ਐਲਵਿਸ਼ ਯਾਦਵ ਨੇ ਵਿਅਕਤੀ ਨੂੰ ਮਾਰਿਆ ਥੱਪੜ, ਕੱਢਦਾ ਸੀ ਮਾਂ-ਭੈਣ ਦੀਆਂ ਗਾਲ੍ਹਾਂ (ਵੀਡੀਓ)

Monday, Feb 12, 2024 - 02:54 PM (IST)

ਐਲਵਿਸ਼ ਯਾਦਵ ਨੇ ਵਿਅਕਤੀ ਨੂੰ ਮਾਰਿਆ ਥੱਪੜ, ਕੱਢਦਾ ਸੀ ਮਾਂ-ਭੈਣ ਦੀਆਂ ਗਾਲ੍ਹਾਂ (ਵੀਡੀਓ)

ਐਂਟਰਟੇਨਮੈਂਟ ਡੈਸਕ : ਰਿਐਲਿਟੀ ਸ਼ੋਅ 'ਬਿੱਗ ਬੌਸ' ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ 'ਚ ਐਲਵਿਸ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਜੈਪੁਰ ਦੇ ਇਕ ਰੈਸਟੋਰੈਂਟ 'ਚ 26 ਸਾਲਾ ਐਲਵਿਸ਼ ਯਾਦਵ ਨੇ ਇਕ ਵਿਅਕਤੀ ਨੂੰ ਥੱਪੜ ਮਾਰ ਦਿੱਤਾ। 

ਜਾਣਕਾਰੀ ਮੁਤਾਬਕ, ਇਕ ਅਣਪਛਾਤੇ ਵਿਅਕਤੀ ਨੇ ਐਲਵਿਸ਼ ਯਾਦਵ ਦੇ ਪਰਿਵਾਰ 'ਤੇ ਟਿੱਪਣੀ ਕੀਤੀ, ਜਿਸ ਤੋਂ ਬਾਅਦ ਉਸ ਨੇ ਗੁੱਸੇ 'ਚ ਆ ਕੇ ਉਸ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਐਲਵਿਸ਼ ਨੇ ਇਸ ਘਟਨਾ ਬਾਰੇ ਗੱਲ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਉਸ ਨੂੰ ਵਿਅਕਤੀ ਨੂੰ ਥੱਪੜ ਮਾਰਨ ਦਾ ਕੋਈ ਪਛਤਾਵਾ ਨਹੀਂ ਹੈ। ਭਾਈ, ਦੇਖੋ, ਮਾਮਲਾ ਇਹ ਹੈ, ਨਾ ਤਾਂ ਮੈਨੂੰ ਸ਼ੌਕ ਹੈ ਲੜਾਈ ਕਰਨ ਦਾ, ਨਾ ਹੀ ਮੈਨੂੰ ਹੱਥ ਚੁੱਕਣ ਦਾ ਸ਼ੌਕ ਹੈ। ਮੈਂ ਆਪਣੇ ਕੰਮ ਨਾਲ ਕੰਮ ਰੱਖਦਾ ਹਾਂ। ਮੈਂ ਇੱਕ ਆਮ ਆਦਮੀ ਹਾਂ ਅਤੇ ਜੋ ਕੋਈ ਤਸਵੀਰ ਖਿੱਚਣ ਲਈ ਕਹਿੰਦਾ ਹੈ, ਮੈਂ ਤਸਵੀਰ ਖਿੱਚ ਲੈਂਦਾ ਹਾਂ, ਅਸੀਂ ਆਰਾਮ ਨਾਲ ਤਸਵੀਰ ਖਿੱਚਣਾ ਚਾਹੁੰਦੇ ਹਾਂ ਪਰ, ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਦੇ, ਜੋ ਪਿੱਛੇ ਤੋਂ ਟਿੱਪਣੀਆਂ ਕਰਦਾ ਹੈ। ਮੈਂ ਉਨ੍ਹਾਂ ਨੂੰ ਵੀ ਨਹੀਂ ਬਖਸ਼ਦਾ। ਤੁਸੀਂ ਦੇਖ ਸਕਦੇ ਹੋ ਕਿ ਪੁਲਸ ਵੀ ਨਾਲ ਚੱਲ ਰਹੀ ਹੈ ਅਤੇ ਕਮਾਂਡੋ ਵੀ ਹਨ ਕਿ ਕੁਝ ਗਲਤ ਹੋਇਆ ਹੈ ਅਤੇ ਇਹ ਪਤਾ ਨਹੀਂ ਲੱਗੇਗਾ ਪਰ ਜੇ ਕੋਈ ਮੇਰੀ ਮਾਂ ਜਾਂ ਭੈਣ ਨੂੰ ਗਾਲ੍ਹਾਂ ਕੱਢਦਾ ਹੈ, ਮੈਂ ਨਹੀਂ ਛੱਡਾਂਗਾ। ਜਦੋਂ ਉਹ ਗਾਲ੍ਹਾਂ ਕੱਢਣ ਲੱਗਾ ਤਾਂ ਮੈਂ ਉਸ ਨੂੰ ਥੱਪੜ ਮਾਰ ਦਿੱਤਾ।

ਦੱਸਣਯੋਗ ਹੈ ਕਿ ਐਲਵਿਸ ਯਾਦਵ ਨੇ ਸਾਲ 2016 'ਚ ਆਪਣਾ ਯੂਟਿਊਬ ਅਕਾਊਂਟ ਬਣਾਇਆ ਸੀ। ਜਦੋਂ 14 ਅਗਸਤ ਨੂੰ 'ਬਿੱਗ ਬੌਸ' ਓਟੀਟੀ ਸੀਜ਼ਨ 2 ਦੇ ਜੇਤੂ ਦੀ ਘੋਸ਼ਣਾ ਕੀਤੀ ਗਈ ਸੀ, ਐਲਵਿਸ ਯਾਦਵ ਨੇ ਜਿੱਤ ਪ੍ਰਾਪਤ ਕੀਤੀ ਸੀ। ਅਭਿਸ਼ੇਕ ਮਲਹਾਨ ਪਹਿਲੇ ਰਨਰ ਅੱਪ ਰਹੇ ਹਨ। ਐਲਵਿਸ਼ ਯਾਦਵ ਲਗਜ਼ਰੀ ਲਾਈਫ ਲਈ ਵੀ ਜਾਣੇ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News