ਧਰਮਿੰਦਰ ਦੀ ਧੀ ਈਸ਼ਾ ਦਿਓਲ ਤੇ ਜਵਾਈ ਭਰਤ ਤਖਤਾਨੀ ਹੋਏ ਵੱਖ, ਵਿਆਹ ਦੇ 12 ਸਾਲਾਂ ਬਾਅਦ ਟੁੱਟਿਆ ਰਿਸ਼ਤਾ

Tuesday, Feb 06, 2024 - 08:14 PM (IST)

ਧਰਮਿੰਦਰ ਦੀ ਧੀ ਈਸ਼ਾ ਦਿਓਲ ਤੇ ਜਵਾਈ ਭਰਤ ਤਖਤਾਨੀ ਹੋਏ ਵੱਖ, ਵਿਆਹ ਦੇ 12 ਸਾਲਾਂ ਬਾਅਦ ਟੁੱਟਿਆ ਰਿਸ਼ਤਾ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਤੇ ਹੇਮਾ ਮਾਹਿਲੀ ਦੀ ਧੀ ਈਸ਼ਾ ਦਿਓਲ ਨੇ 12 ਸਾਲ ਪਹਿਲਾਂ ਬਿਜ਼ਨੈੱਸਮੈਨ ਭਰਤ ਤਖਤਾਨੀ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਦੋਵਾਂ ਦਾ ਵਿਆਹੁਤਾ ਜੀਵਨ ਬਹੁਤ ਵਧੀਆ ਚੱਲ ਰਿਹਾ ਸੀ। ਈਸ਼ਾ ਦਿਓਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਵੀ ਆਪਣੇ ਪਤੀ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ ਪਰ ਹੁਣ ਉਨ੍ਹਾਂ ਵਿਚਾਲੇ ਪਹਿਲਾਂ ਵਰਗਾ ਕੁਝ ਨਹੀਂ ਹੈ। ਖ਼ਬਰਾਂ ਆ ਰਹੀਆਂ ਹਨ ਕਿ ਹੁਣ ਦੋਵਾਂ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਈਸ਼ਾ ਦਿਓਲ ਅਤੇ ਭਰਤ ਤਖਤਾਨੀ ਵਿਆਹ ਦੇ 12 ਸਾਲ ਬਾਅਦ ਵੱਖ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ।

ਬਿਆਨ ਜਾਰੀ ਕੀਤਾ
ਇੱਕ ਸਾਂਝੇ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸਾਹਮਣੇ ਆਏ ਬਿਆਨ 'ਚ ਕਿਹਾ ਗਿਆ ਹੈ ਕਿ, 'ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸਾਡੇ ਦੋ ਬੱਚਿਆਂ ਦੇ ਸਰਵੋਤਮ ਹਿੱਤ ਅਤੇ ਤੰਦਰੁਸਤੀ ਸਾਡੇ ਜੀਵਨ 'ਚ ਇਸ ਤਬਦੀਲੀ ਦੁਆਰਾ ਸਾਡੇ ਲਈ ਸਭ ਤੋਂ ਮਹੱਤਵਪੂਰਨ ਹਨ ਅਤੇ ਰਹੇਗੀ। ਅਸੀਂ ਇਸ ਗੱਲ ਦੀ ਪ੍ਰਸ਼ੰਸਾ ਕਰਾਂਗੇ ਕਿ ਸਾਡੀ ਇਸ ਫ਼ੈਸਲੇ ਦਾ ਆਦਰ ਕੀਤਾ ਜਾਵੇ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਈਸ਼ਾ ਨੇ ਪੋਸਟ ਕੀਤੀ ਸ਼ੇਅਰ
ਈਸ਼ਾ ਦਿਓਲ ਨੇ ਆਖ਼ਰੀ ਵਾਰ ਆਪਣੀ ਵਰ੍ਹੇਗੰਢ 'ਤੇ ਭਰਤ ਤਖਤਾਨੀ ਨਾਲ ਤਸਵੀਰ ਪੋਸਟ ਕੀਤੀ ਸੀ। ਇਹ ਤਸਵੀਰ ਬਲੈਕ ਐਂਡ ਵ੍ਹਾਈਟ ਤਸਵੀਰ ਸੀ। ਇਸ ਦੇ ਕੈਪਸ਼ਨ 'ਚ ਲਿਖਿਆ ਹੈ, 'ਅਨੰਤ ਕਾਲ ਤੱਕ ਬਣਾਈ ਰੱਖਣ ਲਈ।' ਫਿਲਹਾਲ ਦੋਵੇਂ ਇਕੱਠੇ ਨਹੀਂ ਹਨ। ਇਸ ਤੋਂ ਇਲਾਵਾ ਦੋਹਾਂ ਨੂੰ ਆਖਰੀ ਵਾਰ ਹੇਮਾ ਮਾਲਿਨੀ ਦੀ ਜਨਮਦਿਨ ਪਾਰਟੀ 'ਚ ਇਕੱਠੇ ਦੇਖਿਆ ਗਿਆ ਸੀ।

PunjabKesari

ਪਹਿਲਾਂ ਵੀ ਆ ਚੁੱਕੀਆਂ ਨੇ ਵੱਖ ਹੋਣ ਦੀਆਂ ਅਫਵਾਹਾਂ 
ਇਹ ਸਟਾਰ ਜੋੜਾ ਅਕਸਰ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਹਾਲਾਂਕਿ, ਭਰਤ 2023 'ਚ ਈਸ਼ਾ ਦਿਓਲ ਦੇ ਜਨਮਦਿਨ ਦੇ ਜਸ਼ਨਾਂ ਤੋਂ ਗਾਇਬ ਸੀ। ਇਸ ਤੋਂ ਇਲਾਵਾ ਇਕ ਸੋਸ਼ਲ ਮੀਡੀਆ ਯੂਜ਼ਰ ਨੇ 17 ਜਨਵਰੀ ਨੂੰ ਰੈਡਿਟ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ ਅਤੇ ਉਸ 'ਚ ਦੱਸਿਆ ਸੀ ਕਿ ਈਸ਼ਾ ਅਤੇ ਭਰਤ ਪਹਿਲਾਂ ਹੀ ਇਕ-ਦੂਜੇ ਤੋਂ ਵੱਖ ਹੋ ਚੁੱਕੇ ਹਨ। ਇਸ ਕਾਰਨ ਉਹ ਹੁਣ ਜਨਤਕ ਤੌਰ 'ਤੇ ਇਕੱਠੇ ਨਹੀਂ ਦਿਖਾਈ ਦਿੰਦੇ ਹਨ। ਇੰਨਾ ਹੀ ਨਹੀਂ ਇਸ ਪੋਸਟ 'ਚ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਰਤ ਆਪਣੀ ਜ਼ਿੰਦਗੀ 'ਚ ਅੱਗੇ ਵਧ ਗਿਆ ਹੈ।

ਪਰਿਵਾਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ
ਯੂਜ਼ਰ ਨੇ ਆਪਣੀ ਪੋਸਟ 'ਚ ਦਾਅਵਾ ਕੀਤਾ ਕਿ ਉਸ ਨੇ ਈਸ਼ਾ ਦੇ ਪਤੀ ਭਰਤ ਨੂੰ ਨਵੇਂ ਸਾਲ ਦੇ ਦਿਨ ਬੈਂਗਲੁਰੂ 'ਚ ਪਾਰਟੀ 'ਚ ਦੇਖਿਆ ਸੀ। ਜਿੱਥੇ ਉਹ ਆਪਣੀ ਇੱਕ ਕਥਿਤ ਪ੍ਰੇਮਿਕਾ ਨਾਲ ਸੀ। ਹਾਲਾਂਕਿ, ਦਿਓਲ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੇ ਇਸ ਵਾਇਰਲ ਖ਼ਬਰ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਹੁਣ ਇਸ ਜੋੜੇ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਪਿਆਰ ਕਰਨ ਤੋਂ ਬਾਅਦ ਆਪਣੇ ਵੱਖ ਹੋਣ ਦੀ ਪੁਸ਼ਟੀ ਕੀਤੀ ਹੈ।

ਦੋ ਧੀਆਂ ਦੇ ਮਾਪੇ ਹਨ
ਦੱਸ ਦੇਈਏ ਕਿ ਈਸ਼ਾ ਦਿਓਲ ਨੇ ਜੂਨ 2012 'ਚ ਭਰਤ ਨਾਲ ਵਿਆਹ ਕੀਤਾ ਸੀ। ਇਹ ਵਿਆਹ ਮੁੰਬਈ ਦੇ ਇਸਕਾਨ ਮੰਦਰ 'ਚ ਬੇਹੱਦ ਸਾਦਗੀ ਨਾਲ ਕੀਤਾ ਗਿਆ। ਵਿਆਹ ਦੇ 5 ਸਾਲ ਬਾਅਦ, ਜੋੜਾ ਇੱਕ ਬੇਟੀ ਰਾਧਿਆ ਦਾ ਮਾਤਾ-ਪਿਤਾ ਬਣਿਆ ਅਤੇ ਫਿਰ ਸਾਲ 2019 'ਚ ਈਸ਼ਾ ਨੇ ਆਪਣੀ ਦੂਜੀ ਧੀ ਮਿਰਾਇਆ ਤਖਤਾਨੀ ਨੂੰ ਜਨਮ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News