ਵਿਵਾਦਾਂ ਵਿਚਾਲੇ ‘ਬਿੱਗ ਬੌਸ 17’ ’ਚ ਐਲਵਿਸ਼ ਯਾਦਵ ਦੀ ਐਂਟਰੀ, ਸਲਮਾਨ ਖ਼ਾਨ ਨੂੰ ਛੇੜਦੀ ਨਜ਼ਰ ਆਈ ਮਨੀਸ਼ਾ ਰਾਣੀ

Saturday, Nov 04, 2023 - 12:43 PM (IST)

ਵਿਵਾਦਾਂ ਵਿਚਾਲੇ ‘ਬਿੱਗ ਬੌਸ 17’ ’ਚ ਐਲਵਿਸ਼ ਯਾਦਵ ਦੀ ਐਂਟਰੀ, ਸਲਮਾਨ ਖ਼ਾਨ ਨੂੰ ਛੇੜਦੀ ਨਜ਼ਰ ਆਈ ਮਨੀਸ਼ਾ ਰਾਣੀ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. ਸੀਜ਼ਨ 2’ ਦੇ ਜੇਤੂ ਐਲਵਿਸ਼ ਯਾਦਵ ਨੂੰ ਇਸ ਹਫ਼ਤੇ ‘ਵੀਕੈਂਡ ਕਾ ਵਾਰ’ ’ਚ ਮਨੀਸ਼ਾ ਰਾਣੀ ਨਾਲ ਦੇਖਿਆ ਗਿਆ ਸੀ। ਟੀ. ਵੀ. ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਦੇ ਸ਼ੁੱਕਰਵਾਰ ਦੇ ਐਪੀਸੋਡ ਦਾ ਪ੍ਰੋਮੋ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ। ਐਲਵਿਸ਼ ਇਸ ਸਮੇਂ ਵਿਵਾਦਾਂ ’ਚ ਘਿਰਿਆ ਹੋਇਆ ਹੈ ਕਿਉਂਕਿ ਉਸ ’ਤੇ ਰੇਵ ਪਾਰਟੀਆਂ ’ਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦਾ ਦੋਸ਼ ਹੈ। ਕਲਰਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜਿਸ ’ਚ ਐਲਵਿਸ਼ ਨੂੰ ਗੀਤ ਗਾਉਂਦਿਆਂ ਸਟੇਜ ’ਤੇ ਦਾਖ਼ਲ ਹੁੰਦੇ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ

ਐਲਵੀਸ਼ ਤੇ ਮਨੀਸ਼ਾ ਦੀ ਜੋੜੀ
ਮਨੀਸ਼ਾ ਪਹਿਲਾਂ ਹੀ ਸਟੇਜ ’ਤੇ ਪਰਫਾਰਮ ਕਰ ਰਹੀ ਹੈ ਤੇ ਫਿਰ ਐਲਵਿਸ਼ ਗੀਤ ਗਾਉਂਦੇ ਸਟੇਜ ’ਤੇ ਆਉਂਦੇ ਹਨ। ਐਲਵਿਸ਼ ਤੇ ਮਨੀਸ਼ਾ ਦੀ ਜਾਣ-ਪਛਾਣ ਕਰਦਿਆਂ ਸਲਮਾਨ ਖ਼ਾਨ ਕਹਿੰਦੇ ਹਨ ਕਿ ‘ਬਿੱਗ ਬੌਸ ਓ. ਟੀ. ਟੀ. 2’ ਦੇ ਜੇਤੂ ਐਲਵਿਸ਼ ਯਾਦਵ ਸਾਡੇ ਨਾਲ ਹਨ ਤੇ ਉਨ੍ਹਾਂ ਦੀ ਪਤਨੀ ਮਨੀਸ਼ਾ ਰਾਣੀ ਉਨ੍ਹਾਂ ਦੇ ਨਾਲ ਹੈ।

ਮਨੀਸ਼ਾ ਸਲਮਾਨ ਨੂੰ ਚਿੜਾਉਂਦੀ ਆਈ ਨਜ਼ਰ
ਹਮੇਸ਼ਾ ਦੀ ਤਰ੍ਹਾਂ ਮਨੀਸ਼ਾ ਸਲਮਾਨ ਖ਼ਾਨ ਨੂੰ ਪ੍ਰੇਸ਼ਾਨ ਕਰਦੀ ਹੈ ਤੇ ਕਹਿੰਦੀ ਹੈ, ‘‘ਇਨ੍ਹਾਂ ਦੀ ਕੀ ਹੁੰਦਾ ਹੈ? ਤੁਹਾਡੀ ਵੀ ਤਾਂ ਹੋ ਸਕਦੀ ਹੈ।’’

ਮਨੀਸ਼ਾ, ਐਲਵਿਸ਼ ਤੇ ਸਲਮਾਨ ਇਕੱਠੇ ਇਕੋ ਗੀਤ ਦਾ ਹੁੱਕ ਸਟੈੱਪ ਕਰਦੇ ਹਨ ਤੇ ਇਸ ਦੌਰਾਨ ਤਿੰਨੋਂ ਮਸਤੀ ਕਰਦੇ ਨਜ਼ਰ ਆਏ।

ਜਦੋਂ ਮਨੀਸ਼ਾ ਪੁੱਛਦੀ ਹੈ ਕਿ ਐਲਵਿਸ਼ ਉਸ ਦੀ ਬਹੁਤ ਤਾਰੀਫ਼ ਕਰਦਾ ਹੈ ਤਾਂ ਉਹ ਸਿਰਫ਼ ਉਸ ਦੇ ਡਾਂਸ ਦੀ ਤਾਰੀਫ਼ ਕਰਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਮੇਕਰਸ ਨੇ ਕੈਪਸ਼ਨ ’ਚ ਲਿਖਿਆ, ‘‘ਬਿੱਗ ਬੌਸ ਦੇ ਮੰਚ ’ਤੇ ਆਏ ਐਲਵਿਸ਼ ਤੇ ਮਨੀਸ਼ਾ ਰਾਣੀ, ਆਪਣੇ ਡਾਂਸ ਨਾਲ ਅੱਗ ਲਗਾ ਦਿੱਤੀ।’’ ਕੁਮੈਂਟ ਸੈਕਸ਼ਨ ’ਚ ਇਕ ਯੂਜ਼ਰ ਨੇ ਲਿਖਿਆ, ਆਖਿਰ ਐਲਵਿਸ਼ ਬਿੱਗ ਬੌਸ ਦੇ ਸੈੱਟ ’ਤੇ ਮਹਿਮਾਨ ਦੇ ਤੌਰ ’ਤੇ ਆ ਰਹੇ ਹਨ।

ਇਕ ਪ੍ਰਸ਼ੰਸਕ ਨੇ ਲਿਖਿਆ, ‘‘ਮਨੀਸ਼ਾ ਰਾਣੀ ਸ਼ਾਨਦਾਰ ਹੈ।’’ ਇਕ ਵਿਅਕਤੀ ਨੇ ਲਿਖਿਆ, ‘‘ਸਭ ਤੋਂ ਮਨੋਰੰਜਕ ਜੋੜਾ।’’ ਇਕ ਯੂਜ਼ਰ ਨੇ ਤਾਰੀਫ਼ ’ਚ ਲਿਖਿਆ, ‘‘ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਣਾ ਪੂਰੇ ਬਿੱਗ ਬੌਸ ਨਾਲੋਂ ਜ਼ਿਆਦਾ ਮਨੋਰੰਜਨ ਵਾਲਾ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News