾਓ, ਕਦੋਂ ਤਕ ਬੱਚੇ ਬਣੇ ਰਹੋਗੇ। ਤੁਹਾਨੂੰ ਖੁਦ ਹੀ ਆਪਣੀ ਦੇਖਭਾਲ ਕਰਨੀ ਹੈ, ਉਸ ਲਈ ਕੋਈ ਨਹੀਂ ਆਵੇਗਾ। ਜਦੋਂ ਤੁਸੀਂ 20 ਦੇ ਹੁੰਦੇ ਹੋ ਤਾਂ ਅਜਿਹਾ ਜ਼ਿਆਦਾ ਨਹੀਂ ਲੱਗਦਾ ਹੈ ਪਰ ਜਿਵੇਂ ਹੀ 30 ਦੇ ਹੁੰਦੇ ਹੋ, ਸਾਰੀ ਐਕਸਪੈਕਟੇਸ਼ਨ ਵਧ ਜਾਂਦੀ ਹੈ। ਅਕਸਰ ਲੋਕ ਕਹਿੰਦੇ ਹਨ ਕਿ 10ਵੀਂ ਕਰ ਲਓ ਜ਼ਿੰਦਗੀ ਸੈੱਟ ਹੋ ਜਾਵੇਗੀ, ਗ੍ਰੇਜੂਏਸ਼ਨ ਕਰ ਲਓ ਲਾਈਫ ਸੈੱਟ ਹੋ ਜਾਵੇਗੀ, ਵਿਆਹ ਕਰ ਲਓ ਲਾਈਫ ਸੈੱਟ ਹੋ ਜਾਵੇਗੀ। ਮੈਂ ਕਹਿਣਾ ਚਹਾਂਗੀ ਕਿ ਇਹ ਬਿਲਕੁਲ ਝੂਠ ਹੈ। ਜਿਵੇਂ ਦੀ ਸੋਚ ਤੁਹਾਡੀ ਪਹਿਲਾਂ ਹੁੰਦੀ ਅਤੇ ਜਿਵੇਂ ਦੀ ਲਾਈਫ ਤੁਹਾਡੀ ਬਣ ਜਾਂਦੀ ਹੈ, ਉਸ ਵਿਚ ਕਾਫ਼ੀ ਫਰਕ ਹੁੰਦਾ ਹੈ।

ਸੁਹੇਲ ਨਈਅਰ :

‘ਜੀ ਕਰਦਾ’ ਦਾ ਹਿੱਸਾ ਤੁਸੀਂ ਕਿਵੇਂ ਬਣੇ?
ਮੈਂ ਆਡੀਸ਼ਨ ਦਿੱਤਾ ਸੀ, ਜਿਸਦੀ ਪ੍ਰਕਿਰਿਆ ਬਹੁਤ ਲੰਬੀ ਰਹੀ। ਅਰੁਣਿਮਾ ਸੋਚ ਰਹੀ ਸੀ ਕਿ ਕਿਸ ਤਰ੍ਹਾਂ ਸਟਾਰ ਨੂੰ ਕਾਸਟ ਕਰਨਾ ਹੈ। ਫਿਰ ਮੀਟਿੰਗ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਦਿੱਲੀ ਵਾਲੇ ਜ਼ਿਆਦਾ ਲੱਗਦੇ ਹੋ ਅਤੇ ਇਹ ਕਿਰਦਾਰ ਮੁੰਬਈ ਵਾਲਾ ਹੈ। ਉਂਝ ਤਾਂ ਮੁੰਬਈ ਵਿਚ 9 ਸਾਲ ਹੋ ਗਏ ਹਨ ਪਰ ਜਦੋਂ ਆਪਣੇ ਸ਼ਹਿਰ ਤੋਂ ਦੂਰ ਰਹਿੰਦੇ ਹੋ ਤਾਂ ਕੁਝ ਚੀਜ਼ਾਂ ਆਪਣੇ ਨਾਲ ਰੱਖਦੇ ਹੋ। ਮੇਰੀ ਭਾਸ਼ਾ ਵਿਚ ਉਹ ਸਾਫ਼ ਝਲਕਦਾ ਹੈ, ਇਸ ਲਈ ਅਰੁਣਿਮਾ ਨੂੰ ਲੱਗਾ ਕਿ ਬਹੁਤ ਜ਼ਿਆਦਾ ਦਿੱਲੀ ਵਾਲੇ ਲੱਗਦੇ ਹੋ, ਮੁੰਬਈ ਵਾਲੇ ਕਿਵੇਂ ਬਣੋਗੇ। ਮੈਂ ਕਿਹਾ ਕਿ ਥੋੜ੍ਹਾ ਭਰੋਸਾ ਰੱਖੋ। ਇਸ ਤੋਂ ਬਾਅਦ ਮਿਹਨਤ ਕੀਤੀ। ‘ਜੀ ਕਰਦਾ’ ਬਹੁਤ ਕਮਾਲ ਦਾ ਤਰਜ਼ਬਾ ਰਿਹਾ, ਕਿਉਂਕਿ ਮੈਂ ਜ਼ਿੰਦਗੀ ਵਿਚ ਅਜਿਹਾ ਕੋਈ ਕਿਰਾਦਰ ਪਲੇਅ ਨਹੀਂ ਕੀਤਾ ਸੀ।

ਬਚਪਨ ਤੋਂ ਲੈ ਕੇ ਹੁਣ ਤਕ ਤੁਹਾਡੀ ਲਾਈਫ ਕਿਸ ਤਰ੍ਹਾਂ ਬਦਲੀ ਹੈ?
ਮੈਂ 33 ਦਾ ਹਾਂ ਪਰ ਜਿੰਨੀ ਸਮਝ ਤਿੰਨ ਸਾਲਾਂ ਵਿਚ ਆਈ ਹੈ, ਓਨੀ ਪੂਰੀ ਜ਼ਿੰਦਗੀ ਵਿਚ ਨਹੀਂ ਆਈ। ਇਹ ਸਾਰੀ ਉਮਰ ਚੱਲਦਾ ਰਹੇਗਾ, ਜਿਵੇਂਕਿ ਜਦੋਂ ਮੈਂ 37 ਦਾ ਹੋਵਾਂਗਾ ਤਦ ਲੱਗੇਗਾ ਕਿ 33 ਵਿਚ ਮੈਂ ਪਾਗਲ ਸੀ। ਮੈਨੂੰ ਹਮੇਸ਼ਾ ਤੋਂ ਇੱਕ ਚੀਜ਼ ਨਾਲ ਬਹੁਤ ਖਾਮੀਂ ਹੁੰਦੀ ਹੈ ਜਦੋਂ ਮੈਂ ਕਿਰਦਾਰਾਂ ਨੂੰ ਵੇਖਦਾ ਹਾਂ, ਤਾਂ ਲੱਗਦਾ ਹੈ ਕਿ ਇਨ੍ਹਾਂ ਨੂੰ ਸਭ ਪਤਾ ਕਿਵੇਂ ਹੈ, ਕਿਉਂਕਿ ਅਸਲ ਜ਼ਿੰਦਗੀ ਵਿਚ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ। ਅਜਿਹੇ ਵਿਚ ਮੈਨੂੰ ਆਪਣਾ ਕਿਰਦਾਰ ਬਹੁਤ ਹੀ ਓਪਨ ਰੱਖਣਾ ਚੰਗਾ ਲੱਗਦਾ ਹੈ। ਕਮਾਲ ਦੀ ਗੱਲ ਹੈ ਕਿ ਮੇਰਾ ਕਿਰਦਾਰ ਉਸੇ ਤਰ੍ਹਾਂ ਲਿਖਿਆ ਗਿਆ ਹੈ, ਜਿਵੇਂ ਮੈਂ ਉਸ ਨੂੰ ਪਲੇਅ ਕਰਨਾ ਚਾਹੁੰਦਾ ਸੀ। ਲਾਵਣਿਆ ਦੀ ਜ਼ਿੰਦਗੀ ਵਿਚ ਆਪਣੇ ਸੈੱਟ ਗੋਲਜ਼ ਹਨ ਪਰ ਰਿਸ਼ਭ ਉਸ ਤੋਂ ਬਹੁਤ ਵੱਖ ਹੈ।

ਸੰਵੇਦਨਾ ਸੁਵਾਲਕਾ :

ਜਦੋਂ ਵੀ ਦੋਸਤਾਂ ਦੇ ਨਾਲ ਹੁੰਦੇ ਹੋ ਤਾਂ ਕਿਹੜੀਆਂ ‘ਜੀ ਕਰਦਾ’ ਵਾਲੀਆਂ ਚੀਜ਼ਾਂ ਕਰਦੇ ਹੋ ?
ਜੀ ਕਰਦਾ ਸੀ ਕਿ ਸ਼ੂਟ ਚੱਲਦਾ ਹੀ ਜਾਵੇ ਅਤੇ ਬੰਦ ਨਾ ਹੋਵੇ, ਕਿਉਂਕਿ ਸਾਰਿਆਂ ਦੇ ਕਿਰਦਾਰਾਂ ਦੀ ਖਾਸੀਅਤ ਹੈ ਕਿ ਆਪਣੀ-ਆਪਣੀ ਕਹਾਣੀ ਚੱਲ ਰਹੀ ਹੁੰਦੀ ਹੈ। ਅਸੀਂ ਸਾਰੇ ਇਕੱਠੇ ਵੀ ਆਉਂਦੇ ਹਾਂ ਪਰ ਇਹ ਸਾਥ ਬਹੁਤ ਥੋੜ੍ਹਾ ਜਿਹਾ ਸਮਾਂ ਹੁੰਦਾ ਸੀ। ਉੱਥੇ ਹੀ ਜਦੋਂ ਸਾਡੀ ਕਹਾਣੀ ਚੱਲਦੀ ਸੀ ਤਾਂ ਸਾਰੇ ਸੀਰੀਅਸ ਹੁੰਦੇ ਸੀ। ਜੀ ਇਹੀ ਕਰਦਾ ਸੀ ਕਿ ਇਕੱਠਿਆਂ ਵਾਲਾਂ ਸ਼ੂਟ ਜ਼ਿਆਦਾ ਹੋਵੇ, ਕਿਉਂਕਿ ਇਕੱਠਿਆਂ ਵਿਚ ਕੰਮ ਘੱਟ ਅਤੇ ਮਸਤੀ ਜ਼ਿਆਦਾ ਲੱਗਦੀ ਸੀ।

ਬਚਪਨ ਦੀ ਅਜਿਹੀ ਕਿਹੜੀ ਚੀਜ਼ ਹੈ, ਜਿਸ ਨੂੰ ਤੁਸੀਂ ਸੈੱਟ ’ਤੇ ਦੁਬਾਰਾ ਤੋਂ ਜੀਵਿਆ ਹੋਵੇ?
ਜ਼ਿੰਦਗੀ ਵਿਚ ਕਿਤੇ ਵੀ ਪਹੁੰਚ ਜਾਓ, ਬਚਪਨ ਦੇ ਦੋਸਤ ਉਂਝ ਹੀ ਰਹਿੰਦੇ ਹਨ। ਉਨ੍ਹਾਂ ਲਈ ਤੁਸੀਂ ਉਹੀ ਹੋ, ਜਿਵੇਂ ਤੁਹਾਨੂੰ ਵੇਖਿਆ ਸੀ। ਇਸ ਲਈ ਤੁੁਸੀਂ ਉਹੀ ਹੋ ਅਤੇ ਉੱਥੇ ਹੀ ਰਹੋ। ਇਹੀ ਚੀਜ਼ ਮੈਂ ਇਸ ਸ਼ੋਅ ਵਿਚ ਵੇਖੀ।

ਸਾਇਨ ਬੈਨਰਜੀ

ਇਸ ਵੈੱਬ ਸੀਰੀਜ਼ ਵਿਚ ਤੁਹਾਡੇ ਲਈ ਸਭ ਤੋਂ ਵਧੀਆ ਹਿੱਸਾ ਕੀ ਰਿਹਾ?
ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼ੋਅ ਨਾਲ ਜੁੜਿਆ। ਇਹ ਮੇਰਾ ਪਹਿਲਾ ਵੱਡਾ ਸ਼ੋਅ ਹੈ। ਆਡੀਸ਼ਨ ਦੀ ਬਹੁਤ ਲੰਬੀ ਪ੍ਰਕਿਰਿਆ ਸੀ। ਸਾਰੀਆਂ ਚੀਜ਼ਾਂ ਵਿਚ ਕਰੀਬ ਇੱਕ ਸਾਲ ਲੱਗ ਗਿਆ ਪਰ ਸਕਰਿਪਟ ਪੜ੍ਹਦੇ ਹੀ ਲੱਗਾ ਸੀ ਕਿ ਬਹੁਤ ਮਜ਼ੇਦਾਰ ਸ਼ੋਅ ਹੈ। ਇੱਕ ਤਾਂ ਸੱਤ ਦੋਸਤਾਂ ਦੀ ਕਹਾਣੀ ਅਤੇ ਜਿਸ ਤਰ੍ਹਾਂ ਨਾਲ ਅਰੁਣਿਮਾ ਨੇ ਉਸ ਨੂੰ ਫਿਲਮਾਇਆ ਹੈ ਅਸੀਂ ਪਹਿਲਾਂ ਕਦੇ ਅਜਿਹਾ ਨਹੀਂ ਵੇਖਿਆ। ਇਹ ਕਹਾਣੀ ਆਮ ਕਹਾਣੀਆਂ ਤੋਂ ਕਾਫ਼ੀ ਵੱਖ ਹੈ।

ਕੰਮ ਦੇ ਚਲਦੇ ਜਦੋਂ ਦੋਸਤਾਂ ਨਾਲ ਘੱਟ ਮਿਲਦੇ ਹੋ ਤਾਂ ਕਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ?
ਮੇਰਾ ਲੱਕੀ ਫੈਕਟਰ ਇਹ ਹੈ ਕਿ ਮੇਰੇ ਜਿੰਨੇ ਵੀ ਬਚਪਨ ਦੇ ਦੋਸਤ ਹਨ, ਉਹ ਸਾਰੇ ਸੰਪਰਕ ਵਿਚ ਰਹਿੰਦੇ ਹਨ। ਜਦੋਂ ਉਹ ਮੁੰਬਈ ਆਉਂਦੇ ਹਨ ਤਾਂ ਅਸੀਂ ਸਾਰੇ ਮਿਲਦੇ ਹਾਂ। ਗੱਲਾਂ ਫਿਰ ਉੱਥੋਂ ਹੀ ਸ਼ੁਰੂ ਹੁੰਦੀਆਂ ਹਨ, ਜਿੱਥੇ ਖਤਮ ਹੋਈਆਂ ਸਨ।
 


sunita

Content Editor

Related News