ਪੁੱਤਰ ਦੇ ਜਨਮਦਿਨ ’ਤੇ ਇਮੋਸ਼ਨਲ ਹੋਏ ਕਰਨ ਮਹਿਰਾ, ਕਿਹਾ- 'ਕਾਸ਼ ਮੈਂ ਤੁਹਾਨੂੰ ਇਹ ਕੇਕ ਖਿਲਾ ਸਕਦਾ'

Thursday, Jun 16, 2022 - 03:56 PM (IST)

ਪੁੱਤਰ ਦੇ ਜਨਮਦਿਨ ’ਤੇ ਇਮੋਸ਼ਨਲ ਹੋਏ ਕਰਨ ਮਹਿਰਾ, ਕਿਹਾ- 'ਕਾਸ਼ ਮੈਂ ਤੁਹਾਨੂੰ ਇਹ ਕੇਕ ਖਿਲਾ ਸਕਦਾ'

ਮੁੰਬਈ: ‘ਯੇ ਰਿਸ਼ਤਾ ਕਿਯਾ ਕਹਿਲਾਤਾ’ ਫ਼ੇਮ ਕਰਨ ਮਹਿਰਾ ’ਤੇ ਪਿਛਲੇ ਸਾਲ ਨਿਸ਼ਾ ਰਾਵਲ ਨੇ ਘਰੇਲੂ ਹਿੰਸਾ ਦੇ ਦੋਸ਼ ਲਗਾਇਆ ਹੈ। ਨਿਸ਼ਾ ਨੇ ਕਰਨ ’ਤੇ ਕੁੱਟਮਾਰ ਅਤੇ ਐਕਸਟਰਾ ਮੇਰਿਟਲ ਅਫ਼ੇਅਰ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਕਰਨ ਅਤੇ ਨਿਸ਼ਾ ਦੇ ਰਾਸਤੇ ਵੱਖ ਹੋ ਗਏ ਹਨ। ਦੋਵਾਂ ਦਾ ਇਕ ਪੁੱਤਰ ਕਵੀਸ਼ ਹੈ ਜੋ ਨਿਸ਼ਾ ਨਾਲ ਰਹਿੰਦਾ ਹੈ। ਨਿਸ਼ਾ ਕੋਲ ਪੁੱਤਰ ਹੋਣ ਦੀ ਵਜ੍ਹਾ ਨਾਲ ਕਰਨ ਉਸ ਨੂੰ ਮਿਲ ਨਹੀਂ ਪਾ ਰਿਹਾ।

PunjabKesari

ਇਹ  ਵੀ ਪੜ੍ਹੋ : ਪਾਰਸ ਛਾਬੜਾ ਨਾਲ ਨਜ਼ਰ ਆਈ ਮਾਹਿਰਾ ਸ਼ਰਮਾ, ਏਅਰਪੋਰਟ 'ਤੇ ਦਿਖਾਇਆ ਗਿਆ ਜੋੜੇ ਦਾ ਮਸਤੀ ਭਰਿਆ ਅੰਦਾਜ਼

ਕਰਨ ਆਏ ਦਿਨ ਸੋਸ਼ਲ ਮੀਡੀਆ ’ਤੇ ਪੁੱਤਰ ਨਾਲ ਵੀਡੀਓ ਸਾਂਝੀ ਕਰ ਕੇ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ। ਹਾਲ ਹੀ ’ਚ ਇਕ ਵਾਰ ਫ਼ਿਰ ਕਰਨ ਪੁੱਤਰ ਨੂੰ ਯਾਦ ਕਰਕੇ ਇਮੋਸ਼ਨਲ ਹੋ ਗਏ। ਦਰਅਸਲ 14 ਜੂਨ ਨੂੰ ਕਵੀਸ਼ ਦਾ 5ਵਾਂ ਜਨਮਦਿਨ ਸੀ।

PunjabKesari

ਇਸ ਖ਼ਾਸ ਦਿਨ ’ਤੇ ਪੁੱਤਰ ਦਾ ਨਾਲ ਨਾ ਹੋਣ ਤੇ ਕਰਨ ਨੂੰ ਬਹੁਤ ਦੁਖ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਬੇਟੇ ਦਾ ਜਨਮਦਿਨ ਇਕੱਲਿਆਂ ਹੀ ਮਨਾਇਆ। ਉਨ੍ਹਾਂ ਨੇ ਇੰਸਟਾ 'ਤੇ ਜਨਮਦਿਨ ਸੈਲੀਬ੍ਰੇਸ਼ਨ ਦੀ ਇਕ ਵੀਡੀਓ ਸਾਂਝੀ ਕੀਤੀ ਹੈ।
ਵੀਡੀਓ ’ਚ ਕਰਨ ਨੂੰ ਸੁਪਰਹੀਰੋ ਕੇਕ ਕੱਟਦੇ ਹੋਏ ਦੇਖਿਆ ਗਿਆ। ਜਿਵੇਂ ਹੀ ਕਰਨ ਨੇ ਕੇਕ ਕੱਟਿਆ। ਉਹ ਅਤੇ ਉਸਦਾ ਪਰਿਵਾਰ ਹੈਪੀ ਬਰਥਡੇ ਕਾਵੀਸ਼ ਕਹਿ ਰਹੇ ਸੀ। ਕਰਨ ਵੀਡੀਓ ’ਚ ਕਹਿੰਦੇ ਹਨ ਕਿ ‘ਕਾਸ਼ ਮੈਂ ਤੁਹਾਨੂੰ ਇਹ ਕੇਕ ਖਿਲਾ ਸਕਦਾ, ਪਿਛਲਾ ਜਨਮਦਿਨ ਵੀ ਮਿਸ ਹੋ ਗਿਆ। ਇਹ ਜਨਮਦਿਨ ’ਤੇ ਵੀ ਮੈਂ ਨਾਲ ਨਹੀਂ ਹਾਂ।’

 

ਇਹ  ਵੀ ਪੜ੍ਹੋ : ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ

ਵੀਡੀਓ ਦੇ ਨਾਲ ਕਰਨ ਨੇ ਲਿਖਿਆ ਕਿ ‘ਜਨਮਦਿਨ ਮੁਬਾਰਕ ਮੇਰੇ ਛੋਟੇ ਕਵੀਸ਼, ਡੈਡੀ ਤੁਹਾਨੂੰ ਪਿਆਰ ਕਰਦੇ ਹਨ ਅਤੇ ਤੁਹਾਨੂੰ ਪਾਗਲਾਂ ਦੀ ਤਰ੍ਹਾਂ ਯਾਦ ਕਰਦੇ ਹਨ ਪਰ ਲੜਾਈ ਜਾਰੀ ਹੈ।ਥੋੜਾ ਹੋਰ ਇੰਤਜ਼ਾਰ ਕਰੋ ਅਤੇ ਕੁਝ ਨਹੀਂ ਹੋਵੇਗਾ ਅਤੇ ਕੋਈ ਵੀ ਤੁਹਾਨੂੰ ਮੇਰੇ ਤੋਂ ਦੂਰ ਨਹੀਂ ਰੱਖ ਸਕਦਾ।’

PunjabKesari

ਦੱਸ ਦੇਈਏ ਕਿ ਲਗਭਗ 6 ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਕਰਨ ਅਤੇ ਨਿਸ਼ਾ ਨੇ ਸਾਲ 2012 ’ਚ ਵਿਆਹ ਕਰ ਲਿਆ ਸੀ। ਉਨ੍ਹਾਂ ਦਾ ਵਿਆਹ ਵੀ ਕਿਸੇ ਸ਼ਾਹੀ ਵਿਆਹ ਤੋਂ ਘੱਟ ਨਹੀਂ ਸੀ। ਸਾਲ 2017 ’ਚ 14 ਜੂਨ ਨੂੰ ਕਰਨ ਅਤੇ ਨਿਸ਼ਾ ਇਕ ਪਿਆਰੇ ਪੁੱਤਰ ਕਵੀਸ਼ ਦੇ ਮਾਤਾ-ਪਿਤਾ ਬਣੇ। ਨਿਸ਼ਾ ਨੇ ਸਾਲ 2021 ਦੇ ਜੂਨ ਮਹੀਨੇ ’ਚ ਕਰਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਨਿਸ਼ਾ ਨੇ ਕਰਨ ਮਹਿਰਾ ’ਤੇ ਐਕਸਟਰਾ ਮੈਰਿਟਲ ਅਫ਼ੇਅਰ ਦਾ ਵੀ ਇਲਜ਼ਾਮ ਲਗਾਇਆ ਸੀ।

PunjabKesari


author

Anuradha

Content Editor

Related News