ਈਸ਼ਾ ਦਿਓਲ ਨੇ ਸੰਨੀ ਦਿਓਲ ਦੀ ''ਗਦਰ 2'' ਲਈ ਰੱਖੀ ਸਪੈਸ਼ਲ ਸਕ੍ਰੀਨਿੰਗ, ਭੈਣ-ਭਰਾ ਦਾ ਖ਼ਾਸ ਰਿਸ਼ਤਾ ਆਇਆ ਨਜ਼ਰ

Monday, Aug 14, 2023 - 03:51 PM (IST)

ਈਸ਼ਾ ਦਿਓਲ ਨੇ ਸੰਨੀ ਦਿਓਲ ਦੀ ''ਗਦਰ 2'' ਲਈ ਰੱਖੀ ਸਪੈਸ਼ਲ ਸਕ੍ਰੀਨਿੰਗ, ਭੈਣ-ਭਰਾ ਦਾ ਖ਼ਾਸ ਰਿਸ਼ਤਾ ਆਇਆ ਨਜ਼ਰ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਉਸ ਦੀ ਭੈਣ ਈਸ਼ਾ ਦਿਓਲ 'ਚ ਕਿਸ ਤਰ੍ਹਾਂ ਦਾ ਰਿਸ਼ਤਾ ਹੈ, ਇਹ 'ਗਦਰ 2' ਦੀ ਸਕ੍ਰੀਨਿੰਗ ’ਤੇ ਸਾਫ਼ ਹੋ ਗਿਆ ਹੈ। ਈਸ਼ਾ ਦਿਓਲ ਨੇ ਭਰਾ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਲਈ ਸਪੈਸ਼ਲ ਸਕ੍ਰੀਨਿੰਗ ਰੱਖੀ, ਇੱਥੇ ਸਾਰੇ ਭੈਣ-ਭਰਾ ਮੌਜੂਦ ਰਹੇ।

PunjabKesari

ਸ਼ੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਵੀਡਿਓ ਵੀ ਸਾਹਮਣੇ ਆਇਆ ਹੈ। ਕਲਿੱਪ 'ਚ ਈਸ਼ਾ ਦਿਓਲ, ਸੰਨੀ ਦਿਓਲ, ਬੌਬੀ ਦਿਓਲ ਤੇ ਅਹਾਨਾ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆਈ।

PunjabKesari

ਦੱਸ ਦਈਏ ਕਿ ਈਸ਼ਾ ਦਿਓਲ ਆਲ-ਬਲੈਕ ਲੁੱਕ 'ਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਸੰਨੀ ਦਿਓਲ ਨੇ ਪੱਗੜੀ ਨਾਲ ਕੁੜਤਾ-ਪਜ਼ਾਮਾ ਪਾਇਆ ਸੀ ਤੇ ਬੌਬੀ ਦਿਓਲ ਡੇਨਿਸ ਜੀਨਸ ਅਤੇ ਬਲੈਕ ਟੀ-ਸ਼ਰਟ ’ਚ ਹੈਂਡਸਮ ਲੱਗ ਰਿਹਾ ਸੀ।

PunjabKesari

ਈਸ਼ਾ ਦਿਓਲ ਦੀ ਭੈਣ ਅਹਾਨਾ ਵੀ ਜੀਨਸ-ਟਾਪ ’ਚ ਆਪਣੇ ਭੈਣ-ਭਰਾ ਨਾਲ ਨਜ਼ਰ ਆਈ। ਈਸ਼ਾ-ਅਹਾਨਾ ਨੂੰ ਸੰਨੀ ਤੇ ਬੌਬੀ ਦੇ ਨਾਲ ਵੇਖ ਕੇ ਫੈਨਜ਼ ਬਹੁਤ ਖ਼ੁਸ਼ ਹੋਏ। 

 


author

sunita

Content Editor

Related News