ਤਲਾਕ ਦੇ 6 ਮਹੀਨੇ ਬਾਅਦ ਫਿਲਮਾਂ ''ਚ ਵਾਪਸੀ ਕਰ ਰਹੀ ਈਸ਼ਾ ਦਿਓਲ, ਇਸ ਫਿਲਮ ''ਚ ਨਿਭਾਏਗੀ ਲੀਡ ਰੋਲ

Tuesday, Aug 13, 2024 - 03:27 PM (IST)

ਤਲਾਕ ਦੇ 6 ਮਹੀਨੇ ਬਾਅਦ ਫਿਲਮਾਂ ''ਚ ਵਾਪਸੀ ਕਰ ਰਹੀ ਈਸ਼ਾ ਦਿਓਲ, ਇਸ ਫਿਲਮ ''ਚ ਨਿਭਾਏਗੀ ਲੀਡ ਰੋਲ

ਐਂਟਰਟੇਨਮੈਂਟਨ ਡੈਸਕ- ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਦਾ ਤਲਾਕ ਹੋ ਗਿਆ ਹੈ। ਭਰਤ ਤਖਤਾਨੀ ਨਾਲ ਵਿਆਹ ਦੇ 12 ਸਾਲ ਬਾਅਦ ਜੋੜੇ ਨੇ ਫਰਵਰੀ 2024 ਦੀ ਸ਼ੁਰੂਆਤ 'ਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ। ਹੁਣ ਤਲਾਕ ਦੇ 6 ਮਹੀਨੇ ਬਾਅਦ ਈਸ਼ਾ ਫਿਲਮਾਂ 'ਚ ਵਾਪਸੀ ਕਰਨ ਲਈ ਤਿਆਰ ਹੈ। ਇਕ ਹਾਲੀਆ ਫਿਲਮ ਦੇ ਇਵੈਂਟ ਦੌਰਾਨ ਫਿਲਮ ਨਾਲ ਜੁੜੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਬੋਨੀ ਕਪੂਰ ਨੇ ਜਨਮ ਦਿਨ ਮੌਕੇ 'ਤੇ ਪਤਨੀ ਸ਼੍ਰਦੇਵੀ ਨੂੰ ਕੀਤਾ ਯਾਦ, ਸਾਂਝੀ ਕੀਤੀ ਪੋਸਟ

ਈਸ਼ਾ ਦਿਓਲ 12 ਅਗਸਤ 2024 ਨੂੰ ਵਿਕਰਮ ਭੱਟ ਦੇ ਇਕ ਸਮਾਗਮ 'ਚ ਸ਼ਾਮਲ ਹੋਈ। ਉਸ ਵਿਚ ਵਿਕਰਮ ਭੱਟ ਨੇ ਆਪਣੀਆਂ 4 ਆਉਣ ਵਾਲੀਆਂ ਫਿਲਮਾਂ ਦਾ ਐਲਾਨ ਕੀਤਾ। ਇਨ੍ਹਾਂ ਦੇ ਨਾਂ - ‘ਰਣ’, ‘ਵਿਰਾਟ’, ‘ਤੂੰ ਮੇਰੀ ਪੁਰੀ ਕਹਾਨੀ’ ਅਤੇ ‘ਤੁਮਕੋ ਮੇਰੀ ਕਸਮ’। ਫਿਲਮ 'ਤੁਮਕੋ ਮੇਰੀ ਕਸਮ' 'ਚ ਈਸ਼ਾ ਦਿਓਲ ਲੀਡ ਰੋਲ ਨਿਭਾਏਗੀ। ਉਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਅਨੁਪਮ ਖੇਰ, ਅਦਾ ਸ਼ਰਮਾ ਅਤੇ ਇਸ਼ਵਾਕ ਸਿੰਘ ਵੀ ਲੀਡ ਰੋਲ 'ਚ ਹੋਣਗੇ। ਇਸ ਫਿਲਮ ਦਾ ਨਿਰਦੇਸ਼ਨ ਵਿਕਰਮ ਭੱਟ ਕਰ ਰਹੇ ਹਨ, ਜੋ ਕਿ ਡਾਕਟਰ ਅਜੇ ਮੁਰੜੀਆ ਦੇ ਜੀਵਨ ਤੋਂ ਪ੍ਰੇਰਿਤ ਹੈ।

ਇਨ੍ਹਾਂ ਫਿਲਮਾਂ 'ਚ ਕਰ ਚੁਕੀ ਹੈ ਕੰਮ ਈਸ਼ਾ 
ਈਸ਼ਾ ਦਿਓਲ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ। ਇਨ੍ਹਾਂ 'ਚ 'ਧੂਮ', 'ਨਾ ਤੁਮ ਜਾਨੋ ਨਾ ਹਮ', 'ਏਕ ਦੁਆ', 'ਨੋ ਐਂਟਰੀ', 'ਪਿਆਰੇ ਮੋਹਨ', 'ਯੁਵਾ', 'ਕੋਈ ਮੇਰੇ ਦਿਲ ਸੇ ਪੁਛੇ', 'ਜਸਟ ਮੈਰਿਡ' ਅਤੇ 'ਕਾਲ' ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਈਸ਼ਾ ਨੇ ਵਿਆਹ ਤੋਂ ਬਾਅਦ ਆਪਣਾ ਫਿਲਮੀ ਕਰੀਅਰ ਛੱਡ ਦਿੱਤਾ ਸੀ ਪਰ ਹੁਣ ਤਲਾਕ ਤੋਂ ਬਾਅਦ ਉਹ ਬਾਲੀਵੁੱਡ 'ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Sunaina

Content Editor

Related News